ਦਿੱਲੀ ਸ਼ਰਾਬ ਨੀਤੀ ਕੇਸ ਵਿਚ ਗ੍ਰਿਫਤਾਰ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੀ ਅੱਜ ਦੁਪਿਹਰ 2 ਵਜੇ ਸੀਬੀਆਈ ਕੋਰਟ ਵਿਚ ਪੇਸ਼ੀ ਹੋਵੇਗੀ। 27 ਫਰਵਰੀ ਨੂੰ ਕੋਰਟ ਨੇ ਉਨ੍ਹਾਂ ਨੂੰ 5 ਦਿਨ ਦੀ ਕਸਟੱਡੀ ਵਿਚ ਭੇਜਿਆ ਸੀ, ਜੋ ਅੱਜ ਪੂਰੀ ਹੋ ਰਹੀ ਹੈ।
ਸ਼ੁੱਕਰਵਾਰ ਨੂੰ ਸਿਸੋਦੀਆ ਨੇ ਹੇਠਲੀ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰਦੇ ਹੋਏ ਹਾਈਕੋਰਟ ਜਾਣ ਨੂੰ ਕਿਹਾ ਸੀ।
ਸੀਬੀਆਈ ਨੇ 26 ਫਰਵਰੀ ਨੂੰ ਸਿਸੋਦੀਆ ਨੂੰ 8 ਘੰਟੇ ਦੀ ਪੁੱਛਗਿਛ ਦੇ ਬਾਅਦ ਗ੍ਰਿਫਤਾਰ ਕੀਤਾ ਸੀ। 27 ਫਰਵਰੀ ਨੂੰ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਸੀਬੀਆਈ ਨੂੰ ਸਿਸੋਦੀਆ ਦੀ 5 ਦਿਨ ਦੀ ਕਸਟੱਡੀ ਦਿੱਤੀ ਸੀ। 28 ਫਰਵਰੀ ਦੀ ਸਵੇਰ ਕਾਂਗਰਸੀ ਨੇਤਾ ਤੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਸਿਸੋਦੀਆ ਦੀ ਗ੍ਰਿਫਤਾਰੀ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ। ਉਨ੍ਹਾਂ ਨੇ ਕੋਰਟ ਤੋਂ ਮਾਮਲੇ ‘ਤੇ ਫੌਰਨ ਸੁਣਵਾਈ ਦੀ ਅਪੀਲ ਕੀਤੀ, ਜਿਸ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਸੀ।
ਇਹ ਵੀ ਪੜ੍ਹੋ : ਟ੍ਰੈਵਲ ਏਜੰਟਾਂ ਦੀ ਕਰਤੂਤ, ਕੰਮ ਦੇ ਬਹਾਨੇ ਅਰਬ ਦੇਸ਼ਾਂ ‘ਚ ਵੇਚਿਆ, ਓਮਾਨ ਤੋਂ ਪਰਤੀਆਂ ਕੁੜੀਆਂ ਨੇ ਸੁਣਾਈ ਹੱਡਬੀਤੀ
ਸੀਬੀਆਈ ਨੇ ਦਿੱਲੀ ਦੀ ਅਦਾਲਤ ਨੂੰ ਦੱਸਿਆ ਸੀ ਕਿ ਸਿਸੋਦੀਆ ਪੁੱਛਗਿਛ ਵਿਚ ਸਹਿਯੋਗ ਨਹੀਂ ਕਰ ਰਹੇ ਹਨ। ਉਹ ਹਰ ਸਵਾਲ ਦਾ ਗੋਲਮੋਲ ਜਵਾਬ ਦੇ ਰਹੇ ਹਨ. ਇਸ ਲਈ ਉਨ੍ਹਾਂ ਦੀ 5 ਦਿਨਾਂ ਦੀ ਰਿਮਾਂਡ ਚਾਹੀਦੀ। ਸਿਸੋਦੀਆ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਤਰਕ ਸੀ ਕਿ ਇਕ ਡਿਪਟੀ ਸੀਐੱਮ ਨੂੰ ਰਿਮਾਂਡ ‘ਤੇ ਭੇਜਣ ਨਾਲ ਗਲਤ ਮੈਸੇਜ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: