ਭਾਰਤ ਵਿੱਚ H3N2 ਵਾਇਰਸ ਕਾਰਨ ਹੋਣ ਵਾਲੇ ਫਲੂ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਗੁਜਰਾਤ ਵਿੱਚ ਇੱਕ 58 ਸਾਲਾਂ ਔਰਤ ਦੀ ਇਸ ਇਨਫਲੂਐਂਜ਼ਾ ਵਾਇਰਸ ਕਾਰਨ ਮੌਤ ਦੀ ਖਬਰ ਸਾਹਮਣੇ ਆਈ ਹੈ। ਉਸ ਦਾ ਵਡੋਦਰਾ ਦੇ ਐਸਐਸਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਸ ਦੇ ਨਾਲ ਹੀ ਇਸ ਵਾਇਰਸ ਕਾਰਨ ਭਾਰਤ ਵਿੱਚ ਹੁਣ ਤੱਕ ਕੁੱਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬੀਮਾਰੀ ਕਾਰਨ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਅਹਤਿਆਤੀ ਉਪਾਅ ਅਪਣਾਉਣ ਦਾ ਸੁਝਾਅ ਦਿੱਤਾ ਹੈ।
H3N2 ਇਨਫਲੂਐਂਜ਼ਾ ਵਾਇਰਸ ਤੋਂ ਬਚਣ ਲਈ ਡਾਕਟਰਾਂ ਨੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਹੱਥ ਲਗਾਤਾਰ ਧੋਂਦੇ ਰਹਿਣ ਦੇ ਨਾਲ-ਨਾਲ ਸਾਲ ਵਿਚ ਇਕ ਵਾਰ ਫਲੂ ਦਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ।
IDSP-IHIP (ਇੰਟੀਗ੍ਰੇਟਿਡ ਹੈਲਥ ਇਨਫਰਮੇਸ਼ਨ ਪਲੇਟਫਾਰਮ) ‘ਤੇ ਉਪਲਬਧ ਤਾਜ਼ਾ ਅੰਕੜਿਆਂ ਦੇ ਮੁਤਾਬਕ ਰਾਜਾਂ ਵਿੱਚ 9 ਮਾਰਚ ਤੱਕ H3N2 ਸਮੇਤ, ਇਨਫਲੂਐਂਜ਼ਾ ਦੀਆਂ ਵੱਖ-ਵੱਖ ਉਪ ਕਿਸਮਾਂ ਦੇ ਕੁੱਲ 3,038 ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਇਸ ਵਿੱਚ ਜਨਵਰੀ ਵਿੱਚ 1,245, ਫਰਵਰੀ ਵਿੱਚ 1,307 ਅਤੇ 9 ਮਾਰਚ ਤੱਕ 486 ਕੇਸ ਸ਼ਾਮਲ ਹਨ।
ਸਿਹਤ ਮਾਹਿਰਾਂ ਨੇ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਅਤਿ ਸੰਵੇਦਨਸ਼ੀਲ ਖੇਤਰਾਂ ਜਿਵੇਂ ਕਿ ਜਨਤਕ ਆਵਾਜਾਈ, ਹਸਪਤਾਲਾਂ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਵਾਹਨਾਂ ਵਿੱਚ ਦੁਬਾਰਾ ਮਾਸਕ ਪਹਿਨਣ ਲਈ ਕਿਹਾ ਹੈ। ਇੱਥੋਂ ਤੱਕ ਕਿ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਆਪ੍ਰੇਸ਼ਨ ਮਗਰੋਂ ਵੀ ਗੋਡਿਆਂ ‘ਚ ਦਰਦ ਰਹਿਣ ‘ਤੇ ਡਾਕਟਰ ਨੂੰ ਠੋਕਿਆ ਗਿਆ 3 ਲੱਖ ਰੁ. ਜੁਰਮਾਨਾ
H3N2 ਅਤੇ H1N1 ਇਨਫਲੂਐਂਜ਼ਾ ਈ ਵਾਇਰਸ ਦੀਆਂ ਦੋਵੇਂ ਕਿਸਮਾਂ ਹਨ, ਜਿਸ ਨੂੰ ਆਮ ਤੌਰ ‘ਤੇ ਫਲੂ ਕਿਹਾ ਜਾਂਦਾ ਹੈ। ਕੁਝ ਸਭ ਤੋਂ ਆਮ ਲੱਛਣਾਂ ਵਿੱਚ ਲੰਬੇ ਸਮੇਂ ਤੱਕ ਬੁਖਾਰ, ਖੰਘ, ਨੱਕ ਵਗਣਾ ਅਤੇ ਸਰੀਰ ਵਿੱਚ ਦਰਦ ਸ਼ਾਮਲ ਹਨ। ਪਰ ਗੰਭੀਰ ਮਾਮਲਿਆਂ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਜਾਂ ਘਰਘਰਾਹਟ ਵੀ ਵੇਖੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: