ਮਹਾਰਾਸ਼ਟਰ ਦੇ ਯਾਵਤਮਾਲ ਤੋਂ ਇੱਕ ਖੌਫਨਾਕ ਵੀਡੀਓ ਸਾਹਮਣੇ ਆਇਆ ਹੈ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਖਾਲੀ ਸੜਕ ‘ਤੇ ਸਕੂਟੀ ‘ਤੇ ਜਾ ਰਹੀ ਔਰਤ ‘ਤੇ ਅਚਾਨਕ ਕਹਿਰ ਟੁੱਟ ਜਾਏਗਾ। ਇਕ ਵੀਡੀਓ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦੇਖਇਆ ਜਾ ਸਕਾਦ ਹੈ ਕਿ ਕਿਵੇਂ ਅਚਾਨਕ ਸੜਕਫਾੜ ਕੇ ਪਾਣੀ ਦਾ ਵੱਡਾ ਫਵਾਰਾ ਬਾਹਰ ਨਿਕਲ ਗਿਆ, ਜਿਸ ਦੀ ਲਪੇਟ ਵਿੱਚ ਸਕੂਟੀ ਸਵਾਰ ਔਰਤ ਵੀ ਆ ਗਈ। ਪਾਣੀ ਦੀ ਤੇਜ਼ ਵਾਛੜ ਕਰਕੇ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਹਾਰਾਸ਼ਟਰ ਦੇ ਯਵਤਮਾਲ ‘ਚ ਸ਼ਨੀਵਾਰ ਨੂੰ ਅੰਡਰਗ੍ਰਾਊਂਡ ਪਾਈਪਲਾਈਨ ਫਟ ਗਈ। ਪਾਣੀ ਦੇ ਪ੍ਰੈਸ਼ਰ ਕਾਰਨ ਸੜਕ ਵੀ ਫਟ ਗਈ। ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਸੜਕ ਦੇ ਟੋਟੇ ਪਾਣੀ ਨਾਲ 15 ਫੁੱਟ ਤੱਕ ਉਛਲ ਗਏ। ਇਹ ਘਟਨਾ ਮਾਈਂਡ ਰੋਡ ਚੌਕ ਵਿਖੇ ਵਾਪਰੀ। ਇਸ ਦੌਰਾਨ ਸੜਕ ਤੋਂ ਲੰਘ ਰਹੀ ਸਕੂਟੀ ਸਵਾਰ ਔਰਤ ਜ਼ਖ਼ਮੀ ਹੋ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ।
ਘਟਨਾ ਨੂੰ ਅੱਖੀਂ ਦੇਖਣ ਵਾਲੀ ਇਕ ਹੋਰ ਰਾਹਗੀਰ ਨੇ ਦੱਸਿਆ- ਮੈਂ ਫੋਨ ‘ਤੇ ਗੱਲ ਕਰ ਰਹੀ ਸੀ ਤਾਂ ਦੇਖਿਆ ਕਿ ਪਾਣੀ ਦੇ ਦਬਾਅ ਕਾਰਨ ਜ਼ਮੀਨਦੋਜ਼ ਪਾਈਪ ਲਾਈਨ ਫਟ ਗਈ ਸੀ ਅਤੇ ਚਾਰੇ ਪਾਸੇ ਪਾਣੀ ਭਰ ਗਿਆ ਸੀ। ਲੋਕ ਇਸ ਘਟਨਾ ਤੋਂ ਬਾਅਦ ਡਰੇ ਹੋਏ ਹਨ। ਆਲੇ-ਦੁਆਲੇ ਦੇ ਇਲਾਕੇ ਵਿੱਚ ਪਾਣੀ ਭਰ ਗਿਆ। ਸੜਕ ‘ਤੇ ਵੱਡੀ ਤ੍ਰੇੜ ਆਈ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਸੜਕ ਟੁੱਟਣ ਦੀ ਆਵਾਜ਼ ਵੀ ਰਿਕਾਰਡ ਕੀਤੀ ਗਈ ਹੈ। ਪ੍ਰੈਸ਼ਰ ਕਾਰਨ ਪਹਿਲਾਂ ਤਾਂ ਸੜਕ ਵਿੱਚ ਤਰੇੜਾਂ ਆ ਗਈਆਂ ਅਤੇ ਕੁਝ ਹੀ ਸਕਿੰਟਾਂ ਵਿੱਚ ਪਾਣੀ ਫੁਹਾਰੇ ਵਾਂਗ ਬਾਹਰ ਨਿਕਲ ਗਿਆ। ਅੰਡਰਗ੍ਰਾਊਂਡ ਪਾਈਪ ਲਾਈਨ ਦੇ ਫਟਣ ਦੀ ਅਵਾਜ਼ ਇਸ ਤਰ੍ਹਾਂ ਸੀ ਜਿਵੇਂ ਧਸ ਗਈ ਹੋਵੇ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਬੱਸ ਡਰਾਈਵਰ ਨੇ ਵਿਦਿਆਰਥਣ ਨਾਲ ਕੀਤੀ ਘਿਨੌਣੀ ਹਰਕਤ, ਵੀਡੀਓ ਬਣਾ ਕੀਤਾ ਬਲੈਕਮੇਲ
ਯਵਤਮਾਲ ਵਿੱਚ ਅਮਰੁਤ ਯੋਜਨਾ ਤਹਿਤ ਸੜਕਾਂ ਪੁੱਟ ਕੇ ਪਾਈਪ ਲਾਈਨ ਵਿਛਾਈ ਗਈ ਸੀ ਪਰ ਪਾਣੀ ਦਾ ਦਬਾਅ ਵਧਣ ਕਾਰਨ ਪਾਈਪਲਾਈਨ ਫਟ ਗਈ। ਬਾਅਦ ਵਿੱਚ ਇਹ ਪਾਣੀ ਸੜਕ ਨੂੰ ਪਾੜ ਕੇ ਬਾਹਰ ਆ ਗਿਆ। ਵਿਦਰਭ ਹਾਊਸਿੰਗ ਸੁਸਾਇਟੀ ਦੇ ਲੋਕਾਂ ਦਾ ਦੋਸ਼ ਹੈ ਕਿ ਅੰਮ੍ਰਿਤ ਯੋਜਨਾ ਦੇ ਕੰਮ ਵਿੱਚ ਵਿਘਨ ਪੈਣ ਕਾਰਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: