ਜੀ-20 ਐਗਰੀਕਲਚਰਲ ਵਰਕਿੰਗ ਗਰੁੱਪ ਦੀ ਮੀਟਿੰਗ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਮੀਟਿੰਗ 30 ਅਤੇ 31 ਮਾਰਚ ਨੂੰ IT ਪਾਰਕ ਸਥਿਤ ਹੋਟਲ ਦ ਲਲਿਤ ਵਿਖੇ ਹੋਣ ਜਾ ਰਹੀ ਹੈ। ਇਸ ਤਹਿਤ ਜ਼ਿਲ੍ਹਾ ਮੈਜਿਸਟਰੇਟ ਕਮ DC ਵਿਨੈ ਪ੍ਰਤਾਪ ਸਿੰਘ ਨੇ ਇਸ ਹੋਟਲ ਦੇ ਘੇਰੇ ਦੇ 100 ਮੀਟਰ ਦੇ ਘੇਰੇ ਅੰਦਰ ਧਾਰਾ-144 ਲਾਗੂ ਕਰ ਦਿੱਤੀ ਹੈ ਤਾਂ ਜੋ ਸੁਰੱਖਿਆ ਪ੍ਰਬੰਧ ਮਜ਼ਬੂਤ ਰਹੇ। ਇਹ ਹਦਾਇਤਾਂ 27 ਮਾਰਚ ਤੋਂ 1 ਅਪ੍ਰੈਲ 2023 ਤੱਕ 6 ਦਿਨਾਂ ਲਈ ਲਾਗੂ ਰਹਿਣਗੀਆਂ।
ਇਹ ਨਿਰਦੇਸ਼ ਸੋਮਵਾਰ ਨੂੰ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਵਿੱਚ, DM ਨੇ ਕਿਹਾ ਹੈ ਕਿ 27 ਮਾਰਚ ਤੋਂ 1 ਅਪ੍ਰੈਲ ਤੱਕ ਹੋਣ ਵਾਲੀ ਜੀ-20 ਮੀਟਿੰਗ ਲਈ VVIP’s ਅਤੇ ਵਿਦੇਸ਼ੀ ਡੈਲੀਗੇਟਾਂ ਦੀ ਆਵਾਜਾਈ IT ਪਾਰਕ ਵਿੱਚ ਇਸ ਹੋਟਲ ਦੇ ਆਲੇ-ਦੁਆਲੇ ਹੋਵੇਗੀ। ਇਸ ਲਈ ਇਸ ਹੋਟਲ ਦੇ 100 ਮੀਟਰ ਦੇ ਘੇਰੇ ਅੰਦਰ ਧਾਰਾ-144 ਲਾਗੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਯੂਰਪ ਭੇਜਣ ਦੇ ਨਾਂ ‘ਤੇ ਕਿਸਾਨ ਤੋਂ 16 ਲੱਖ ਰੁ: ਦੀ ਠੱਗੀ, ਪੈਸੇ ਵਾਪਸ ਮੰਗਣ ‘ਤੇ ਚਲਾਈਆਂ ਗੋਲੀਆਂ
ਸੂਚਨਾ ਮੁਤਾਬਕ ਜਾਰੀ ਨਿਰਦੇਸ਼ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਨਾਅਰੇਬਾਜ਼ੀ ਕਰਨ, ਪੋਸਟਰ ਲੈ ਕੇ ਜਾਣ ‘ਤੇ ਮੁਕੰਮਲ ਪਾਬੰਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ IPC ਦੀ ਧਾਰਾ-188 ਤਹਿਤ FIR ਦਰਜ ਕੀਤੀ ਜਾਵੇਗੀ। ਸੁਰੱਖਿਆ ਪ੍ਰਬੰਧ ਸਬੰਧੀ ਡੈਲੀਗੇਟ ਪਿੰਜੌਰ ਗਾਰਡਨ ਦਾ ਵੀ ਦੌਰਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: