ਗੁਜਰਾਤ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ। ਭੂਚਾਲ ਦਾ ਕੇਂਦਰ ਗੁਜਰਾਤ ਦੇ ਰਾਜਕੋਟ ਤੋਂ 270 ਕਿਲੋਮੀਟਰ ਉੱਤਰ-ਪੱਛਮ ਵਿੱਚ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੁਜਰਾਤ ਵਿੱਚ ਹਾਲ ਹੀ ਵਿੱਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਹਨ। ਕੀ ਭੂਚਾਲ ਦੇ ਇਹ ਹਲਕੇ ਝਟਕੇ ਕਿਸੇ ਵੱਡੀ ਤਬਾਹੀ ਦਾ ਸੰਕੇਤ ਹਨ? ਇਸ ਮਾਮਲੇ ਨੂੰ ਲੈ ਕੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਗਾਂਧੀਨਗਰ ਸਥਿਤ ਇੰਸਟੀਚਿਊਟ ਆਫ ਸਿਸਮਲੋਜੀਕਲ ਰਿਸਰਚ (ISR) ਦੇ ਡਾਇਰੈਕਟਰ ਜਨਰਲ ਸੁਮੇਰ ਚੋਪੜਾ ਨੇ ਸੌਰਾਸ਼ਟਰ ਖੇਤਰ ਵਿੱਚ ਸਥਿਤ ਅਮਰੇਲੀ ਜ਼ਿਲ੍ਹੇ ਵਿੱਚ ‘ਭੂਚਾਲ ਦੇ ਸਵਾਰਮ’ ਦੇ ਕਾਰਨਾਂ ਬਾਰੇ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੌਸਮੀ ਭੂਚਾਲ ਦੀਆਂ ਗਤੀਵਿਧੀਆਂ ਦਾ ਕਾਰਨ ‘ਟੈਕਟੋਨਿਕ ਆਰਡਰ’ ਅਤੇ ਹਾਈਡ੍ਰੌਲਿਕ ਲੋਡ ਹੈ। ਇਸ ਮਹੀਨੇ ਅਮਰੇਲੀ ਦੇ ਸਾਵਰਕੁੰਡਲਾ ਅਤੇ ਖਾਂਬਾ ਤਾਲੁਕਾ ‘ਚ 23 ਫਰਵਰੀ ਤੋਂ 48 ਘੰਟਿਆਂ ‘ਚ 3.1 ਤੋਂ 3.4 ਤੀਬਰਤਾ ਦੇ ਚਾਰ ਝਟਕੇ ਦਰਜ ਕੀਤੇ ਗਏ ਸਨ, ਜਿਸ ਕਾਰਨ ਲੋਕ ਚਿੰਤਤ ਹਨ।
ਇਹ ਵੀ ਧਿਆਨ ਦੇਣ ਯੋਗ ਹੈ ਕਿ ਹਾਲ ਹੀ ਵਿੱਚ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਦੇ ਜ਼ਬਰਦਸਤ ਝਟਕਿਆਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਸ ਭੂਚਾਲ ਵਿੱਚ 45,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਅਮਰੇਲੀ ‘ਚ ਲਗਾਤਾਰ ਭੂਚਾਲ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਨਵਰੀ 2001 ਵਿੱਚ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਵਿੱਚ 19,800 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 1.67 ਲੱਖ ਲੋਕ ਜ਼ਖਮੀ ਹੋਏ ਸਨ।
ਇਹ ਵੀ ਪੜ੍ਹੋ : ਪਿੰਡਾਂ ਦੇ ਹਰ ਘਰ ‘ਚ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਪਹੁੰਚਾਉਣ ਵਾਲਾ ਦੇਸ਼ ਦਾ 5ਵਾਂ ਸੂਬਾ ਬਣਿਆ ਪੰਜਾਬ
ਗਾਂਧੀਨਗਰ ਸਥਿਤ ਇੰਸਟੀਚਿਊਟ ਆਫ ਸਿਸਮੋਲੋਜੀਕਲ ਰਿਸਰਚ (ISR) ਦੇ ਡਾਇਰੈਕਟਰ ਜਨਰਲ ਸੁਮੇਰ ਚੋਪੜਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਅਤੇ ਦੋ ਮਹੀਨਿਆਂ ਦੌਰਾਨ ਅਸੀਂ ਅਮਰੇਲੀ ਵਿੱਚ 400 ਹਲਕੇ ਭੂਚਾਲ ਦੇ ਝਟਕੇ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ 86 ਫੀਸਦੀ ਝਟਕਿਆਂ ਦੀ ਤੀਬਰਤਾ ਦੋ ਤੋਂ ਘੱਟ ਸੀ, ਜਦੋਂਕਿ 13 ਫੀਸਦੀ ਝਟਕਿਆਂ ਦੀ ਤੀਬਰਤਾ ਦੋ ਤੋਂ ਤਿੰਨ ਸੀ। ਸਿਰਫ ਪੰਜ ਝਟਕੇ ਤੀਬਰਤਾ ਵਿੱਚ ਤਿੰਨ ਤੋਂ ਵੱਧ ਸਨ। ਉਨ੍ਹਾਂ ਕਿਹਾ ਕਿ ਲੋਕ ਜ਼ਿਆਦਾਤਰ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਨਹੀਂ ਕਰ ਸਕੇ, ਇਸ ਦਾ ਪਤਾ ਰਿਕਟਰ ਸਕੇਲ ਰਾਹੀਂ ਹੀ ਲੱਗਾ।
ਵੀਡੀਓ ਲਈ ਕਲਿੱਕ ਕਰੋ -: