ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿਚ ਬੋਰਵੈੱਲ ਵਿਚ ਡਿੱਗੇ 7 ਸਾਲ ਦੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਤੇ NDRF ਦੀ ਟੀਮ ਨੇ ਲਗਭਗ 24 ਘੰਟੇ ਦੇ ਰੈਸਕਿਊ ਦੇ ਬਾਅਦ ਉਸ ਨੂੰ ਬਾਹਰ ਕੱਢਿਆ। ਟੀਮ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੀ ਤੇ ਉਸ ਨੂੰ ਆਈਸੀਯੂ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਬੱਚੇ ਦਾ ਪੋਸਟਮਾਰਟਮ ਹੋਣ ਦੇ ਬਾਅਦ ਲਾਸ਼ ਨੂੰ ਪਿੰਡ ਖੇਰਖੇੜੀ ਲਿਜਾਇਆ ਗਿਆ ਹੈ ਜਿਥੇ ਅੰਤਿਮ ਸਸਕਾਰ ਕੀਤਾ ਗਿਆ। ਡਾਕਟਰਾਂ ਮੁਤਾਬਕ ਬੱਚੇ ਦੀ ਮੌਤ ਲਗਭਗ 12 ਘੰਟੇ ਪਹਿਲਾਂ ਹੋ ਚੁੱਕੀ ਸੀ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਸਵੇਰ ਤੱਕ ਬੱਚੇ ਵਿਚ ਮੂਵਮੈਂਟ ਦੀ ਗੱਲ ਕਹਿੰਦੇ ਰਹੇ। ਕਲੈਕਟਰ ਨੇ ਕਿਹਾ ਕਿ ਇਕ ਹਫਤੇ ਵਿਚ ਜ਼ਿਲ੍ਹੇ ਦੇ ਸਾਰੇ ਬੋਰਵੈੱਲ ਦੇ ਗੱਡੇ ਢੱਕ ਦਿੱਤੇ ਜਾਣ।
ਮਾਸੂਮ ਬੋਰਵੈੱਲ ਵਿਚ 43 ਫੁੱਟ ਡੂੰਘਾਈ ਵਿਚ ਫਸਿਆ ਸੀ। ਬੋਰਵੈੱਲ 60 ਫੁੱਟ ਡੂੰਘਾ ਹੈ। ਉਸ ਦੇ ਬਰਾਬਰ ਦਿਨ ਭਰ ਤੇ ਰਾਤ ਭਰ ਗੱਡੇ ਦੀ ਖੁਦਾਈ ਕੀਤੀ ਗਈ। ਸਵੇਰੇ 8 ਵਜੇ ਤਆਕ 50 ਫੁੱਟ ਗੱਡਾ ਖੋਦਿਆ ਗਿਆ ਇਸ ਦੇ ਬਾਅਦ 5 ਫੁੱਟ ਟਨਲ ਬਣਾ ਕੇ ਬੱਚੇ ਨੂੰ ਕੱਢਿਆ ਗਿਆ। ਖੁਦਾਈ ਦੇ ਬਾਅਦ ਟਨਲ ਕੋਲ ਐਂਬੂਲੈਂਸ ਖੜ੍ਹੀ ਕਰ ਦਿੱਤੀ ਗਈ। ਸਪੈਸ਼ਲਿਸਟ ਤੇ ਮੈਡੀਕਲ ਸਟਾਫ ਨੂੰ ਟਨਲ ਕੋਲ ਬੁਲਾ ਲਿਆ ਗਿਆ।
ਕਲੈਕਟਰ ਭਾਰਗਵ ਮੁਤਾਬਕ ਘਟਨਾ ਮੰਗਲਵਾਰ 11 ਵਜੇ ਦੀ ਹੈ। ਲੋਕੇਸ਼ ਬੰਦਰਾਂ ਪਿੱਛੇ ਭੱਜ ਰਿਹਾ ਸੀ। ਇਸ ਦੌਰਾਨ ਉਹ ਖੇਤ ਵਿਚ ਖੁੱਲ੍ਹੇ ਪਏ ਬੋਰਵੈੱਲ ਵਿਚ ਡਿੱਗ ਗਿਆ। ਸੂਚਨਾ ਦੇ ਬਾਅਦ ਬਚਾਅ ਕੰਮ ਸ਼ੁਰੂ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਬੱਚੇ ਨੂੰ ਆਕਸੀਜਨ ਦੀ ਸਪਲਾਈ ਸ਼ੁਰੂ ਕੀਤੀ ਗਈ।
ਲੋਕੇਸ਼ ਦੀ ਦਾਦੀ ਨੇ ਦੱਸਿਆ ਕਿ ਅਸੀਂ ਮਜ਼ਦੂਰੀ ਕਰਨ ਆਏ ਹਾਂ। ਅਸੀਂ ਖੇਤਾਂ ਵਿਚ ਫਸਲ ਕੱਟ ਰਹੇ ਸੀ ਕਿ ਉਥੇ ਬੰਦਰ ਆ ਗਏ। ਉਨ੍ਹਾਂ ਨੂੰ ਬਚਾਉਣ ਲਈ ਲੋਕੇਸ਼ ਵੀ ਦੌੜ ਗਿਆ। ਉਸ ਨੂੰ ਪਤਾ ਨਹੀਂ ਸੀ ਕਿ ਫਸਲਾਂ ਵਿਚ ਖੇਤ ਵਿਚ ਬੋਰਵੈੱਲ ਵੀ ਹੈ। ਉਹ ਉਸ ਵਿਚ ਡਿੱਗ ਗਿਆ।
ਵੀਡੀਓ ਲਈ ਕਲਿੱਕ ਕਰੋ -: