ਕੈਪਟਨ ਸਰਕਾਰ ਵਿੱਚ ਮੰਤਰੀ ਰਹੇ ਸ਼ਾਮ ਸੁੰਦਰ ਅਰੋੜਾ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਹਨ। ਵਿਜੀਲੈਂਸ ਦੀਆਂ ਟੀਮਾਂ ਨੇ ਅੱਜ ਉਨ੍ਹਾਂ ਦੇ ਘਰ ਛਾਪਾ ਮਾਰਿਆ। ਹੁਸ਼ਿਆਰਪੁਰ ‘ਚ ਅਰੋੜਾ ਦੇ ਬੰਗਲੇ ਦੀ ਪੈਮਾਇਸ਼ ਬੁੱਧਵਾਰ ਸਵੇਰ ਤੋਂ ਹੀ ਚੱਲ ਰਹੀ ਹੈ। ਅਰੋੜਾ ਇਸ ਵੇਲੇ ਜੇਲ੍ਹ ‘ਚ ਹਨ, ਉਨ੍ਹਾਂ ਖਿਲਾਫ ਮੋਹਾਲੀ ਇੰਡਸਟਰੀਅਲ ਪਲਾਟ ਘੁਟਾਲੇ ‘ਚ ਮਾਮਲਾ ਦਰਜ ਹੈ।
ਵਿਜੀਲੈਂਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਕ ਮਾਮਲੇ ਵਿਚ ਬਚਾਅ ਲਈ ਵਿਜੀਲੈਂਸ ਨੇ ਏਆਈਜੀ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਵਿਜੀਲੈਂਸ ਟੀਮ ਨੇ ਉਨ੍ਹਾਂ ਨੂੰ ਪੇਸ਼ ਕੀਤੇ ਜਾਣ ਵਾਲੀ ਰਿਸ਼ਵਤ ਦੀ ਰਕਮ ਸਣੇ ਗ੍ਰਿਫਤਾਰ ਕੀਤਾ ਸੀ। ਅਰੋੜਾ ਰਿਸ਼ਵਤ ਦੀ ਰਕਮ ਘਰ ਤੋਂ ਲਿਆਏ ਸਨ।
ਇਸ ਦੇ ਬਾਅਦ ਅਰੋੜਾ ਹੁਸ਼ਿਆਰਪੁਰ ਤੋਂ ਕਾਰ ਵਿਚ ਸਵਾਰ ਹੋ ਕੇ ਪਹਿਲਾਂ ਮੋਹਾਲੀ ਏਅਰਪੋਰਟ ਰੋਡ ‘ਤੇ ਪਹੁੰਚੇ। ਫਿਰ ਆਪਣੀ ਗੱਡੀ ਬਦਲੀ ਤੇ ਇਕ ਕੰਪਨੀ ਦੇ ਪਾਰਟਨਰ ਦੀ ਇਨੋਵਾ ਕ੍ਰਿਸਟਾ ਕਾਰ ਲਈ। ਇਨੋਵਾ ਤੋਂ ਇਹ ਰਿਸ਼ਵਤ ਦੀ ਰਕਮ ਲੈ ਕੇ ਏਆਈਜੀ ਮਨਮੋਹਨ ਕੁਮਾਰ ਕੋਲ ਪਹੁੰਚੇ ਸਨ। ਉਨ੍ਹਾਂ ਇਨੋਵਾ ਕਾਰ ਦੇ ਮਾਲਕ ਦਾ ਪੀਏ ਵੀ ਮੌਜੂਦ ਸੀ। ਸੁੰਦਰ ਸ਼ਾਮ ਅਰੋੜਾ ਜਿਸ ਸਮੇਂ ਰਿਸ਼ਵਤ ਦੇ 50 ਲੱਖ ਰੁਪਏ ਏਆਈਜੀ ਮਨਮੋਹਨ ਕੁਮਾਰ ਨੂੰ ਦੇਣ ਲੱਗੇ ਉਸੇ ਦੌਰਾਨ ਟ੍ਰੈਪ ਲਗਾ ਕੇ ਤਿਆਰ ਬੈਠੀ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਰਾਮ ਰਹੀਮ ਨੇ ਆਨਲਾਈਨ ਕਰਵਾਏ 3 ਵਿਆਹ, ਡੇਰਾ ਪ੍ਰੇਮੀਆਂ ਨੂੰ ਪੜ੍ਹਾਇਆ ਅਬਾਦੀ ਕੰਟਰੋਲ ਕਰਨ ਦਾ ਪਾਠ
ਅਰੋੜਾ ਖਿਲਾਫ ਦੋ ਕੇਸ ਚੱਲ ਰਹੇ ਹਨ। ਵਿਜੀਲੈਂਸ ਬਿਊਰੋ ਹੁਣ ਉਨ੍ਹਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਿਹਾ ਹੈ। ਅਰੋੜਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਿੱਚ ਉਦਯੋਗ ਮੰਤਰੀ ਸਨ। ਇਸ ਸਮੇਂ ਪਿਛਲੀ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਦੇ ਤਿੰਨ ਮੰਤਰੀ ਜੇਲ੍ਹ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: