ਪੰਜਾਬ ਦੇ ਅਬੋਹਰ ਦੇ ਆਲਮਗੜ੍ਹ ਬਾਈਪਾਸ ਚੌਂਕ ‘ਤੋਂ ਰੋਜ਼ਾਨਾਂ ਹਾਦਸੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇੱਥੇ ਇਕ ਹੋਰ ਹਾਦਸਾ ਸ਼ਨੀਵਾਰ ਸਵੇਰੇ ਵਾਪਰਿਆ ਹੈ। ਸੂਚਨਾ ਮੁਤਾਬਕ ਇਥੇ 2 ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ‘ਤੋਂ ਬਾਅਦ ਦੋਵੇਂ ਟਰੱਕ ਹਾਈਵੇ ‘ਤੇ ਹੀ ਪਲਟ ਗਏ। ਇਸ ਹਾਦਸੇ ਵਿੱਚ ਇੱਕ ਟਰੱਕ ਦਾ ਡਰਾਈਵਰ ਜ਼ਖਮੀ ਹੋ ਗਿਆ ਹੈ। ਰਾਹਗੀਰਾਂ ਨੇ ਇਲਾਜ਼ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਹੈ।
ਜਾਣਕਾਰੀ ਅਨੁਸਾਰ ਇੱਕ ਟਰੱਕ ਵਿੱਚ ਪਿਆਜ਼ ਅਤੇ ਦੂਜੇ ਵਿੱਚ ਮਾਰਬਲ ਚੂਨਾ ਲੱਦਿਆ ਹੋਇਆ ਸੀ। ਪਿਆਜ਼ ਨਾਲ ਭਰਿਆ ਟਰੱਕ ਦਾ ਡਰਾਈਵਰ ਇਸ ਸਾਨੂੰ ਹਨੂੰਮਾਨਗੜ੍ਹ ‘ਤੋਂ ਲੈ ਕੇ ਆ ਰਿਹਾ ਸੀ। ਦੂਜਾ ਡਰਾਈਵਰ ਮਾਰਬਲ ਚੂਨੇ ਨਾਲ ਲੱਦੇ ਟਰੱਕ ਨੂੰ ਗੰਗਾਨਗਰ ਵਾਲੇ ਪਾਸੇ ‘ਤੋਂ ਲੈ ਕੇ ਆ ਰਿਹਾ ਸੀ। ਜਿਵੇਂ ਹੀ ਦੋਵੇ ਟਰੱਕ ਆਲਮਗੜ੍ਹ ਬਾਈਪਾਸ ਚੌਂਕ ‘ਤੇ ਪੁੱਜੇ ਦੋਵਾਂ ਵਿਚਕਾਰ ਟੱਕਰ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਡਰਾਈਵਰ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਹੈ, ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਟਰੇਨ ‘ਚ ਤੈਅ ਵਜ਼ਨ ਸੀਮਾ ‘ਚ ਹੀ ਲਿਜਾਇਆ ਜਾ ਸਕੇਗਾ ਸਾਮਾਨ, ਵਾਧੂ ਹੋਣ ‘ਤੇ ਕਟੇਗਾ ਚਾਲਾਨ
ਦੱਸਿਆ ਜਾ ਰਿਹਾ ਹੈ ਜਦੋਂ ਤੋਂ ਇੱਥੇ ਹਾਈਵੇਅ ਬਣਿਆ ਹੈ, ਦਿਨੋਂ ਦਿਨ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸੂਚਨਾ ਮੁਤਾਬਕ ਬੀਤੀ ਸ਼ਾਮ ਵੀ ਇੱਥੇ ਦੋ ਵਾਹਨਾਂ ਦੀ ਟੱਕਰ ਹੋ ਗਈ ਸੀ। ਹਾਲਾਂਕਿ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਸੀ। ਇਸੇ ਘਟਨਾ ਤੋਂ ਬਾਅਦ ਪਿੰਡ ਢੀਂਗਾਵਾਲੀ ਦੇ ਸਾਬਕਾ ਸਰਪੰਚ ਸੁਸ਼ੀਲ ਸਿਆਗ ਅਤੇ ਭਾਕਿਯੂ ਖੋਸਾ ਦੇ ਪੰਜਾਬ ਮੈਂਬਰ ਗੁਣਵੰਤ ਸਿੰਘ ਨੇ ਡੂੰਘੇ ਰੋਸ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਤੋਂ ਇੱਥੇ ਪੁਲ ਬਣਾਉਣ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: