ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਸ਼ਰਾਬ ਤਸਕਰੀ ਦੇ ਇੱਕ ਮਾਮਲੇ ‘ਚ ਕਰੀਬ 3 ਸਾਲਾਂ ਤੋਂ ਪੁਲਿਸ ਨੂੰ ਚਕਮਾ ਦੇਣ ਵਾਲੇ ਬਦਮਾਸ਼ ਨੂੰ ਕਾਬੂ ਕੀਤਾ ਹੈ। ਹਰਿਆਣਾ ਪੁਲਿਸ ਨੂੰ ਇਸ ਦੋਸ਼ੀ ਦੀ 2019 ‘ਚ ਪਾਣੀਪਤ ‘ਚ ਫੜੇ ਗਏ ਨਾਜਾਇਜ਼ ਸ਼ਰਾਬ ਨਾਲ ਭਰੇ ਟਰੱਕ ਦੇ ਮਾਮਲੇ ‘ਚ ਤਲਾਸ਼ ਸੀ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੌਰਵ ਉਰਫ਼ ਗੁਰਆਸ਼ੀਸ਼ ਪੰਜਾਬ ਦੇ ਅਬੋਹਰ ਇਲਾਕੇ ਦਾ ਰਹਿਣ ਵਾਲਾ ਹੈ। ਮੁਲਜ਼ਮ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਪਾਣੀਪਤ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
STF ਦੇ ਬੁਲਾਰੇ ਅਨੁਸਾਰ SP ਸੁਮਿਤ ਕੁਮਾਰ, DSP ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ ਕੰਮ ਕਰਦੇ ਹੋਏ STF ਬਹਾਦਰਗੜ੍ਹ ਦੇ ਇੰਚਾਰਜ ਇੰਸਪੈਕਟਰ ਵਿਵੇਕ ਮਲਿਕ ਦੀ ਟੀਮ ਨੇ ਪੰਜਾਬ ਦੇ ਜ਼ੀਰਕਪੁਰ ਇਲਾਕੇ ਤੋਂ ਸ਼ਰਾਬ ਤਸਕਰੀ ਦੇ ਮੁਲਜ਼ਮ ਗੌਰਵ ਉਰਫ਼ ਗੁਰਆਸ਼ੀਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਦਸੰਬਰ 2019 ਵਿੱਚ ਪਾਣੀਪਤ ਪੁਲਿਸ ਦੇ AVT ਸਟਾਫ਼ ਨੇ ਇੱਕ ਟਰੱਕ ਨੂੰ ਜ਼ਬਤ ਕੀਤਾ ਸੀ।
ਬੁਲਾਰੇ ਅਨੁਸਾਰ ਇਸ ਵਿੱਚ 1170 ਪੇਟੀਆਂ ਕ੍ਰੇਜ਼ੀ ਰੋਮੀ ਮਾਰਕਾ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਉੱਪਰ ਰੱਖੇ ਟੈਂਕੀ ਦੇ ਡੱਬਿਆਂ ਦੇ ਹੇਠਾਂ ਛੁਪਾ ਕੇ ਰੱਖੀਆਂ ਹੋਈਆਂ ਸਨ। ਫਲਾਂ ਦੀ ਸਪਲਾਈ ਲਈ ਕਾਗਜ਼ ਬਣਾਏ ਗਏ ਸਨ। ਜਦੋਂ ਕਿ ਫਲਾਂ ਦੀ ਆੜ ਵਿੱਚ ਟਰੱਕ ਵਿੱਚ ਨਜਾਇਜ਼ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਸੀ। ਟਰੱਕ ਸਮੇਤ ਫੜੇ ਗਏ ਡਰਾਈਵਰ ਰਾਕੇਸ਼ ਵਾਸੀ ਅਬੋਹਰ ਫਾਜ਼ਿਲਕਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਉਕਤ ਸ਼ਰਾਬ ਨਾਲ ਭਰੇ ਟਰੱਕ ਨੂੰ ਗੌਰਵ ਉਰਫ ਗੁਰਆਸ਼ੀਸ਼ ਦੇ ਕਹਿਣ ‘ਤੇ ਬਿਹਾਰ ਲੈ ਕੇ ਜਾ ਰਿਹਾ ਸੀ।
ਇਹ ਵੀ ਪੜ੍ਹੋ : ਨਿਊਯਾਰਕ-ਦਿੱਲੀ ਅਮਰੀਕੀ ਏਅਰਲਾਈਨਜ਼ ‘ਚ ਵਿਦਿਆਰਥੀ ਨੇ ਸਾਥੀ ਯਾਤਰੀ ‘ਤੇ ਕੀਤਾ ਪਿਸ਼ਾਬ, ਦੋਸ਼ੀ ਗ੍ਰਿਫਤਾਰ
ਪਾਣੀਪਤ ਪੁਲਿਸ ਨੇ ਜੂਨ 2020 ਵਿੱਚ ਇਸ ਮਾਮਲੇ ਵਿੱਚ ਜੀਵਨ ਨਗਰ ਰਾਣੀਆ ਸਿਰਸਾ ਦੇ ਰਹਿਣ ਵਾਲੇ ਟਰੱਕ ਮਾਲਕ ਮੁਖਤਿਆਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਸੀ। ਤਫਤੀਸ਼ ਦੌਰਾਨ ਇਸ ਮਾਮਲੇ ‘ਚ ਹਿਸਾਰ ਦੇ ਰਹਿਣ ਵਾਲੇ ਗੁਰਸੇਵਕ ਨੂੰ ਵੀ ਪੰਜਾਬ ‘ਚੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਪੁੱਛਗਿੱਛ ‘ਚ ਗੌਰਵ ਉਰਫ ਗੁਰਆਸ਼ੀਸ਼ ਦਾ ਨਾਂ ਸਾਹਮਣੇ ਆਇਆ ਸੀ। ਉਦੋਂ ਤੋਂ ਹੀ ਪਾਣੀਪਤ ਪੁਲਿਸ ਗੁਰਆਸ਼ੀਸ਼ ਦੀ ਭਾਲ ਕਰ ਰਹੀ ਸੀ। ਕਰਨਾਲ ਰੇਂਜ ਦੇ IG ਨੇ ਦੋਸ਼ੀ ‘ਤੇ 5,000 ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: