ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਅਗਲੇ ਵਿੱਤੀ ਸਾਲ ਲਈ ਜੋ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ ਉਸ ਵਿਚ ਸ਼ਰਾਬ ਦੇ ਰੇਟ ਤਾਂ ਨਹੀਂ ਵਧਾਏ ਹਨ ਪਰ ਬਾਰ ਫੀਸ ਵਿਚ ਵਾਧਾ ਕੀਤਾ ਹੈ। ਯਾਨੀ ਬਾਰ ਵਿਚ ਬੈਠ ਕੇ ਸ਼ਰਾਬ ਪੀਣਾ 2 ਤੋਂ 5 ਫੀਸਦੀ ਮਹਿੰਗਾ ਹੋਣ ਜਾ ਰਿਹਾ ਹੈ।
ਪਹਿਲੀ ਵਾਰ ਚੰਡੀਗੜ੍ਹ ਵਿਚ ਹੋਟਲਾਂ ਦੇ ਕਮਰਿਆਂ ਦੇ ਹਿਸਾਬ ਨਾਲ ਬਾਰ ਫੀਸ ਤੈਅ ਕੀਤੀ ਗਈ ਹੈ। ਏ-ਕੈਟਾਗਰੀ ਹੋਟਲਸ ਜਿਥੇ 100 ਤੋਂ ਵੱਧ ਕਮਰੇ ਹਨ, ਉਥੇ 24 ਘੰਟੇ ਸ਼ਰਾਬ ਸਰਵ ਕੀਤੀ ਜਾ ਸਕਦੀ ਹੈ ਮਤਲਬ ਇਥੇ ਰਾਤ ਨੂੰ ਬਾਰ ਬੰਦ ਕਰਨਾ ਜ਼ਰੂਰੀ ਨਹੀਂ ਹੈ। ਅਜਿਹੇ ਹੋਟਲਾਂ ਨਾਲ ਐਕਸਾਈਜ਼ ਡਿਪਾਰਟਮੈਂਟ 18 ਲੱਖ ਰੁਪਏ ਫੀਸ ਲਵੇਗਾ।
ਇਨ੍ਹਾਂ ਹੋਟਲਾਂ ਵਿਚ ਸਿਟਕੋ ਦੇ ਸੈਕਟਰ-10 ਸਥਿਤ ਮਾਊਂਟਵਿਊ, ਸੈਕਟਰ-24 ਦਾ ਪਾਰਕਵਿਊ ਤਾਜ, ਜੇ ਡਬਲਯੂਵਿਊ ਮੈਰੀਅਟ, ਦ ਲਲਿਤ, ਹਿਆਤ ਆਦਿ ਸ਼ਾਮਲ ਹਨ। ਮਾਈਕ੍ਰੋਬ੍ਰਿਊਰੀ ਲਈ ਮੌਜੂਦਾ ਵਿੱਤੀ ਸਾਲ ਵਿਚ ਜਿਥੇ 6 ਲੱਖ ਰੁਪਏ ਫੀਸ ਨੂੰ ਵਧਾ ਕੇ 8 ਲੱਖ ਰੁਪਏ ਕੀਤਾ ਗਿਆ ਹੈ। ਰਾਤ 3 ਵਜੇ ਤੱਕ ਅਗਰੇ ਰੈਸਟੋਰੈਂਟ ਜਾਂ ਕਲੱਬਾਂ ਵਿਚ ਬਾਰ ਓਪਨ ਰੱਖਦਾ ਹੈ ਤਾਂ ਇਸ ਵਾਰ 6 ਲੱਖ ਰੁਪਏ ਦੀ ਫੀਸ ਲੱਗੇਗੀ, ਜੋ ਮੌਜੂਦਾ ਸਾਲ ਵਿਚ 4 ਲੱਖ ਰੁਪਏ ਹੀ ਹੈ।
ਏ ਕੈਟਾਗਰੀ ਹੋਟਲਾਂ ਵਿਚ 24 ਘੰਟੇ ਸ਼ਰਾਬ ਸਬਵ ਕਰਨ ਦੀ ਇਜਾਜ਼ਤ, 18 ਲੱਖ ਫੀਸ ਲੱਗੇਗੀ। ਬੀ ਕੈਟਾਗਰੀ ਹੋਟਲਾਂ (51 ਤੋਂ 100 ਕਮਰਿਆਂ) ਲਈ ਲਾਇਸੈਂਸ ਫੀਸ 15 ਲੱਖ ਰੁਪਏ ਹੈ। ਇਸ ਫੀਸ ਵਿਚ ਰਾਤ 12 ਵਜੇ ਤੱਕ ਹੀ ਆਰਡਰ ਲੈ ਸਕਦੇ ਹਨ। ਏ-ਕੈਟਾਗਰੀ ਦੀ ਸਹੂਲਤ ਚਾਹੀਦੇ ਤਾਂ 18 ਲਖ ਰੁਪਏ ਵਾਧੂ ਦੇਣੇ ਹੋਣਗੇ। ਸੀ-ਕੈਟਾਗਰੀ (26 ਤੋਂ 50 ਕਮਰੇ) ਲਈ 12 ਲੱਖ ਤੇ ਡੀ ਕੈਟਾਗਰੀ ਹੋਟਲਾਂ (25 ਕਮਰਿਆਂ ਵਾਲੇ) ਨੂੰ 10 ਲੱਖ ਰੁਪਏ ਫੀਸ ਲੱਗੇਗੀ।
ਇਹ ਵੀ ਪੜ੍ਹੋ : ਅਬੋਹਰ ‘ਚ ਪੈਟਰੋਲ ਪੰਪ ‘ਤੇ ਲੁੱਟ, 4 ਬਦਮਾਸ਼ ਪਿਸਤੌਲ ਦੀ ਨੋਕ ‘ਤੇ ਹਜਾਰਾਂ ਦੀ ਨਕਦੀ ਲੈ ਹੋਏ ਫਰਾਰ
ਚੰਡੀਗੜ੍ਹ ਵਿਚ ਹਰ ਸਾਲ ਜਦੋਂ ਠੇਕਿਆਂ ਦੀ ਨੀਲਾਮੀ ਹੁੰਦੀ ਹੈ ਤਾਂ ਠੇਕੇਦਾਰ ਉਨ੍ਹਾਂ ਠੇਕਿਆਂ ਲਈ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ ਜੋ ਮੋਹਾਲੀ ਜਾਂ ਪੰਚਕੂਲਾ ਦੇ ਬਾਰਡਰ ਨਾਲ ਲੱਗਦੇ ਹਨ। ਇਨ੍ਹਾਂ ਠੇਕਿਆਂ ਦੀ ਰਿਜ਼ਰਵ ਪ੍ਰਾਈਸ ਬਾਕੀ ਠੇਗਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: