ਬੇਲਾਰੂਸ ਦੀ ਇਕ ਕੋਰਟ ਨੇ ਨੋਬੇਲ ਪੀਸ ਪ੍ਰਾਈਜ ਜਿੱਤਣ ਵਾਲੇ ਬੇਲਾਰੂਸ ਦੇ ਏਲੇਸ ਬਿਆਲਿਆਤਸਕੀ ਦੀ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਤਿੰਨ ਹੋਰ ਲੋਕਾਂ ਨੂੰ ਵੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੀ ਫੰਡਿੰਗ ਕਰਨ ਦੇ ਦੋਸ਼ ਵਿਚ ਸਜ਼ਾ ਮਿਲੀ ਹੈ।
ਸਰਕਾਰ ਨੇ ਚਾਰਾਂ ਨੂੰ 2020 ਵਿਚ ਹੋਏ ਪ੍ਰਦਰਸ਼ਨ ਦੇ ਬਾਅਦ ਗ੍ਰਿਫਤਾਰ ਕਰ ਲਿਆ ਸੀ। ਇਹ ਬੇਲਾਰੂਸ ਵਿਚ ਅਲੇਕਜੈਂਡਰ ਲੁਕਾਸ਼ੇਂਕੋ ਦੇ ਰਾਸ਼ਟਰਪਤੀ ਬਣਨ ਦਾ ਵਿਰੋਧ ਕਰ ਰਹੇ ਸਨ। ਲੁਕਾਸ਼ੇਂਕੋ ਸਾਲ 1994 ਤੋਂ ਰਾਸ਼ਟਰਪਤੀ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਹ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਰੋਧ ਧਿਰ ਨੂੰ ਕਮਜ਼ੋਰ ਕਰਕੇ ਵਾਰ-ਵਾਰ ਸੱਤਾ ਵਿਚ ਆਉਂਦੇ ਹਨ।
ਪਿਛਲੇ ਸਾਲ 2022 ਵਿਚ ਨੋਬੇਲ ਕਮੇਟੀ ਨੇ ਉਨ੍ਹਾਂ ਨੂੰ ਨੋਬਲ ਪੀਸ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਸੀ। ਕਮੇਟੀ ਨੇ ਕਿਹਾ ਸੀ ਕਿ ਉਹ ਬੇਲਾਰੂਸ ਦੀ ਸਰਕਾਰ ਨੇ ਉਨ੍ਹਾਂ ਦੇ ਵਿਰੋਧ ਨੂੰ ਦਬਾਉਣ ਲਈ ਸਾਲਾਂ ਤੱਕ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ ਸੀ, ਉਨ੍ਹਾਂ ਤੋਂ ਨੌਕਰੀ ਖੋਹ ਲਈ ਗਈ ਸੀ।
ਦੇਸ਼ ਦੇ ਬਾਹਰ ਰਹਿ ਰਹੀ ਵਿਰੋਧੀ ਨੇਤਾ ਸਵੀਤਲਾਨਾ ਨੇ ਏਲੇਸ ਨੂੰ ਮਿਲੀ ਸਜ਼ਾ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਏਲੇਸ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅਜਨਾਲਾ ਹਿੰਸਾ ‘ਚ ਪੰਜਾਬ ਪੁਲਿਸ ਦੀ ਜਾਂਚ ਅੰਤਿਮ ਪੜਾਅ ‘ਤੇ, 30 ਮੁਲਜ਼ਮਾਂ ਦੀਆਂ ਫੋਟੋਆਂ ਤੇ 46 ਵੀਡੀਓਜ਼ ਖੰਗਾਲੇ
ਜਿਸ ਲੁਕਾਸ਼ੈਂਕੋ ਨੂੰ ਸੱਤਾ ਤੋਂ ਬਾਹਰ ਕਰਨ ਲਈ ਏਲੇਸ ਨੂੰ ਨੋਬੇਲ ਪੀਸ ਪ੍ਰਾਈਜ਼ ਮਿਲਿਆ ਹੈ ਉਹ ਪੁਤਿਨ ਦੇ ਕਰੀਬੀ ਮੰਨੇ ਜਾਂਦੇ ਹਨ। ਯੂਕਰੇਨ ਜੰਗ ਵਿਚ ਵੀ ਉਹ ਰੂਸ ਦਾ ਖੁੱਲ੍ਹ ਕੇ ਸਾਥ ਦੇ ਰਹੇ ਹਨ। ਲੁਕਾਸ਼ੈਂਕੋ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਹੁਣ ਤੱਕ 1458 ਰਾਜਨੀਤਕ ਬੰਦੀਆਂ ਨੂੰ ਗੈਰ-ਕਾਨੂੰਨੀ ਤਰੀਕਿਆਂ ਨਾਲ ਜੇਲ੍ਹ ਵਿਚ ਰੱਖਿਆ ਹੋਇਆ ਹੈ। ਲੁਕਾਸ਼ੈਂਕੋ ਯੂਰਪ ਦੇ ਆਖਰੀ ਤਾਨਾਸ਼ਾਹ ਵਜੋਂ ਕਾਫੀ ਮਸ਼ਹੂਰ ਹੈ।
ਵੀਡੀਓ ਲਈ ਕਲਿੱਕ ਕਰੋ -: