ਰਾਏਕੋਟ ਸਦਰ ਪੁਲਿਸ ਨੇ ਪਿੰਡ ਮਹੇਰਨਾ ਕਲਾਂ ਵਿਖੇ ਖੇਤ ਵਿੱਚ ਬੀਜੀ ਡੋਡਿਆਂ ਦੀ ਭਾਰੀ ਮਾਤਰਾ ‘ਚ ਫਸਲ ਬਰਾਮਦ ਕੀਤੀ ਹੈ। ਇਕ ਬੰਦੇ ਨੇ ਘਰ ਪਿੱਛੇ ਸਥਿਤ ਚਾਰ ਮਰਲੇ ਖੇਤ ਵਿੱਚ ਡੋਡਿਆਂ ਦੀ ਫਸਲ ਬੀਜੀ ਹੋਈ ਸੀ, ਜਿਸ ਦਾ ਭਾਰ ਇੱਕ ਕੁਇੰਟਲ 80 ਕਿਲੋਗ੍ਰਾਮ ਦੇ ਕਰੀਬ ਹੈ। ਰਾਏਕੋਟ ਸਦਰ ਪੁਲਿਸ ਅਧੀਨ ਪੈਂਦੀ ਲੋਹਟਬੱਦੀ ਚੌੰਕੀ ਪੁਲਿਸ ਨੇ ਬੰਦੇ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਚੌੰਕੀ ਲੋਹਟਬੱਦੀ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਪਿੰਡ ਮਹੇਰਨਾ ਕਲਾਂ ਦੇ ਰਹਿਣ ਵਾਲੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਜਗਦੀਸ਼ ਸਿੰਘ ਨੇ ਆਪਣੇ ਘਰ ਪਿੱਛੇ ਸਥਿਤ ਖੇਤਾਂ ਵਿੱਚ ਵੱਡੀ ਮਾਤਰਾ ਵਿੱਚ ਡੋਡਿਆ ਦੀ ਫਸਲ ਬੀਜੀ ਹੋਈ ਹੈ, ਜਿਸ ‘ਤੇ ਰਾਏਕੋਟ ਸਦਰ ਪੁਲਿਸ ਦੇ ਐਸਐਚਓ ਹਰਦੀਪ ਸਿੰਘ ਅਤੇ ਚੌੰਕੀ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਛਾਪੇਮਾਰੀ ਕੀਤੀ, ਜਿਸ ਦੌਰਾਨ ਦੇਖਿਆ ਕਿ ਉਕਤ ਵਿਅਕਤੀ ਵੱਲੋਂ ਬੜੀ ਹੁਸ਼ਿਆਰੀ ਨਾਲ ਡੋਡਿਆ ਦੀ ਫਸਲ ਬੀਜੀ ਹੋਈ ਸੀ, ਜਿਸ ਨੇ ਲੋਕਾਂ ਤੋਂ ਲੁਕਾਉਣ ਲਈ ਖੇਤ ਦੇ ਵਿਚਕਾਰ ਬੀਜੇ ਡੋਡਿਆਂ ਦੀ ਫਸਲ ਦੇ ਆਲੇ-ਦੁਆਲੇ ਸਰ੍ਹੋਂ ਤੇ ਜਮੀ ਦੀ ਫਸਲ ਬੀਜੀ ਹੋਈ ਸੀ, ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ।
ਇਹ ਵੀ ਪੜ੍ਹੋ : ਅਰਬ ਸਾਗਰ ਕੋਲ ਇੰਡੀਅਨ ਨੇਵੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 3 ਜਵਾਨਾਂ ਦਾ ਕੀਤਾ ਰੇਸਕਿਊ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਡੋਡਿਆਂ ਦੀ ਫਸਲ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬਰਾਮਦ ਹੋਏ ਪੋਸਤ ਦੇ ਹਰੇ ਪੌਦਿਆਂ ਦਾ ਭਾਰ ਇੱਕ ਕੁਇੰਟਲ 80 ਕਿਲੋ ਬਣਿਆ ਹੈ। ਇਸ ਮੌਕੇ ਪੁਲਿਸ ਪਾਰਟੀ ਨੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਲਖਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਜੋ ਹੋਰ ਪੁਛਗਿੱਛ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: