ਇਕ ਮਹਿਲਾ ਨੇ 28 ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਲਗਭਗ 10 ਕਰੋੜ ਰੁਪਏ ਦੇ ਫਰਾਡ ਨੂੰ ਅੰਜਾਮ ਦਿੱਤਾ ਪਰ ਉਸ ਦੇ ਅਪਰਾਧ ਦਾ ਖੁਲਾਸਾ ਪਤੀ ਨੇ ਹੀ ਕਰ ਦਿੱਤਾ। ਹਾਲਾਂਕਿ ਪਤੀ ਨੇ ਅਨਜਾਣੇ ਵਿਚ ਅਜਿਹਾ ਕੀਤਾ। ਪਤੀ ਨੂੰ ਲੱਗਾ ਸੀ ਕਿ ਉਸ ਦੀ ਪਤਨੀ ਫਰਾਡ ਦਾ ਸ਼ਿਕਾਰ ਹੋਈ ਹੈ ਪਰ ਅਸਲ ਵਿਚ ਉਹ ਖੁਦ ਸਕੈਮਰ ਨਿਕਲੀ।
ਮਹਿਲਾ ਚੀਨ ਦੇ ਸਿਚੂਆਣ ਸੂਬੇ ਦੀ ਰਹਿਣ ਵਾਲੀ ਹੈ। ਉੁਸ ਦਾ ਸਰਨੇਮ ਲੀ ਹੈ। ਲੀ ਨੇ 28 ਅਮੀਰ ਲੋਕਾਂ ਦੇ ਕ੍ਰੈਡਿਟ ਕਾਰਡ ਨਾਲ ਧੋਖਾ ਕਰਕੇ ਲਗਭਗ 10 ਕਰੋੜ ਰੁਪਏ ਹੜੱਪ ਲਏ ਸਨ। ਇਨ੍ਹਾਂ ਪੈਸਿਆਂ ਨਾਲ ਉਹ ਲਗਜ਼ੀ ਲਾਈਫ ਜ਼ੀਅ ਰਹੀ ਸੀ। ਇਸੇ ਵਿਚ ਲੀ ਦੇ ਪਤੀ ਨੂੰ ਉਸ ‘ਤੇ ਸ਼ੱਕ ਹੋ ਗਿਆ। ਦਰਅਸਲ ਉਸ ਨੇ ਲੀ ਕੋਲੋਂ 300 ਤੋਂ ਵਧ ਕ੍ਰੈਡਿਟ ਕਾਰਡ ਦੇ ਸਟੇਟਮੈਂਟ ਦੇਖ ਲਏ ਸਨ। ਉਸ ਨੂੰ ਲੱਗਾ ਕਿ ਉਸ ਦੀ ਪਤਨੀ ਕਿਸੇ ਫਰਾਡ ਵਿਚ ਫਸ ਗਈ ਹੈ। ਇਸ ਲਈ ਉਸ ਨੇ ਪਤੀ ਨੂੰ ਬਿਨਾਂ ਦੱਸੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਪਰ ਜਦੋਂ ਜਾਂਚ ਹੋਈ ਤਾਂ ਹੈਰਾਨ ਕਰ ਦੇਣ ਵਾਲੀ ਸੱਚਾਈ ਸਾਹਮਣੇ ਆਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੀ ਪੀੜਤ ਨਹੀਂ, ਸਕੈਮਰ ਹੈ।
ਇਹ ਵੀ ਪੜ੍ਹੋ : ਗੈਂਗਵਾਰ ਦੇ ਬਾਅਦ ਜੱਗੂ ਭਗਵਾਨਪੁਰੀਆ ਦਾ ਬਿਆਨ-‘ਲਵਾਂਗੇ ਬਦਲਾ, ਅਸੀਂ ਕਿਸੇ ਤੋਂ ਨਹੀਂ ਡਰਦੇ’
ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਲੀ 2016 ਤੋਂ ਇਸ ਫਰਾਡ ਵਿਚ ਸ਼ਾਮਲ ਸੀ। ਹੁਣੇ ਜਿਹੇ ਮਹਿਲਾ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਲੀ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ 8 ਮਿਲੀਅਨ ਯੂਆਨ ਤੋਂ ਵੱਧ ਦਾ ਧੋਖਾ ਦਿੱਤਾ ਗਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਲੀ ਨੇ ਇਹ ਅਪਰਾਧ ਉਦੋਂ ਸ਼ੁਰੂ ਕੀਤਾ ਜਦੋਂ ਉਹ ਕਰਜ਼ ਚੁਕਾਉਣ ਵਿਚ ਅਸਮਰਥ ਸੀ। ਉਸ ਨੇ ਖੁਦ ਨੂੰ ਸਰਕਾਰੀ ਮੁਲਾਜ਼ਮ ਦੱਸਿਆ ਕਿ 28 ਲੋਕਾਂ ਦੇ 300 ਤੋਂ ਵੱਧ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਇਕੱਠੇ ਕੀਤੇ। ਫਿਰ ਸਾਲਾਂ ਤੱਕ ਉਨ੍ਹਾਂ ਨਾਲ ਫਰਾਡ ਕਰਦੀ ਰਹੀ।
ਵੀਡੀਓ ਲਈ ਕਲਿੱਕ ਕਰੋ -: