ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਹੰਬੜਾ ਰੋਡ ‘ਤੇ ਸਥਿਤ KVM ਸਕੂਲ ਦੇ ਸਾਹਮਣੇ ਚੋਰਾਂ ਨੇ ਇਕ ਫਾਸਟ ਫੂਡ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਬਦਮਾਸ਼ ਦੁਕਾਨ ਦਾ ਸ਼ਟਰ ਉਖਾੜ ਕੇ ਅੰਦਰ ਵੜੇ। ਇਸ ‘ਤੋਂ ਬਾਅਦ ਚੋਰ ਦੁਕਾਨ ‘ਚੋਂ ਹਜ਼ਾਰਾਂ ਰੁਪਏ ਦੀ ਨਕਦੀ, ਲੈਪਟਾਪ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਚੋਰੀ ਦੇ ਵਾਰਦਾਤ ਦੀ ਸਾਰੀ ਘਟਨਾ CCTV ਕੈਮਰੇ ‘ਚ ਕੈਦ ਹੋ ਗਈ ਹੈ।
ਇਸ ਘਟਨਾ ਦਾ ਪਤਾ ਉਸ ਸਮੇ ਲੱਗਿਆ ਜਦੋਂ ਸਵੇਰੇ ਦੁਕਾਨ ਦੇ ਮਾਲਕ ਵਿਸ਼ਾਲ ਅਰੋੜਾ ਦੁਕਾਨ ‘ਤੇ ਪਹੁੰਚੇ। ਦੁਕਾਨਦਾਰ ਵਿਸ਼ਾਲ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਬੈਕ-ਬੈਂਚਰਜ਼ ਫਾਸਟ ਫੂਡ ਨਾਮ ਦਾ ਆਊਟਲੈਟ ਹੈ। ਸਵੇਰੇ ਜਦੋਂ ਉਹ ਆਪਣੀ ਦੁਕਾਨ ’ਤੇ ਪਹੁੰਚਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਅੰਦਰ ਦਾ ਸਭ ਕੁਝ ਖਿੱਲਰਿਆ ਪਿਆ ਸੀ। ਚੈੱਕ ਕਰਨ ‘ਤੇ 30,000 ਰੁਪਏ ਦੀ ਨਕਦੀ, ਇਕ ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਗਾਇਬ ਪਾਇਆ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੂਟ ਗੈਂਗ ਦੇ 6 ਮੈਂਬਰ ਕਾਬੂ, 15 ਲੱਖ ਰੁਪਏ ਬਰਾਮਦ
ਇਸ ‘ਤੋਂ ਬਾਅਦ ਵਿਸ਼ਾਲ ਅਰੋੜਾ ਨੇ ਤੁਰੰਤ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਦੁਕਾਨ ਵਿੱਚ ਲੱਗੇ CCTV ਕੈਮਰੇ ਚੈੱਕ ਕੀਤੇ। CCTV ਫੁਟੇਜ ‘ਚ ਚੋਰ ਦੁਕਾਨ ਦੇ ਬਾਹਰ ਰੇਕੀ ਕਰਦਾ ਦੇਖਿਆ ਗਿਆ, ਫਿਰ ਬਾਥਰੂਮ ਜਾਣ ਦੇ ਬਹਾਨੇ ਸ਼ਟਰ ਉਖਾੜ ਕੇ ਅੰਦਰ ਦਾਖਲ ਹੋਇਆ। ਫੁਟੇਜ ਵਿਚ ਕੁੱਲ 3 ਦੋਸ਼ੀ ਨਜ਼ਰ ਆਏ ਹਨ। ਉਹ ਤਿੰਨੇ ਵੱਖਰੀ-ਵੱਖਰੀ ਐਕਟਿਵਾ ‘ਤੇ ਘਟਨਾ ਵਾਲੀ ਥਾਂ ‘ਤੇ ਪਹੁੰਚੇ ਸਨ। ਪੁਲਿਸ ਨੇ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਉਹ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲੈਣਗੇ।
ਵੀਡੀਓ ਲਈ ਕਲਿੱਕ ਕਰੋ -: