ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਆਟੋ ਐਕਸਪੋ ਵਿੱਚ ਇੱਕ ਵਿਦੇਸ਼ੀ ਨਾਗਰਿਕ ਦਾ ਬੈਗ ਚੋਰੀ ਹੋ ਗਿਆ। ਬੈਗ ਵਿੱਚ ਲੈਪਟਾਪ, ਆਈਫੋਨ, ਆਈਪੈਡ ਅਤੇ ਤਾਈਵਾਨ ਦਾ ਪਾਸਪੋਰਟ ਸੀ। ਇਸ ਘਟਨਾ ‘ਤੋਂ ਬਾਅਦ ਜਦੋਂ CCTV ਦੀ ਜਾਂਚ ਕੀਤੀ ਗਈ ‘ਤਾਂ ਫੁਟੇਜ ਵਿਚ ਇਕ ਵਿਅਕਤੀ ਬੈਗ ਚੋਰੀ ਕਰਦਾ ਨਜ਼ਰ ਆਇਆ। ਇਸ ਮਗਰੋਂ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।
ਜਾਣਕਾਰੀ ਅਨੁਸਾਰ ਸਾਹਨੇਵਾਲ ਆਟੋ ਐਕਸਪੋ ਪ੍ਰਦਰਸ਼ਨੀ ‘ਚ ਸ਼ਿਰਕਤ ਕਰਨ ਲਈ ਤਾਇਵਾਨ ਤੋਂ ਵੈੱਲ-ਹਸਿਨ-ਚੌਂਗ ਪਹੁੰਚੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਸ਼ਾਮ 5.30 ਵਜੇ ਦੇ ਕਰੀਬ ਗਾਹਕਾਂ ਨੂੰ ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦੇ ਰਿਹਾ ਸੀ। ਇਸ ਦੌਰਾਨ ਕੋਈ ਅਣਪਛਾਤਾ ਵਿਅਕਤੀ ਉਸ ਦਾ ਬੈਗ ਚੁੱਕ ਕੇ ਫ਼ਰਾਰ ਹੋ ਗਿਆ। ਉਸ ਨੂੰ ਕੁਝ ਸਮੇਂ ਬਾਅਦ ਜਦੋਂ ਉਸ ਨੇ ਲੈਪਟਾਪ ਕੱਢਣ ਲਈ ਬੈਗ ਦੀ ਤਲਾਸ਼ੀ ਲਈ ਤਾਂ ਉਸ ਨੂੰ ਬੈਗ ਨਹੀਂ ਮਿਲਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਅਗਨੀਵੀਰ ਭਰਤੀ ਪ੍ਰਕਿਰਿਆ ‘ਚ ਬਦਲਾਅ, ਹੁਣ ਪਹਿਲਾਂ ਹੋਵੇਗਾ ਕਾਮਨ ਐਂਟਰੈਂਸ ਐਗਜ਼ਾਮ ਫਿਰ…
ਜਦੋਂ ਐਕਸਪੋ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ ਨੇ ਬੜੀ ਚਲਾਕੀ ਨਾਲ ਕੋਟ ਦੀ ਆੜ ਵਿੱਚ ਉਸ ਦਾ ਬੈਗ ਚੋਰੀ ਕਰ ਲਿਆ। ਘਟਨਾ ਤੋਂ ਤੁਰੰਤ ਬਾਅਦ ਹੋਰ ਕਾਰੋਬਾਰੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚ ਕਿ ਥਾਣਾ ਸਾਹਨੇਵਾਲ ਪੁਲਿਸ ਨੇ ਦਿਨਕਰ ਠਾਕੁਰ ਵਾਸੀ ਅਰਬਨ ਅਸਟੇਟ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਚੋਰ ਦੀ ਗ੍ਰਿਫਤਾਰੀ ਲਈ ਅਲਗ-ਅਲਗ ਇਲਾਕਿਆਂ ‘ਚ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: