ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਨਿੱਜੀ ਮਦਰਸੇ ਵਿੱਚ ਨਾਬਾਲਗ ਵਿਦਿਆਰਥੀ ਨੂੰ ਟੀਚਰ ਵੱਲੋਂ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦੀ ਗਲਤੀ ਸਿਰਫ ਇੰਨੀ ਸੀ ਕਿ ਉਸ ਨੇ ਟੀਚਰ ਵੱਲੋਂ ਦਿੱਤਾ ਗਿਆ ਪਾਠ ਯਾਦ ਨਹੀਂ ਕੀਤਾ ਸੀ, ਉਸ ਨੂੰ ਠੀਕ ਤਰ੍ਹਾਂ ਸੁਣਾ ਨਹੀਂ ਸਕਿਆ। ਮਾਮਲਾ ਨਵੰਬਰ 2022 ਦਾ ਹੈ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਟੀਚਰ ਨੇ ਵਿਦਿਆਰਥੀ ਨੂੰ 23 ਸਕਿੰਟਾਂ ‘ਚ 26 ਡੰਡੇ ਮਾਰੇ। ਦੂਜੇ ਪਾਸੇ ਮਦਰਸੇ ਦੇ ਟਰੱਸਟੀ ਨੇ ਟੀਚਰ ਖਿਲਾਫ ਕੇਸ ਦਰਜ ਕਰਵਾਇਆ ਹੈ। ਟੀਚਰ ਘਟਨਾ ਦੇ ਬਾਅਦ ਤੋਂ ਲਾਪਤਾ ਹੈ।
ਅਸਲ ਵਿੱਚ 24 ਨਵੰਬਰ 2022 ਦੀ ਸਵੇਰ 14 ਸਾਲ ਦਾ ਇੱਕ ਵਿਦਿਆਰਥੀ ਹਰ ਰੋਜ਼ ਵਾਂਗ ਭਿਵੰਡੀ ਇਲਾਕੇ ਦੇ ਦੀਨੀ ਮਦਰਸੇ ਵਿੱਚ ਪਹੁੰਚਿਆ ਸੀ। ਇਥੇ ਗੁਜਰਾਤ ਦੇ ਰਹਿਣ ਵਾਲੇ 32 ਸਾਲਾਂ ਫਹਾਦ ਭਗਤ ਨੂਰੀ ਬੱਚਿਆਂ ਨੂੰ ਤਾਲੀਮ ਦਿੰਦੇ ਸਨ। ਟੀਚਰ ਨੇ ਇੱਕ ਦਿਨ ਪਹਿਲਾਂ ਵਿਦਿਆਰਥੀ ਨੂੰ ਇੱਕ ਪਾਠ ਯਾਦ ਕਰਨ ਲਈ ਦਿੱਤਾ ਸੀ। ਜਦੋਂ ਨਾਲਾਬਗ ਮਦਰਸੇ ‘ਤੇ ਪਹੁੰਚਿਆ ਤਾਂ ਟੀਚਰ ਨੇ ਉਸ ਨੂੰ ਪਾਠ ਸੁਣਾਉਣ ਲਈ ਕਿਹਾ, ਪਰ ਵਿਦਿਆਰਥੀ ਪਾਠ ਸਹੀ ਤਰ੍ਹਾਂ ਨਹੀਂ ਸੁਣਾ ਸਕਿਆ। ਇਸ ਤੋਂ ਗੁੱਸੇ ਵਿੱਚ ਆਏ ਟੀਚਰ ਨੇ ਸਟੂਡੈਂਟ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ।
ਇਹ ਵੀ ਪੜ੍ਹੋ : ‘ਜਦੋਂ ਅੱਤਵਾਦੀ ਸੀ ਮੇਰੇ ਸਾਹਮਣੇ ਮੈਂ ਉਸ ਨੂੰ…’, ਰਾਹੁਲ ਗਾਂਧੀ ਨੇ ਕੈਂਬ੍ਰਿਜ ‘ਚ ਸੁਣਾਇਆ ਕਸ਼ਮੀਰ ਦਾ ਕਿੱਸਾ
ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਟੀਚਰ ਡੰਡੇ ਨਾਲ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਦਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੀਚਰ ਨੇ ਵਿਦਿਆਰਥੀ ਨੂੰ 23 ਸਕਿੰਟਾਂ ਵਿੱਚ 26 ਡੰਡੇ ਮਾਰੇ। ਵੀਡੀਓ ਸਾਹਮਣੇ ਆਉਣ ਮਗਰੋਂ ਦੀਨੀ ਮਦਰਸੇ ਦੇ ਟਰੱਸਟੀ ਨੇ 28 ਫਰਵਰੀ 2023 ਨੂੰ ਨਿਜਾਮਪੁਰਾ ਪੁਲਿਸ ਸਟੇਸ਼ਨ ਵਿੱਚ ਟੀਚਰ ਖਿਲਾਫ ਕੇਸ ਦਰਜ ਕਰਾਇਆ।
ਨਿਜਾਮਪੁਰਾ ਪੁਲਿਸ ਨੇ ਦੱਸਿਆ ਕਿ ਤਹਿਰੀਰ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਕੇਸ ਦਰਜ ਹੋਣ ਮਗਰੋਂ ਦੋਸ਼ੀ ਫਰਾਰ ਹੈ। ਪੁਲਿਸ ਟੀਮ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ। ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਐੱਫ.ਆਈ.ਆਰ. ਮੁਤਾਬਕ ਮਦਰਸਾ ਦਾਰੁਲ ਉਲੂਮ ਹਸਨੈਨ ਕਰੀਮਨ ਨਾਲ ਜੁੜਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: