ਮੱਧ ਪ੍ਰਦੇਸ਼ ਵਿੱਚ ਵਿੱਚ ਇੱਕ ਬਾਡੀਬਿਲਡਿੰਗ ਮੁਕਾਬਲੇ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ, ਜਿਸ ਵਿੱਚ ਮਹਿਲਾ ਬਾਡੀਬਿਲਡਰਸ ਨੇ ਹਨੂੰਮਾਨ ਜੀ ਦੀ ਤਸਵੀਰ ਸਾਹਮਣੇ ਪੋਜ਼ ਦਿੱਤਾ। ਕਾਂਗਰਸੀ ਵਰਕਰਾਂ ਨੇ ਬੀਜੇਪੀ ਵੱਲੋਂ ਆਯੋਜਿਤ ਬਾਡੀਬਿਲਡਿੰਗ ਮੁਕਾਬੇਲ ਦੇ ਆਯੋਜਨ ਸਥਾਨ ‘ਤੇ ਗੰਗਾ ਜਲ ਛੜਕਿਆ ਅਤੇ ਪ੍ਰੋਗਰਾਮ ਵਾਲੀ ਥਾਂ ਦੇ ਸ਼ੁੱਧੀਕਰਨ ਵਜੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਨੂੰਮਾਨ ਜੀ ਦਾ ਅਪਮਾਨ ਹੈ। ਦੱਸ ਦੇਈਏ ਕਿ ਇਹ ਪ੍ਰੋਗਰਮ ਰਤਲਾਮ ਵਿੱਚ ਹੋਇਆ।
13ਵੀਂ ਮਿਸਟਰ ਜੂਨੀਅਰ ਬਾਡੀਬਿਲਡਿੰਗ ਮੁਕਾਬਲਾ 4 ਤੇ 5 ਮਾਰਚ ਨੂੰ ਆਯੋਜਿਤ ਹੋਈ ਸੀ। ਆਯੋਜਨ ਦੇ ਸੱਦਾ ਪੱਤਰ ਮੁਤਾਬਕ ਆਯੋਜਨ ਕਮੇਟੀ ਵਿੱਚ ਸ਼ਹਿਰ ਦੇ ਬੀਜੇਪੀ ਮੇਅਰ ਪ੍ਰਹਿਲਾਦ ਪਟੇਲ ਸ਼ਾਮਲ ਹਨ, ਜਦਕਿ ਸਰਪ੍ਰਸਤ ਵਿਧਾਇਕ ਚੈਤਨਯ ਕਸ਼ਯਪ ਹਨ। ਇਸ ਘਟਨਾ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਔਰਤ ਬਾਡੀਬਿਲਡਰ ਹਨੂੰਮਾਨ ਜੀ ਦੇ ਕਟ-ਆਊਟ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਮੱਧ ਪ੍ਰਦੇਸ਼ ਦੇ ਕਾਂਗਰਸ ਮੁਖੀ ਕਮਲਨਾਥ ਦੇ ਮੀਡੀਆ ਸਲਾਹਕਾਰ ਪੀਯੂਸ਼ ਬਬੇਲੇ ਨੇ ਮੁੱਖ ਮੰਤਰੀ ਸ਼ਇਵਰਾਜ ਸਿੰਘ ਚੌਹਾਨ ਤੋਂ ਮਾਫੀ ਮੰਗਣ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਪ੍ਰੋਗਰਾਮ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਆਯੋਜਿਤ ਕੀਤਾ ਗਿਆ ਸੀ। ਬਬੇਲੇ ਨੇ ਹਿੰਦੀ ਵਿੱਚ ਟਵੀਟ ਕੀਤਾ ਕਿ ‘ਕੀ ਤੁਸੀਂ ਮਾਫੀ ਮੰਗੋਗੇ ਜਾਂ ਇਸ ਸਭ ਦੇ ਪਿੱਛੇ ਹੋ।’
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕੇਸ ‘ਚ NIA ਨੇ ਕਸਿਆ ਸ਼ਿਕੰਜਾ, ਬਿਸ਼ਨੋਈ ਗੈਂਗ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ
ਦੂਜੇ ਪਾਸੇ ਸੂਬਾ ਭਾਜਪਾ ਦੇ ਬੁਲਾਰੇ ਹਿਤੇਸ਼ ਬਾਜਪੇਈ ਨੇ ਕਿਹਾ ਕਿ ਕਾਂਗਰਸੀ ਔਰਤਾਂ ਨੂੰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਹੀਂ ਵੇਖਣਾ ਚਾਹੁੰਦੇ। ਆਪਣਏ ਵੀਡੀਓ ਬਿਆਨ ਵਿੱਚ ਬਾਜਪੇਈ ਨੇ ਕਿਹਾ ਕਿ ਕਾਂਗਰਸੀ ਔਰਤਾਂ ਨੂੰ ਕੁਸ਼ਤੀ, ਜਿਮਨਾਸਟਿਕ ਜਾਂ ਤੈਰਾਕੀ ਵਿੱਚ ਹਿੱਸਾ ਲੈਂਦੇ ਨਹੀਂ ਦੇਖ ਸਕਦੇ ਕਿਉਂਕਿ ਇਹ ਦੇਖ ਕੇ ਉਨ੍ਹਾਂ ਦੇ ਅੰਦਰ ਦਾ ਸ਼ੈਤਾਨ ਜਾਗ ਜਾਂਦਾ ਹੈ। ਉਹ ਖੇਡ ਦੇ ਮੈਦਾਨ ਵਿੱਚ ਔਰਤਾਂ ਨੂੰ ਗੰਦੀਆਂ ਨਜ਼ਰਾਂ ਨਾਲ ਵੇਖਦੇ ਹਨ। ਕੀ ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ? ਬਬੇਲੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਸ਼ਲੀਲਤਾ ਦਾ ਸਮਰਥਨ ਕਰਨ ਲਈ ਟੈਲੀਵਿਜ਼ਨ ਬਹਿਸ ਵਿਚ ਬਾਜੇਪਈ ਦਾ ਬਾਈਕਾਟ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: