ਲੁਧਿਆਣਾ ਦੇ CIA-2 ਦੀ ਟੀਮ ਨੇ ਗੈਂਗਸਟਰ ਪੁਨੀਤ ਬੈਂਸ ਦੇ ਸਾਥੀ ਅੱਜੂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੂੰ ਗੁਪਤ ਸੂਚਨਾ ਸੀ ਕਿ ਟਰਾਂਸਪੋਰਟ ਨਗਰ ਤੋਂ ਅੱਜੂ ਦੀ ਚੈਕਿੰਗ ਕਰਨ ਲੱਗੀ ਤਾਂ ਉਹ ਭੱਜਣ ਲੱਗਾ, ਪਰ ਪੁਲਿਸ ਨੇ ਉਸ ਨੂੰ ਦਬੋਚ ਲਿਆ।
ADCP ਵਰਿੰਦਰ ਬਰਾੜ ਨੇ ਦੱਸਿਆ ਕਿ ਦੋਸ਼ੀ ਤੋਂ ਪੁਲਿਸ ਨੂੰ 32 ਬੋਰ ਦੇਸੀ ਪਿਸਟਲ ਤੇ 5 ਕਾਰਤੂਸ ਬਰਾਮਦ ਕੀਤੇ। ਅੱਜੂ ਦੀ ਨਿਸ਼ਾਨਦੇਹੀ ‘ਤੇ ਹੀ ਪੁਲਿਸ ਨੇ ਇੱਕ ਹੋਰ 32 ਬੋਰ ਦੀ ਦੇਸੀ ਪਿਸਟਲ, ਮੈਗਜ਼ੀਨ ਸਣੇ 5 ਕਾਰਤੂਸ ਬਰਾਮਦ ਕੀਤੇ ਹਨ। ਅੱਜੂ ਤੋਂ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਇਹ ਪਿਸਟਲ ਗੈਂਗਸਟਰ ਪੁਨੀਤ ਬੈਂਸ ਉਰਫ ਮਨੀ ਬੈਂਸ ਨੇ ਦਿੱਤੀ ਹੈ।
ਦੋਸ਼ੀ ਮੁਹੱਲਾ ਡਾ. ਅੰਬੇਦਕਰ ਕਾਲੋਨੀ ਇੰਡਸਟਰੀ ਏਰੀਆ ਦਾ ਰਹਿਣ ਵਾਲਾ ਹੈ। ਪੁਲਿਸ ਨੇ ਪੁਨੀਤ ਬੈਂਸ ਉਰਫ ਮਨੀ ਬੈਂਸ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ CIA-2 ਇੰਚਾਰਜ ਬੇਅੰਤ ਜੁਨੇਜਾ ਕਰ ਰਹੇ ਹਨ। ਦੋਸ਼ੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : NOC ਦਿਵਾਉਣ ਦੇ ਬਦਲੇ 8,000 ਦੀ ਰਿਸ਼ਵਤ ਮੰਗ ਫਸਿਆ MC ਕਲਰਕ, ਹੋਇਆ ਗ੍ਰਿਫ਼ਤਾਰ
ਦੂਜੇ ਪਾਸੇ ਇੱਕ ਹੋਰ ਬੰਦੇ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਸੁੰਦਰ ਨਗਰ ਚੌਂਕ 33 ਫੁੱਟਾ ਰੋਡ ਜਮਾਲਪੁਰ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦਾ ਨਾਂ ਸਾਹਿਲ ਕੁਮਾਰ ਇਰਫ਼ ਟਿੱਲੂ ਹੈ। ਪੁਲਿਸ ਨੇ ਦੋਸ਼ੀ ਸਾਹਿਲ ਤੋਂ ਇੱਕ 30 ਬੋਰ ਦਾ ਦੇਸੀ ਪਿਸਤੌਲ ਤੇ 1 ਕਾਰਤੂਸ ਪੁਲਿਸ ਨੇ ਬਰਾਮਦ ਕੀਤਾ ਹੈ। ਦੋਸ਼ੀ ਸਾਹਿਬ ਉਤਰ ਪ੍ਰਦੇਸ਼ ਤੋਂ ਇਹ ਪਿਸਟਲ ਸ਼ੌਂਕੀਆ ਤੌਰ ‘ਤੇ ਲਿਆਇਆ ਸੀ ਦੋਵੇਂ ਮਾਮਲਿਆਂ ਵਿੱਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਗੈਂਗਸਟਰ ਪੁਨੀਤ ਬੈਂਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: