ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਸਿਆਸਤ ਤੋਂ ਤੌਬਾ-ਤੌਬਾ ਕਰ ਲਈ ਹੈ। ਡੇਰਾ ਮੁਖੀ ਨੇ ਆਪਮਈ ਪਾਲੀਟਿਕਲ ਵਿੰਗ ਨੂੰ ਭੰਗ ਕਰ ਦਿੱਤਾ ਹੈ। ਰਾਮ ਰਹੀਮ ਨੇ ਆਪਣੇ ਸੰਘ ਤੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਇਸ ਵਿੰਗ ਦਾ ਗਠਨ 2007 ਦੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2006 ਵਿੱਚ ਕੀਤਾ ਗਿਆ ਸੀ। 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਦਾ ਇਹ ਫੈਸਲਾ ਸਿਆਸੀ ਪਾਰਟੀਆਂ ਨੂੰ ਹੈਰਾਨ ਕਰਨ ਵਾਲਾ ਹੈ।
ਡੇਰਾ ਨਾਲ ਜੁੜੇ ਕੁਝ ਸੂਤਰਾਂ ਨੇ ਦੱਸਿਆ ਕਿ ਡੇਰਾ ਮੁਖੀ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਡੇਰਾ ਸਮਾਜ ਸੇਵਾ ਦੇ ਕੰਮ ‘ਤੇ ਫੋਕਸ ਕਰਨਾ ਚਾਹੁੰਦਾ ਹੈ। ਚੋਣਾਂ ਤੋਂ ਠੀਕ ਪਹਿਲਾਂ ਰਾਮ ਰਹੀਮ ਦੇ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆਉਣ ਨੂੰ ਲੈ ਕੇ ਸੱਤਾ ਪੱਖ ਤੇ ਵਿਰੋਧੀ ਲਗਾਤਾਰ ਇੱਕ-ਦੂਜੇ ‘ਤੇ ਸਿਆਸੀ ਹਮਲੇ ਕਰਦੇ ਰਹਿੰਦੇ ਹਨ। ਕਈ ਵਾਰ ਵਿਰੋਧੀ ਪਾਰਟੀਆਂ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਵਾਲ ਖੜ੍ਹੇ ਕਰਦੀਾਂ ਰਹੀਆਂ ਹਨ।
ਡੇਰਾ ਸੂਤਰਾਂ ਮੁਤਾਬਕ, ਹਰ ਖੇਮੇ ਦਾ ਇੱਕ ਸਿਆਸੀ ਵਿੰਗ ਹੁੰਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਖੇਮਾ ਹੋਵੇ। ਰਾਮ ਰਹੀਮ ਨੇ ਸਿਆਸੀ ਵਿੰਗ ਨੂੰ ਖਤਮ ਕਰ ਦਿੱਤਾ। ਜੇ ਕਿਸੇ ਪਾਰਟੀ ਨੂੰ ਅੰਦਰੂਨੀ ਤੌਰ ‘ਤੇ ਸਮਰਥਨ ਮਿਲ ਵੀ ਜਾਏ ਤਾਂ ਹੁਣ ਡੇਰਾ ਸੱਚਾ ਸੌਦਾ ਕਿਸੇ ਵੀ ਪਾਰਟੀ ਨੂੰ ਖੁੱਲ੍ਹ ਕੇ ਸਮਰਥਨ ਕਰਦਾ ਨਜ਼ਰ ਨਹੀਂ ਆਏਗਾ। ਇਸ ਦਾ ਮਤਲਬ ਇਹ ਹੈ ਕਿ ਖੇਮਾ ਆਉਣ ਵਾਲੀਆਂ ਵਿਧਾਨ ਸਭਾ ਚੋਣਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦੇਵੇਗਾ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣਾਂ, ਚਰਨਜੀਤ ਚੰਨੀ ਦਾ ਨਾਂ ਸੀ ਰੇਸ ‘ਚ ਅੱਗੇ, ਪਰ ਇਸ ਕਰਕੇ ਨਹੀਂ ਮਿਲਿਆ ਟਿਕਟ!
ਦੱਸ ਦੇਈਏ ਕਿ ਰਾਮ ਰਰਹੀਮ ਨੂੰ ਪਹਿਲੀ ਵਾਰ ਪੰਜਾਬ-ਯੂਪੀ ਚੋਣਾਂ ਵਿੱਚ ਰਾਹਤ ਮਿਲੀ ਸੀ। ਸਾਲ 2022 ਵਿੱਚ 7 ਫਰਵਰੀ ਨੂੰ 21 ਦਿਨ ਦੀ ਫਰਲੋ, ਸਾਲ 2022 ਵਿੱਚ ਹੀ 17 ਜੂਨ ਨੂੰ 30 ਦਿਨਾਂ ਦੀ, ਇਸੇ ਸਾਲ ਅਕਤੂਬਰ ਵਿੱਚ 40 ਦਿਨ ਦੀ ਤੇ ਸਾਲ 2023 ਵਿੱਚ 21 ਜਨਵਰੀ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -: