ਚੰਡੀਗੜ੍ਹ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਦਵਿੰਦਰ ਬੰਬੀਹਾ ਗਰੋਹ ਦੇ ਦੋ ਕਥਿਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਗੈਂਗਸਟਰ ਲੱਕੀ ਪਟਿਆਲ ਅਰਮੇਨੀਆ ਤੋਂ ਇਸ ਗੈਂਗ ਨੂੰ ਚਲਾ ਰਿਹਾ ਸੀ। ਫੜੇ ਗਏ ਗਿਰੋਹ ਦੇ ਮੈਂਬਰਾਂ ਦੀ ਪਛਾਣ ਸ਼ਿਵਮ ਚੌਹਾਨ (32) ਵਾਸੀ ਸੈਕਟਰ 69, ਮੁਹਾਲੀ ਅਤੇ ਵਿਕਾਸ ਮਾਨ ਉਰਫ਼ ਤਾਊ (25) ਵਾਸੀ ਕਰਨਾਲ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 2 ਪਿਸਤੌਲ ਅਤੇ 7 ਕਾਰਤੂਸ ਬਰਾਮਦ ਹੋਏ ਹਨ। ਦੋਵਾਂ ਖ਼ਿਲਾਫ਼ ਕਈ ਅਪਰਾਧਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਉਹ 37 ਸਨਾਤਨ ਧਰਮ ਮੰਦਰ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਆਪ੍ਰੇਸ਼ਨ ਸੈੱਲ ਨੂੰ ਗੈਂਗ ਦੇ ਮੈਂਬਰਾਂ ਸਬੰਧੀ ਖੁਫੀਆ ਜਾਣਕਾਰੀ ਮਿਲੀ ਕਿ ਇਹ ਸ਼ਿਵਮ ਅਤੇ ਵਿਕਾਸ ਖਾਸ ਹਥਿਆਰ ਲੈ ਕੇ ਆਏ ਹੋਏ ਸਨ ਅਤੇ ਬਲਜੀਤ ਚੌਧਰੀ ਨਾਂ ਦੇ ਵਿਅਕਤੀ ਨੂੰ ਮਾਰਨਾ ਚਾਹੁੰਦੇ ਸਨ। ਇਸ ਦੇ ਨਾਲ ਹੀ ਵਿਅਕਤੀ ਨੇ ਦੱਸਿਆ ਕਿ ਦੋਵੇਂ ਮੈਂਬਰ ਮੁਹਾਲੀ ਨੰਬਰ ਦੀ ਸਕਾਰਪੀਓ ਕਾਰ ਵਿੱਚ ਸੈਕਟਰ 37-C ਮਾਰਕੀਟ ਵਿੱਚ ਆਉਣਗੇ। ਇੱਥੋਂ ਉਹ ਮੁਹਾਲੀ ਵਿੱਚ ਬਲਜੀਤ ਚੌਧਰੀ ਦੇ ਕਤਲ ਲਈ ਰਵਾਨਾ ਹੋਣਗੇ। ਇਸ ਸੂਚਨਾ ਦੇ ਆਧਾਰ ’ਤੇ ਆਪਰੇਸ਼ਨ ਸੈੱਲ ਨੇ ਸੈਕਟਰ 37-C ਦੀ ਮਾਰਕੀਟ ਵਿੱਚ ਨਾਕਾਬੰਦੀ ਕੀਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਤੇਜ਼ ਰਫਤਾਰ ਕਾਰ ਨੇ ਸੜਕ ਕਿਨਾਰੇ ਖੜ੍ਹੇ ਬਜ਼ੁਰਗ ਨੂੰ ਦਰੜਿਆ, ਇਲਾਜ਼ ਦੌਰਾਨ ਮੌ.ਤ
ਰਾਤ ਕਰੀਬ 11.30 ਵਜੇ ਇਕ ਸਫੈਦ ਰੰਗ ਦੀ ਸਕਾਰਪੀਓ ਕਾਰ ਸੈਕਟਰ 37-C ਦੀ ਮਾਰਕੀਟ ਤੋਂ ਨਿਕਲ ਕੇ ਨਾਕੇ ਵੱਲ ਆ ਰਹੀ ਸੀ। ਇਸ ਮਗਰੋਂ ਅਚਾਨਕ ਕਾਰ ਰੁਕ ਗਈ ਅਤੇ ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਦੋਵਾਂ ਨੂੰ ਫੜ ਲਿਆ। ਪੁਲਿਸ ਨੂੰ ਇਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਮੋਹਾਲੀ ਪੁਲਿਸ ਦੋਨਾਂ ਖਿਲਾਫ ਜ਼ਬਰਦਸਤੀ ਵਸੂਲੀ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ਿਵਮ MBA ਪਾਸ ਆਊਟ ਹੈ ਅਤੇ ਉਸ ਦਾ ਕਾਊਂਸਲਿੰਗ ਅਤੇ ਕੰਸਲਟੈਂਸੀ ਦਾ ਕਾਰੋਬਾਰ ਹੈ। ਇਸ ਦੇ ਨਾਲ ਹੀ ਵਿਕਾਸ ਨੇ BA LLB ਦੀ ਪੜ੍ਹਾਈ ਕੀਤੀ ਹੈ ਅਤੇ ਉਹ ਪ੍ਰਾਈਵੇਟ ਨੌਕਰੀ ਕਰਦਾ ਸੀ। ਸ਼ਿਵਮ ਖ਼ਿਲਾਫ਼ ਪੰਜਾਬ ਵਿੱਚ ਅੱਧੀ ਦਰਜਨ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਕੇਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਮੁਹਾਲੀ ਵੱਲੋਂ ਵੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਕਾਸ ਮਾਨ ਖਿਲਾਫ ਪੰਜਾਬ ਅਤੇ ਹਰਿਆਣਾ ‘ਚ 3 ਅਪਰਾਧਿਕ ਮਾਮਲੇ ਦਰਜ ਹਨ।