ਪੰਜਾਬ ‘ਚ ਰੇਲਵੇ ‘ਚ ਨੌਕਰੀ ਦੇ ਨਾਂ ‘ਤੇ 114 ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਨੌਕਰੀ ਦੇ ਨਾਂ ‘ਤੇ ਸਾਰੇ 114 ਪੀੜਤਾਂ ਤੋਂ 12-12 ਲੱਖ ਰੁਪਏ ਵਸੂਲ ਕੀਤੇ ਗਏ। ਇਨ੍ਹਾਂ ਹੀ ਨਹੀਂ ਠੱਗਾਂ ਵੱਲੋਂ ਸਭ ਕੁਝ ਸੱਚ ਦਿਖਾਉਣ ਲਈ ਵਾਰਾਣਸੀ ਵਿੱਚ 114 ਲੋਕਾਂ ਨੂੰ ਰੇਲਵੇ ਸਬੰਧੀ ਸਿਖਲਾਈ ਵੀ ਦਿੱਤੀ ਗਈ। ਤਿੰਨ ਮਹੀਨਿਆਂ ਬਾਅਦ ਸਾਰਿਆਂ ਨੂੰ ਘਰ ਭੇਜ ਦਿੱਤਾ ਗਿਆ। ਕਾਫੀ ਸਮੇਂ ਤੱਕ ਸਟੇਸ਼ਨ ਅਲਾਟ ਨਾ ਹੋਣ ‘ਤੇ ਧੋਖਾਧੜੀ ਦਾ ਪਤਾ ਲੱਗਾ। ਪੀੜਤਾਂ ਦੀ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਰੀ ਅਨੁਸਾਰ ਸਾਰੇ 114 ਨੌਜਵਾਨ ਸਿਖਲਾਈ ਤੋਂ ਬਾਅਦ ਘਰ ਪਰਤ ਗਏ। ਇਸ ‘ਤੋਂ ਬਾਅਦ ਜੋਈਨਿੰਗ ਲਈ ਤਿੰਨ ਮਹੀਨਿਆਂ ਤੋਂ ਨਾ ਤਾਂ ਫ਼ੋਨ ਆਇਆ ਤੇ ਨਾ ਹੀ ਕਿਸੇ ਤਰਾਂ ਦੀ ਚਿੱਠੀ। ਜਿਸ ਤੋਂ ਬਾਅਦ ਤਿੰਨ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਸਾਰਿਆਂ ਨੇ ਇੱਕ ਦੂਜੇ ਨਾਲ ਸੰਪਰਕ ਕੀਤਾ। ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਇਸ ‘ਤੋਂ ਬਾਅਦ 114 ਵਿਅਕਤੀ ਸ਼ਿਕਾਇਤ ਲੈ ਕੇ ਵਿਜੀਲੈਂਸ ਟੀਮ ਕੋਲ ਪਹੁੰਚੇ।
ਸੂਚਨਾ ਮੁਤਾਬਕ ਵਾਰਾਣਸੀ ਵਿੱਚ ਟਰੇਨਿੰਗ ਦਿੱਤੇ ਗਏ ਠੱਗਾਂ ਨੇ ਇਹ ਸਾਰਾ ਜਾਲ ਵਿਛਾਉਣ ਤੋਂ ਪਹਿਲਾਂ ਪੱਕੀ ਯੋਜਨਾ ਬਣਾਈ ਸੀ। 114 ਨੌਜਵਾਨਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਟਰੇਨਿੰਗ ਲਈ ਚੁਣਿਆ ਗਿਆ। ਸਾਰਿਆਂ ਨੂੰ ਵਾਰਾਣਸੀ ਦੀ ਇਕ ਅਜਿਹੀ ਜਗ੍ਹਾ ‘ਤੇ ਟ੍ਰੇਨਿੰਗ ਲਈ ਇਕੱਠੇ ਬੁਲਾਇਆ ਗਿਆ। ਸਾਰਿਆਂ ਨੂੰ ਇੱਥੇ ਤਿੰਨ ਮਹੀਨੇ ਸਿਖਲਾਈ ਦਿੱਤੀ ਗਈ। ਨਾਲ ਹੀ ਸਿਖਲਾਈ ਦਾ ਰਿਕਾਰਡ ਵੀ ਤਿਆਰ ਕੀਤਾ ਗਿਆ। ਇਸ ਮਗਰੋਂ ਸਾਰਿਆਂ ਨੂੰ ਪੇਸ਼ਕਸ਼ ਪੱਤਰ ਅਤੇ ਸਟੇਸ਼ਨ ਅਲਾਟਮੈਂਟ ਦੀ ਜਾਣਕਾਰੀ ਦੀ ਉਡੀਕ ਕਰਨ ਲਈ ਕਹਿ ਕੇ ਘਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 20 ਸਾਲਾਂ ਕੁੜੀ ਨੂੰ ਤਿੰਨ ਨੌਜਵਾਨ ਕਰਦੇ ਸੀ ਤੰਗ-ਪ੍ਰੇਸ਼ਾਨ, ਦੁਖੀ ਹੋ ਕੇ ਕੀਤੀ ਖੁਦ.ਕੁਸ਼ੀ
ਫਿਰੋਜ਼ਪੁਰ ਦੇ ਪ੍ਰੀਤ ਨਗਰ ਦੇ ਰਹਿਣ ਵਾਲੇ ਦੀਪਕ ਗੁੰਬਰ ਨੇ ਦੱਸਿਆ ਕਿ ਉਸ ਨੇ ਆਪਣੇ ਦੋ ਪੁੱਤਰਾਂ ਨੂੰ ਰੇਲਵੇ ਵਿੱਚ ਟਿਕਟ ਕੁਲੈਕਟਰ ਦੀ ਨੌਕਰੀ ਦਿਵਾਉਣ ਦੇ ਬਦਲੇ ਦਲਜੀਤ ਨੂੰ 10 ਲੱਖ ਰੁਪਏ ਦਿੱਤੇ ਸਨ। ਪੈਸੇ ਦੇਣ ਤੋਂ ਬਾਅਦ ਵੀ ਦਲਜੀਤ ਉਸ ਦੇ ਪੁੱਤਰਾਂ ਨੂੰ ਜਲਦੀ ਨੌਕਰੀ ਦੇਣ ਦਾ ਭਰੋਸਾ ਦਿੰਦਾ ਰਿਹਾ। ਆਸਲ ਦੇ ਰਹਿਣ ਵਾਲੇ ਮੇਜਰ ਸਿੰਘ ਤੋਂ ਵੀ ਆਪਣੇ ਲੜਕੇ ਨੂੰ ਰੇਲਵੇ ਵਿੱਚ ਨੌਕਰੀ ਦਿਵਾਉਣ ਦੇ ਨਾਂ ’ਤੇ 12 ਲੱਖ ਰੁਪਏ ਵਸੂਲੇ ਗਏ ਸਨ। ਐਡਵੋਕੇਟ ਖੁਸ਼ਵੰਤ ਸਿੰਘ ਦੇ ਦੋ ਪੁੱਤਰਾਂ ਤੋਂ ਰੇਲਵੇ ਵਿੱਚ ਟੀਸੀ ਲਾਉਣ ਦੇ ਬਦਲੇ 24 ਲੱਖ ਰੁਪਏ ਲਏ ਗਏ ਸਨ।
114 ਵਿਅਕਤੀਆਂ ਵੱਲੋਂ ਸ਼ਿਕਾਇਤ ਮਗਰੋਂ ਵਿਜੀਲੈਂਸ ਟੀਮ ਨੇ ਦਲਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਪੀੜਤ ਪਰਿਵਾਰ ਤੋਂ 20 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜਦੋਂ ਕਿ ਦਿੱਲੀ ਦੇ ਡੀਆਰਐਮ ਆਫ, ਹੈੱਡ ਕਲਰਕ ਰਵੀ ਮਲਹੋਤਰਾ ਅਤੇ ਕਲਰਕ ਜੋਗਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਤੋਂ ਬਾਅਦ ਇਹ ਕਰੀਬ 65 ਕਰੋੜ ਦੀ ਠੱਗੀ ਦਾ ਮਾਮਲਾ ਜਾਪਦਾ ਹੈ। ਫਿਲਹਾਲ ਮਾਮਲੇ ਸਬੰਧੀ ਵਿਜੀਲੈਂਸ ਦੀ ਟੀਮ ਜਾਂਚ ‘ਚ ਜੁਟੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: