ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਵਿਜੀਲੈਂਸ ਦੀ ਟੀਮ ਨੇ ਸੋਮਵਾਰ ਨੂੰ ਸਾਬਕਾ ਵਿਧਾਇਕ ਅਤੇ ਸਾਬਕਾ IAS ਅਧਿਕਾਰੀ ਕੁਲਦੀਪ ਸਿੰਘ ਵੈਦ ਦੇ ਘਰ ਕਰੀਬ 9 ਘੰਟੇ ਤੱਕ ਮੌਜੂਦ ਰਹੇ ਸਨ। ਇਸ ਦੌਰਾਨ ਟੀਮ ਨੂੰ ਵੈਦ ਦੀ ਕੋਠੀ ਵਿੱਚੋਂ ਕੁੱਲ 73 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਇਨ੍ਹਾਂ ਵਿੱਚ ਸਕਾਚ, ਵਿਸਕੀ, ਵਾਈਨ ਤੇ ਬੀਅਰ ਦੀ ਬੋਤਲ ਸ਼ਾਮਲ ਸਨ। ਇਸ ਮਾਮਲੇ ‘ਚ ਪੁਲਿਸ ਨੇ ਸਾਬਕਾ ਵਿਧਾਇਕ ਵੈਦ ‘ਤੇ FIR ਦਰਜ ਕੀਤਾ ਹੈ।
ਕੁਲਦੀਪ ਵੈਦ ਅਤੇ ਉਸ ਦੇ ਪੁੱਤਰ ਕੋਲ ਐੱਲ-50 ਐਕਸਾਈਜ਼ ਲਾਇਸੈਂਸ ਹੈ। ਇਸ ਕਾਰਨ ਉਹ ਆਪਣੇ ਘਰ ਵਿੱਚ 24 ਬੋਤਲਾਂ ਰੱਖ ਸਕਦਾ ਹੈ ਪਰ ਇਸ ਫਾਰਮੂਲੇ ਤੋਂ ਬਾਅਦ ਵੀ ਉਸ ਕੋਲ ਡੇਢ ਬੋਤਲ ਵਿਸਕੀ ਅਤੇ ਸੱਤ ਬੋਤਲਾਂ ਵਾਈਨ ਦੀਆਂ ਪਾਈਆਂ ਗਈਆਂ ਹਨ। ਇਸ ਤੋਂ ਇਲਾਵਾ ਟੀਮ ਨੇ ਵੈਦ ਦੇ ਘਰੋਂ ਨਕਦੀ ਅਤੇ ਸੋਨਾ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਵੈਦ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਚੰਡੀਗੜ੍ਹ ਤੋਂ ਆਈ ਵਿਜੀਲੈਂਸ ਦੀ ਤਕਨੀਕੀ ਟੀਮ ਸਰਾਭਾ ਨਗਰ ਸਥਿਤ ਉਸ ਦੀ ਕੋਠੀ ਦੀ ਮਿਣਤੀ ਕਰਕੇ ਇਸ ’ਤੇ ਖਰਚੇ ਗਏ ਕਰੋੜਾਂ ਰੁਪਏ ਦਾ ਹਿਸਾਬ-ਕਿਤਾਬ ਤਿਆਰ ਕਰ ਰਹੀ ਹੈ। ਵਿਜੀਲੈਂਸ ਨੇ ਵੈਦ ਦੀ ਕੋਠੀ ਵਿੱਚੋਂ ਕਿੰਨੀ ਨਗਦੀ ਬਰਾਮਦ ਕੀਤੀ ਹੈ, ਇਸ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਹੈ ਪਰ ਜੇਕਰ ਇਹ ਰਕਮ ਵੱਡੀ ਮਾਤਰਾ ਵਿੱਚ ਸਾਹਮਣੇ ਆਉਂਦੀ ਹੈ ਤਾਂ ਇਸ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ 5 ਨੌਜਵਾਨਾਂ ਨੇ ਨਾਬਾਲਗ ਨਾਲ ਕੀਤੀ ਘਿਨੌਣੀ ਹਰਕਤ, ਮੁਲਜ਼ਮਾਂ ਦੀ ਭਾਲ ‘ਚ ਜੁਟੀ ਪੁਲਿਸ
ਸਾਬਕਾ ਵਿਧਾਇਕ ਕੁਲਦੀਪ ਵੈਦ ਦੀ ਕੋਠੀ ‘ਤੇ ਵਿਜੀਲੈਂਸ ਨੇ ਛਾਪਾ ਮਾਰਿਆ ਤਾਂ 6 ਜਾਇਦਾਦਾਂ ਦਾ ਅੰਕੜਾ ਸਾਹਮਣੇ ਆ ਰਿਹਾ ਸੀ। ਇਸ ਦੌਰਾਨ 3 ਤੋਂ 4 ਘੰਟਿਆਂ ਬਾਅਦ 9 ਤੋਂ ਵੱਧ ਜਾਇਦਾਦਾਂ ਦੇ ਕਾਗਜ਼ਾਤ ਅਧਿਕਾਰੀਆਂ ਦੇ ਸਾਹਮਣੇ ਆ ਗਏ ਹਨ। ਵਿਜੀਲੈਂਸ ਵੈਦ ਦੀ ਪਤਨੀ ਅਤੇ ਕੌਂਸਲਰ ਪੁੱਤਰ ਹਰਕਰਨਦੀਪ ਵੈਦ ਅਤੇ ਉਸ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਦੇ ਪੂਰੇ ਵੇਰਵੇ ਇਕੱਠੇ ਕਰ ਰਹੀ ਹੈ। ਵਿਜੀਲੈਂਸ ਨੇ ਦੋ ਬੈਂਕ ਖਾਤਿਆਂ ਦਾ ਪੂਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਘਪਲਾ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਵਿਜੀਲੈਂਸ ਦੇ SSP ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟੀਮ ਨੇ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਘਰ ਦੀ ਜਾਂਚ ਕੀਤੀ ਹੈ। ਕੁਝ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਬਾਕੀ ਜਾਂਚ ਤੋਂ ਬਾਅਦ ਪੂਰਾ ਵੇਰਵਾ ਦਿੱਤਾ ਜਾਵੇਗਾ।