ਰਾਸ਼ਟਰੀ ਪੱਧਰ ‘ਤੇ ਸੋਨ ਤਮਗਾ ਜੇਤੂ ਮਹਿਲਾ ਖਿਡਾਰੀ ਨੇ ਬੀਤੀ ਰਾਤ ਨਯਾਗਾਂਵ ਦੇ ਦਸਮੇਸ਼ ਨਗਰ ਸਥਿਤ ਆਪਣੇ ਘਰ ਵਿਚ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕਾ ਦੀ ਪਛਾਣ ਭਾਵਨਾ ਵਜੋਂ ਹੋਈ ਹੈ। ਸਹੁਰੇ ਵਾਲਿਆਂ ਨੇ ਆਤਮਹੱਤਿਆ ਦੀ ਗੱਲ ਲੁਕਾਉਂਦੇ ਹੋਏ ਮਹਿਲਾ ਖਿਡਾਰੀ ਦੇ ਪਰਿਵਾਰ ਵਾਲਿਆਂ ਨੂੰ ਹਾਰਟ ਅਟੈਕ ਨਾਲ ਮੌਤ ਦੀ ਗੱਲ ਕਹੀ। ਮੌਕੇ ‘ਤੇ ਪਹੁੰਚੇ ਖਿਡਾਰੀ ਦੇ ਪਿਤਾ ਪ੍ਰਕਾਸ਼ ਚੰਦ ਨੇ ਦਾਜ ਲਈ ਤੰਗ ਕਰਨ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪਤੀ ਤੇ ਸਹੁਰੇ ਵਾਲਿਆਂ ਦੇ ਉਕਸਾਉਣ ‘ਤੇ ਧੀ ਨੇ ਆਤਮਹੱਤਿਆ ਕੀਤੀ ਹੈ।
ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋਸ਼ੀ ਪਤੀ ਸਚਿਨ ਚਹਿਲ ਵਾਸੀ ਜੀਂਦ (ਹਰਿਆਣਾ) ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁਲਿਸ ਸੂਤਰਾਂ ਮੁਤਾਬਕ ਮਹਿਲਾ ਖਿਡਾਰੀ ਦਾ ਪਤੀ ਸਚਿਨ ਚਹਿਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਇਤਿਹਾਸ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਭਾਵਨਾ ਦਾ ਵਿਆਹ ਉਸ ਨਾਲ ਨਵੰਬਰ 2022 ਵਿਚ ਹੋਇਆ ਸੀ। ਦੋਸ਼ ਮੁਤਾਬਕ ਸਚਿਨ ਵਿਆਹ ਤੋਂ ਖੁਸ਼ ਨਹੀਂ ਸੀ। ਵਿਆਹ ਦੇ ਬਾਅਦ ਸਹੁਰੇ ਵਾਲਿਆਂ ਤੋਂ ਦਾਜ ਵਿਚ ਕਾਰ ਤੇ ਚੰਡੀਗੜ੍ਹ ਵਿਚ ਫਲੈਟ ਦਿਵਾਉਣ ਦਾ ਦਬਾਅ ਬਣਾ ਰਿਹਾ ਸੀ। ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਸ ਦੀ ਧੀ ਜਦੋਂ ਵੀ ਆਪਣੀ ਮਾਂ ਨਾਲ ਗੱਲ ਕਰਦੀ ਸੀ ਤਾਂ ਦੱਸੀ ਸੀ ਕਿ ਸਚਿਨ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ‘ਤੇ ਲੜਾਈ ਝਗੜਾ ਕਰਦਾ ਹੈ।
13 ਫਰਵਰੀ ਨੂੰ ਭਾਵਨਾ ਦੀ ਆਪਣੀ ਛੋਟੀ ਭੈਣ ਨਾਲ ਗੱਲ ਹੋਈ ਸੀ ਤਾਂ ਉਸ ਨੇ ਦੱਸਿਆ ਸੀ ਕਿ ਉਸ ਦੀ ਸੱਸ ਤੇ ਨਨਾਣ ਉਸ ਨੂੰ ਤਾਅਨੇ ਮਾਰਦੇ ਹਨ। 17 ਫਰਵਰੀ ਨੂੰ ਰਾਤ ਲਗਭਗ 8.30 ਵਜੇ ਸਚਿਨ ਦਾ ਫੋਨ ਆਇਆ ਕਿ ਭਾਵਨਾ ਦਰਵਾਜ਼ਾ ਨਹੀਂ ਖੋਲ ਰਹੀ। ਇਸ ਦੇ ਬਾਅਦ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਭਾਵਨਾ ਬੈੱਡ ‘ਤੇ ਮ੍ਰਿਤਕ ਪਈ ਹੈ। ਸਚਿਨ ਨੇ ਦੱਸਿਆ ਕਿ ਉਸ ਨੂੰ ਲੱਗਦਾ ਹੈ ਕਿ ਭਾਵਨਾ ਨੂੰ ਹਾਰਟ ਅਟੈਕ ਆਇਆ ਹੈ ਪਰ ਜਦੋਂ ਪ੍ਰਕਾਸ਼ ਚੰਦ ਮੌਕੇ ‘ਤੇ ਪਹੁੰਚੇ ਤਾਂ ਪਤਾ ਲੱਗਾ ਕਿ ਹਾਰਟ ਅਟੈਕ ਨਹੀਂ ਸਗੋਂ ਉਸ ਨੇ ਆਤਮਹੱਤਿਆ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ 995 ਕਰੋੜ ਦਾ GST ਮੁਆਵਜ਼ਾ ਬਹਾਲ, ਪੈਂਸਿਲ, ਸ਼ਾਰਪਨਰ ‘ਤੇ ਜੀਐੱਸਟੀ ਘੱਟ ਕੇ ਹੋਇਆ 12 ਫੀਸਦੀ
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਭਾਵਨਾ ਤੀਰਅੰਦਾਜ਼ੀ ਵਿਚ ਰਾਸ਼ਟਰੀ ਪੱਧਰ ਤੱਕ ਗੋਲਡ ਮੈਡਲ ਜੇਤੂ ਸੀ। ਉਸ ਨੇ ਪੋਸਟ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ। ਫਿਲਹਾਲ ਉੁਹ ਖਿਡਾਰੀ ਕੋਟੇ ਤੋਂ ਨੌਕਰੀ ਪਾਉਣ ਲਈ ਹੋਣ ਵਾਲੇ ਟੈਸਟ ਦੀ ਤਿਆਰੀ ਕਰ ਰਹੀ ਸੀ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਨੇ ਫੰਦਾ ਲਗਾ ਕੇ ਆਤਮਹੱਤਿਆ ਕੀਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਾਇਆ ਗਿਆ ਹੈ। ਉਸ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ। ਸ਼ੁਰੂਆਤੀ ਜਾਂਚਦੇ ਆਧਾਰ ‘ਤੇ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: