ਕੇਂਦਰ ਨੇ ਅਗਨੀਵੀਰਾਂ ਲਈ BSF ਵਿਚ 10 ਫੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਅਪਰ ਏਜ ਲਿਮਟ ਵਿਚ ਵੀ ਛੋਟ ਦਿੱਤੀ ਹੈ। ਇਹ ਛੋਟ ਇਸ ਗੱਲ ‘ਤੇ ਨਿਰਭਰ ਹੋਵੇਗੀ ਕਿ ਅਗਨੀਵੀਰ ਪਹਿਲਾਂ ਬੈਚ ਦਾ ਹਿੱਸਾ ਹੈ ਜਾਂ ਬਾਅਦ ਦੇ ਬੈਚਾਂ ਦਾ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨੂੰ ਫਿਜ਼ੀਕਲ ਟੈਸਟ ਵੀ ਨਹੀਂ ਦੇਣਾ ਪਵੇਗਾ। ਇਹ ਐਲਾਨ ਬੀਐੱਸਐੱਫ ਜਨਰਲ ਡਿਊਟੀ ਕੈਡਰ ਰਿਕਰੂਟਮੈਂਟ ਰੂਲਸ 2015 ਵਿਚ ਸੋਧ ਦੇ ਬਾਅਦ ਕੀਤਾ ਗਿਆ ਹੈ।
ਕੇਂਦਰ ਨੇ ਇਹ ਅਧਿਸੂਚਨਾ 6 ਮਾਰਚ ਨੂੰ ਜਾਰੀ ਕਰ ਦਿੱਤੀ ਸੀ। ਇਸ ਮੁਤਾਬਕ ਕਾਂਸਟੇਬਲ ਪੋਸਟ ਲਈ ਅਗਨੀਵੀਰਾਂ ਲਈ ਪਹਿਲੇ ਬੈਚ ਦੇ ਉਮੀਦਵਾਰ ਨੂੰ ਅਪਰ ਏਜ ਲਿਮਟ ਵਿਚ 5 ਸਾਲ ਦੀ ਛੋਟ ਮਿਲੇਗੀ ਜਦੋਂ ਕਿ ਇਸ ਦੇ ਬਾਅਦ ਸਾਰੇ ਬੈਚਾਂ ਦੇ ਉਮੀਦਵਾਰਾਂ ਨੂੰ ਉਪਰ ਏਜ ਲਿਮਟ ਵਿਚ 3 ਸਾਲ ਦੀ ਛੋਟ ਦਿੱਤੀ ਜਾਵੇਗੀ।
ਇਕ ਹੋਰ ਨੋਟ ਜਿਸ ਨੂੰ ਸੀਮਾ ਸੁਰੱਖਿਆ ਬਲ, ਜਨਰਲ ਡਿੂਟੀ ਕੈਡਰ ਸੋਧ ਭਰਤੀ ਨਿਯਮ 2023 ਦਾ ਹਿੱਸਾ ਬਣਾਇਆ ਗਿਆ ਸੀ। ਇਸ ਵਿਚ ਸਾਬਕਾ ਅਗਨੀਵੀਰਾਂ ਨੂੰ ਸਰੀਰਕ ਕੁਸ਼ਲਤਾ ਟੈਸਟ ਦੇਣ ਤੋਂ ਛੋਟ ਦੇਣ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ : ਬੰਦੀ ਸਿੱਖਾਂ ਦੀ ਰਿਹਾਈ ਦੇ ਮੋਰਚੇ ਖਿਲਾਫ ਪਟੀਸ਼ਨ, HC ਨੇ ਕਬਜ਼ੇ ਹਟਾਉਣ ਦੀ ਮੰਗ ‘ਤੇ ਸਰਕਾਰ ਨੂੰ ਨੋਟਿਸ ਕੀਤਾ ਜਾਰੀ
ਇਸ ਤੋਂ ਪਹਿਲਾਂ, ਕੇਂਦਰ ਨੇ ਐਲਾਨ ਕੀਤਾ ਸੀ ਕਿ ਕੇਂਦਰੀ ਅਰਧ ਸੈਨਿਕ ਬਲਾਂ ਅਤੇ ਅਸਾਮ ਰਾਈਫਲਜ਼ ਵਿੱਚ 10 ਫੀਸਦੀ ਅਸਾਮੀਆਂ 5 ਸਾਲ ਦੀ ਸੇਵਾ ਤੋਂ ਬਾਅਦ ਅਗਨੀਵੀਰਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਵਿਰੋਧੀ ਧਿਰ ਅਗਨੀਵੀਰ ਯੋਜਨਾ ਦੀ ਲਗਾਤਾਰ ਆਲੋਚਨਾ ਕਰ ਰਹੀ ਹੈ ਅਤੇ ਸਰਕਾਰ ਤੋਂ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਅਗਨੀਵੀਰਾਂ ਦੇ ਹਿੱਤ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: