ਫਿਰੋਜ਼ਪੁਰ ਜ਼ਿਲ੍ਹੇ ਵਿਚ ਦੋ ਪੁਲਿਸ ਵਾਲਿਆਂ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਟ੍ਰੈਫਿਕ ਪੁਲਿਸ ਦੇ ਦੋ ਮੁਲਾਜ਼ਮਾਂ ਨੇ ਕਾਰ ਵਿਚ 2000 ਦਾ ਡੀਜ਼ਲ ਪੁਆਉਣ ਦੇ ਬਾਅਦ ਸੇਲਜ਼ਮੈਨ ਨਾਲ ਬਹਿਸ ਸ਼ੁਰੂ ਕਰ ਦਿੱਤੀ। ਦੋਵਾਂ ਨੇ ਘੱਟ ਡੀਜ਼ਲ ਪਾਉਣ ਦਾ ਦੋਸ਼ ਲਗਾਇਆ। ਇਸ ਦੇ ਬਾਅਦ ਸੇਲਜ਼ਮੈਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਪਹਿਲੇ ਕੈਂਟ ਥਾਣਾ ਲੈ ਕੇ ਪਹੁੰਚੇ ਤੇ ਬਾਅਦ ਵਿਚ ਸੇਲਜ਼ਮੈਨ ਨੂੰ ਥਾਣਾ ਕੁਲਗੜ੍ਹੀ ਲੈ ਗਏ।
ਪੈਟਰੋਲ ਪੰਪ ਦੇ ਮਾਲਕ ਵਿਕਾਸ ਮਿੱਤਲ ਦਾ ਕਹਿਣਾ ਹੈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਹੋਸ਼ ਤੱਕ ਨਹੀਂ ਸੀ। ਜਦੋਂ ਥਾਣਾ ਕੁਲਗੜ੍ਹੀ ਪੁਲਿਸ ਨੇ ਦੋਵਾਂ ਤੋਂ ਮੈਡੀਕਲ ਕਰਵਾਉਣ ਨੂੰ ਕਿਹਾ ਤਾਂ ਉਨ੍ਹਾਂ ਨੇ ਨਹੀਂ ਕਰਵਾਇਆ। ਪੁਲਿਸ ਦੀ ਗੁੰਡਾਗਰਦੀ ਨੂੰ ਦੇਖ ਕੇ ਉਹ ਰਾਤ ਵਿਚ ਪੈਟਰੋਲ ਪੰਪ ਨਹੀਂ ਖੋਲ੍ਹਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਇੰਨੀ ਗੁੰਡਾਗਰਦੀ ਹੈ। ਹੁਣ ਪੁਲਿਸ ਵਾਲੇ ਵੀ ਮਾਰਕੁੱਟ ਕਰਨ ਲੱਗੇ ਹਨ।
ਸੇਲਜ਼ਮੈਨ ਅਮਨ ਸ਼ਰਮਾ ਨੇ ਕਿਹਾ ਕਿ ਉਹ ਹਰਿਆਲੀ ਪੰਪ ‘ਤੇ ਕੰਮ ਕਰਦਾ ਹੈ। ਰਾਤ ਸਾਢੇ 10 ਵਜੇ ਮੇਜਰ ਤੇ ਹੀਰਾ ਨਾਂ ਦੇ ਦੋ ਟ੍ਰੈਫਿਕ ਪੁਲਿਸ ਮੁਲਾਜ਼ਮ ਪੰਪ ‘ਤੇ ਡੀਜ਼ਲ ਪੁਆਉਣ ਪਹੁੰਚੇ। ਉਸ ਨੇ ਦੋ ਹਜ਼ਾਰ ਰੁਪਏ ਦਾ ਡੀਜ਼ਲ ਪਾ ਦਿੱਤਾ। ਇਸ ਦੇ ਬਾਅਦ ਦੋਵੇਂ ਕਹਿਣ ਲੱਗੇ ਕਿ ਡੀਜ਼ਲ ਘੱਟ ਪਾਇਆ ਹੈ।ਇਸੇ ਗੱਲ ‘ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਜ਼ਬਰਦਸਤੀ ਕਾਰ ‘ਚ ਬਿਠਾ ਕੇ ਥਾਣਾ ਲੈ ਗਏ। ਅਮਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਵਿਚ ਰਾਤ ਦੇ ਸਮੇਂ ਪੰਪ ‘ਤੇ ਡਿਊਟੀ ਕਰਨਾ ਮੁਸ਼ਕਲ ਹੈ। ਹੁਣ ਤਾਂ ਪੁਲਿਸ ਹੀ ਗੁੰਡਾਗਰਦੀ ‘ਤੇ ਉਤਾਰੂ ਹੋ ਗਈ ਹੈ।
ਇਹ ਵੀ ਪੜ੍ਹੋ : ਹੋਲੇ ਮਹੱਲੇ ‘ਚ ਨੌਜਵਾਨ ਦਾ ਕਤ.ਲ, ਕੈਨੇਡਾ ਦਾ ਪੀ.ਆਰ ਸੀ ਮ੍ਰਿਤਕ, ਮੁਲਜ਼ਮ ਦੀ ਹੋਈ ਪਛਾਣ
ਦੂਜੇ ਪਾਪੇ ਪੰਪ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਦਾ ਹਰਿਆਲੀ ਪੈਟਰੋਲ ਪੰਪ ਹੈ। ਬਿਨਾਂ ਫੀਡ ਕੀਤੇ ਮੁਲਾਜ਼ਮ ਤੇਲ ਨਹੀਂ ਪਾ ਸਕਦਾ। ਇਸ ਦਾ ਰਿਕਾਰਡ ਉਨ੍ਹਾਂ ਕੋਲ ਤੇ ਸਿੱਧਾ ਕੰਪਨੀ ਕੋਲ ਰਹਿੰਦਾ ਹੈ। ਸਾਰਾ ਸਿਸਟਮ ਆਨਲਾਈਨ ਹੈ। ਉਨ੍ਹਾਂ ਦੇ ਪੰਪ ਤੋਂ ਕਿਸੇ ਨੂੰ ਵੀ ਘੱਟ ਤੇਲ ਨਹੀਂ ਪਾਇਆ ਜਾ ਸਕਦਾ। ਖਰਾਬ ਕਾਨੂੰਨ ਵਿਵਸਥਾ ਦੇ ਬਾਅਦ ਵੀ ਲੋਕਾਂ ਦੀ ਸਹੂਲਤ ਲਈ ਰਾਤ ਨੂੰ ਪੰਪ ਖੁੱਲ੍ਹਾ ਰੱਖਦੇ ਹਨ ਪਰ ਹੁਣ ਪੁਲਿਸ ਵਾਲੇ ਹੀ ਅਜਿਹਾ ਵਰਤਾਅ ਕਰਨਗੇ ਤਾਂ ਉਹ ਰਾਤ ਨੂੰ ਪੰਪ ਨਹੀਂ ਖੋਲ੍ਹਣਗੇ। ਉਨ੍ਹਾਂ ਨੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -: