ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਰਾਲੀ ਸਾੜਨਾ ਪੰਜਾਬ ਸਰਕਾਰ ਲਈ ਵੱਡੀ ਸਮੱਸਿਆ ਹੈ। ਸੂਬਾ ਸਰਕਾਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਖਾਸ ਉਪਾਅ ਕੀਤੇ ਜਾ ਰਹੇ ਹਨ। ਪਰਾਲੀ ਪ੍ਰਬੰਧਨ ਲਈ ਬਜਟ ਵਿਚ 350 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਚੀਮਾ ਨੇ ਐਲਾਨ ਕੀਤਾ ਕਿ ਸਰਕਾਰ ਫਸਲ ਬੀਮਾ ਸ਼ੁਰੂ ਕਰੇਗੀ।
ਇਸ ਤੋਂ ਇਲਾਵਾ ਜਲਦ ਹੀ ਸੂਬੇ ਦੀ ਨਵੀਂ ਸਪੋਰਟਸ ਨੀਤੀ ਆਏਗੀ ਜਿਸ ਲਈ 258 ਕਰੋੜ ਦਾ ਬਜਟ ਰੱਖਿਆ ਗਿਆ ਹੈ। ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ 53 ਕਰੋੜ ਤੈਅ ਕੀਤੇ ਗਏ ਹਨ। ਤਿੰਨ ਕਰੋੜ ਨਾਲ ਖੇਡਾਂ ਦਾ ਸਮਾਨ ਖਰੀਦਿਆ ਜਾਵੇਗਾ। ਮੈਡੀਕਲ ਸਿੱਖਿਆ ਤੇ ਖੋਜ ਲਈ 1015 ਕਰੋੜ ਰੁਪਏ ਖਰਚ ਹੋਣਗੇ।
ਇਹ ਵੀ ਪੜ੍ਹੋ : BSF ਜਵਾਨਾਂ ਨੇ 2 ਦਿਨਾਂ ‘ਚ ਪੰਜਾਬ ਸਰਹੱਦ ਨੇੜੇ ਤੀਜੇ ਘੁਸਪੈਠੀਏ ਨੂੰ ਕੀਤਾ ਗ੍ਰਿਫਤਾਰ, ਜਾਂਚ ਜਾਰੀ
ਸਿੱਖਿਆ ਲਈ ਸਕੂਲ ਤੇ ਹਾਇਰ ਐਜੂਕੇਸ਼ਨ ਦੇ ਸਹੀ ਇੰਤਜ਼ਾਮ ਹੋਣਗੇ। ਸਰਕਾਰੀ ਸਕੂਲਾਂ ਦਾ ਬਜਟ 99 ਕਰੋੜ ਦਾ ਕੀਤਾ ਗਿਆ ਹੈ। ਅਧਿਆਪਕਾਂ ਦੀ ਸਕਿਲ ਸੁਧਾਰਨ ਲਈ 20 ਕਰੋੜ ਦਾ ਬਜਟ ਤੈਅ। ਅਧਿਆਪਕ ਸਿਰਫ ਪੜ੍ਹਾਉਣਗੇ ਤੇ ਸਕੂਲਾਂ ਨਾਲ ਜੁੜਿਆ ਸਾਰਾ ਕੰਮ ਅਸਟੇਟ ਮੈਨੇਜਰ ਦੇਖਣਗੇ। ਸਕੂਲ ਆਫ ਐਮਨੈਂਸ ਲਈ 200 ਕਰੋੜ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਹੈ। ਵੱਖ-ਵੱਖ ਸਕਾਲਰਸ਼ਿਪ ਲਈ 78 ਕਰੋੜ ਰੱਖੇ ਗਏ ਹਨ। ਉੱਚ ਸਿੱਖਿਆ ਲਈ ਰੋਜ਼ਗਾਰ ਤੇ ਕੋਚਿੰਗ ਦਾ ਇੰਤਜ਼ਾਮ ਹੋਵੇਗਾ। ਕਾਲਜ ਲਈ 68 ਕਰੋੜ ਦਾ ਬਜਟ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: