ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਵੱਡੀ ਚੂਕ ਹੋਈ ਸੀ। ਉੁਸ ਮਾਮਲੇ ਵਿਚ ਹੁਣ 9 ਪੁਲਿਸ ਅਫਸਰਾਂ ‘ਤੇ ਗਾਜ਼ ਡਿੱਗੀ ਹੈ। ਜਾਂਚ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪਿਛਲੇ ਸਾਲ ਜਦੋਂ ਪੀਐੱਮ ਮੋਦੀ ਪੰਜਾਬ ਚੋਣਾਂ ਦੌਾਰਨ ਪ੍ਰਚਾਰ ਲਈ ਗਏ ਸੀ, ਉਦੋਂ ਕਿਸਾਨਾਂ ਨੇਉਨ੍ਹਾਂ ਦੇ ਕਾਫਲੇ ਨੂੰ ਵਿਚ ਸੜਕ ਰੋਕ ਦਿੱਤਾ ਸੀ।
ਉਸ ਨੂੰ ਪੀਐੱਮ ਦੀ ਸੁਰੱਖਿਆ ਵਿਚ ਵੱਡੀ ਚੂਕ ਮੰਨਿਆ ਗਿਆ ਸੀ। 20 ਮਿੰਟ ਦੇ ਲਗਭਗ ਪ੍ਰਧਾਨ ਮੰਤਰੀ ਦਾ ਕਾਫਲਾ ਫਸਿਆ ਰਿਹਾ ਸੀ। ਉਦੋਂ ਦੀ ਚੰਨੀ ਸਰਕਾਰ ਨੇ ਦਾਅਵਾ ਕੀਤਾ ਸੀਕਿ ਉਸ ਸਮੇਂ ਪੀਐੱਮ ਦਾ ਰੂਟ ਬਦਲ ਦਿੱਤਾ ਗਿਆ ਸੀ, ਉਥੇ ਭਾਜਪਾ ਨੇ ਕਾਂਗਰਸ ‘ਤੇ ਗੰਭੀਰ ਦੋਸ਼ ਲਗਾ ਦਿੱਤੇ ਸਨ। ਹੁਣਇਸੇ ਮਾਮਲੇ ਵਿਚ 9 ਪੁਲਿਸ ਅਧਿਕਾਰੀਆਂ ‘ਤੇ ਗਾਜ਼ ਡਿੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਦੇ ਚੀਫ ਸੈਕ੍ਰੇਟਰੀ ਅਨੀਰੁੱਧ ਤਿਵਾੜੀ, ਪੰਜਾਬ ਡੀਜੀਪੀ ਐੱਸ ਚਟੋਪਾਧਿਆਏ, ਐੱਸਐੱਸੀਪੀ ਹਰਮਨਦੀਪ ਸਿੰਘ ਤੇ ਉਦੋਂ ਦੇ ਡਿਪਟੀ ਆਈਜੀ ਸੁਰਜੀਤ ਸਿੰਘ ਨੂੰ ਦੋਸ਼ੀ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ, PTI ਸਮਰਥਕਾਂ ਦਾ ਹੰਗਾਮਾ
ਪੀਐੱਮ ਦੀ ਸੁਰੱਖਿਆ ਵਿਚ ਹੋਈ ਚੂਕ ਮਾਮਲੇ ਵਿਚ ਜਾਂਚ ਲਈ ਸੁਪਰੀਮ ਕੋਰਟ ਵੱਲੋਂ 5 ਮੈਂਬਰਾਂ ਦੀ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੀ ਅਗਵਾਈ ਰਿਟਾਇਰਡ ਜਸਟਿਸ ਇੰਦੂ ਮਲਹੋਤਰਾ ਨੇ ਕੀਤੀ ਸੀ। 6 ਮਹੀਨੇ ਪਹਿਲਾਂ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀਸ ਸੀ ਜਿਸ ਵਿਚ ਸੂਬੇ ਦੇ ਤਤਕਾਲੀ ਮੁੱਖ ਸਕੱਤਰ ਅਨੀਰੁੱਧ ਤਿਵਾੜੀ ਪੁਲਿਸ ਮੁਖੀ ਐੱਸ ਚਟੋਪਾਧਿਆਏ ਤੇ ਹੋਰ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਇਸ ਹਫਤੇ ਦੀ ਸ਼ੁਰੂਆਤ ਵਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਕਾਰਵਾਈ ਦੀ ਰਿਪੋਰਟ ਜਮ੍ਹਾ ਕਰਨ ਨੂੰ ਕਿਹਾ ਸੀ। ਇਸ ਵਿਚ ਸੂਬਾ ਸਰਕਾਰ ਵੱਲੋਂ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਵਿਚ ਦੇਰੀ ਦਾ ਵੀ ਜ਼ਿਕਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: