ਪੰਜਾਬ ‘ਚ ਅਬੋਹਰ ਦੇ ਨਾਲ ਲੱਗਦੇ ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ ਨਹਿਰ ‘ਚੋਂ ਇਕ ਔਰਤ ਦੀ ਸਿਰ ਵੱਢੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਜਿਸ ਬੋਰੇ ‘ਚ ਔਰਤ ਦੀ ਲਾਸ਼ ਨਹਿਰ ‘ਚ ਸੁੱਟੀ ਗਈ ਸੀ, ਉਸ ‘ਤੇ ਅਬੋਹਰ ਦੀ ਇੰਡਸਟਰੀ ਦਾ ਨਾਂ ਲਿਖਿਆ ਹੋਇਆ ਹੈ, ਜਿਸ ਕਾਰਨ ਅਬੋਹਰ ਪੁਲਿਸ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਸ਼੍ਰੀਗੰਗਾਨਗਰ ਦੇ ਸਰਕਾਰੀ ਹਸਪਤਾਲ ‘ਚ ਰਖਵਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਰਾਜਸਥਾਨ ਦੇ ਪਦਮਪੁਰ ਇਲਾਕੇ ‘ਚ 6 ਈਈ ਦੀ ਨਹਿਰ ‘ਚੋਂ ਇਕ ਔਰਤ ਦੀ ਸੜੀ ਹੋਈ ਲਾਸ਼ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਬੋਰੇ ‘ਚ ਔਰਤ ਦੀ ਲਾਸ਼ ਪਈ ਸੀ, ਉਸ ‘ਤੇ ਅਬੋਹਰ ਦੀ ਇੰਡਸਟਰੀ ਦਾ ਨਾਂ ਲਿਖਿਆ ਹੋਇਆ ਸੀ, ਜਿਸ ਕਾਰਨ ਪੁਲਿਸ ਨੇ ਅਬੋਹਰ ਪੁਲਿਸ ਨਾਲ ਸੰਪਰਕ ਕੀਤਾ ਗਿਆ। ਔਰਤ ਦੀ ਉਮਰ ਕਰੀਬ 25 ਸਾਲ ਹੈ ਅਤੇ ਉਸ ਨੇ ਪੀਲੇ ਰੰਗ ਦਾ ਸਵੈਟਰ, ਨੀਲੀ ਜੀਨਸ ਪਹਿਨੀ ਹੋਈ ਹੈ। ਉਸ ਦੀ ਲੱਤ ‘ਤੇ ਕਾਲਾ ਧਾਗਾ ਵੀ ਬੰਨ੍ਹਿਆ ਹੋਇਆ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਬਾਬੂਰਾਮ ਦਾ ਦਿਹਾਂਤ, ਸਰਕਾਰੀ ਸਨਮਾਨ ਲਈ ਡੇਢ ਘੰਟਾ ਸ਼ਮਸ਼ਾਨ ‘ਚ ਪਈ ਰਹੀ ਮ੍ਰਿਤਕ ਦੇਹ
ਥਾਣਾ ਸਿਟੀ ਦੇ ਇੰਚਾਰਜ ਪਰਮਜੀਤ ਕੰਬੋਜ ਅਤੇ ਸਿਟੀ ਨੰਬਰ 2 ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਔਰਤ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਗੁੰਮਸ਼ੁਦਾ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ। ਬਾਰਦਾਨੇ ‘ਚੋਂ ਲਾਸ਼ ਮਿਲੀ ਹੈ, ਜਿਸ ‘ਚ ਅਬੋਹਰ ਦੀ ਇਕ ਇੰਡਸਟਰੀ ਦਾ ਨਾਂ ਹੈ, ਜਿਸ ਦਾ ਇਸ ਲਾਸ਼ ਨਾਲ ਸਬੰਧ ਹੋਣ ਦਾ ਸ਼ੱਕ ਹੈ। ਫਿਲਹਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: