ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਆਉਣ ਵਾਲੇ ਕੈਨੇਡਾ ਤੇ ਅਮਰੀਕਾ ਜਾ ਰਹੇ ਪੰਜਾਬੀ ਪ੍ਰਵਾਸੀਆਂ ਲਈ ਹੁਣ ਹਵਾਈ ਯਾਤਰਾ ਆਸਾਨ ਹੋਣ ਜਾ ਰਹੀ ਹੈ। ਉਨ੍ਹਾਂ ਲਈ ਚੰਗੀ ਖਬਰ ਹੈ ਕਿ ਇਟਲੀ ਦੀ ਨਿਓਸ ਏਅਰ 6 ਅਪ੍ਰੈਲ 2023 ਤੋਂ ਮਿਲਨ ਮਾਲਪੈਂਸਾ ਹਵਾਈ ਅੱਡੇ ‘ਤੇ ਆਪਣੇ ਹਬ ਰਾਹੀਂ ਅੰਮ੍ਰਿਤਸਰ ਨੂੰ ਕੈਨੇਡਾ ਵਿਚ ਟੋਰਾਂਟੋ ਤੇ ਅਮਰੀਕਾ ਵਿਚ ਨਿਊਯਾਰਕ ਨਾਲ ਜੋੜਨ ਵਾਲੀਆਂ ਉਡਾਣਾਂ ਸ਼ੁਰੂ ਕਰ ਰਿਹਾ ਹੈ।
ਨਵੀਂ ਫਲਾਈਟ ਦੇ ਲਾਂਚ ਹੋਣ ਨਾਲ ਟੋਰਾਂਟੋ ਯਾਤਰੀਆਂ ਨੂੰ ਰਾਹਤ ਮਿਲੇਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁੰਮਟਾਲਾ ਨੇ ਟੋਰਾਂਟੋ-ਅੰਮ੍ਰਿਤਸਰ ਮਿਲਾਨ ਰਾਹੀਂ ਇਸ ਨਵੀਂ ਵਨ-ਸਟਾਪ ਸੀਮਲੈੱਸ ਕਨੈਕਟੀਵਿਟੀ ਦੀ ਸ਼ੁਰੂਆਤ ਦਾ ਸਵਾਗਤ ਕੀਤਾ, ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਨੂੰ ਨਿਊਯਾਰਕ ਨਾਲ ਵੀ ਜੋੜੇਗਾ।
ਇਹ ਵੀ ਪੜ੍ਹੋ : ਅਜਨਾਲਾ ਕਾਂਡ ਮਗਰੋਂ CRPF-RAF ਦੀਆਂ 18 ਕੰਪਨੀਆਂ ਪਹੁੰਚਣਗੀਆਂ ਪੰਜਾਬ, 6 ਮਾਰਚ ਤੱਕ ਪਹੁੰਚ ਜਾਣਗੇ 1900 ਜਵਾਨ
ਗੁੰਮਟਾਲਾ ਨੇ ਕਿਹਾ ਨਿਓਸ ਏਅਰ ਨੇ ਦਸੰਬਰ 2022 ਦੇ ਮੱਧ ਵਿਚ ਮਿਲਨ ਮਾਲਪੈਂਸਾ ਤੇ ਅੰਮ੍ਰਿਤਸਰ ਵਿਚ ਅਨੁਸੂਚਿਤ ਸੇਵਾਵਾਂ ਦੀ ਸ਼ੁਰੂਆਤ ਕੀਤੀ। ਏਅਰਲਾਈਨ ਨੇ ਪਹਿਲੀ ਵਾਰ ਸਤੰਬਰ 2021 ਵਿਚ ਇਟਲੀ ਤੇ ਅੰਮ੍ਰਿਤਸਰ ਵਿਚ ਚਾਰਟਰ ਸੇਵਾਵਾਂ ਨਾਲ ਮਹਾਮਾਰੀ ਦੌਰਾਨ ਅੰਮ੍ਰਿਤਸਰ ਲਈ ਸੰਚਾਲਨ ਸ਼ੁਰੂ ਕੀਤਾ। ਏਅਰਲਾਈਨ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਨਿਊਯਾਰਕ ਲਈ ਹਫਤੇ ਵਿੱਚ ਇੱਕ ਦਿਨ ਉਡਾਣ ਦਾ ਸੰਚਾਲਨ ਕਰੇਗੀ। ਇਹ ਉਡਾਣ ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਪਹੁੰਚੇਗੀ। ਇੱਥੇ ਯਾਤਰੀ ਲਗਭਗ 4 ਘੰਟੇ 10 ਮਿੰਟ ਰੁਕਣਗੇ, ਫਿਰ ਉਡਾਣ ਮਿਲਾਨ ਤੋਂ ਦੁਪਹਿਰ 12:30 ਵਜੇ ਰਵਾਨਾ ਹੋ ਕੇ ਬਾਅਦ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ -: