ਦੁਨੀਆਂ ਦੇ ਦੋ ਏਅਰਪੋਰਟ ‘ਤੇ ਤਕਨੀਕੀ ਖਰਾਬੀ ਕਰਕੇ ਸੈਂਕੜੇ ਯਾਤਰੀ ਫਸੇ ਹੋਏ ਹਨ। ਸ਼ਿਕਾਗੋ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਦੀ ਜਹਾਜ਼ ਉਡਾਣ ਨਹੀਂ ਭਰ ਸਕੀ। ਇੱਥੇ ਦਿੱਲੀ ਆਉਣ ਵਾਲੇ 300 ਯਾਤਰੀ 34 ਘੰਟੇ ‘ਤੋਂ ਉਡੀਕ ਕਰ ਰਹੇ ਹਨ। ਦੂਜਾ ਮਾਮਲਾ ਹਾਂਗਕਾਂਗ ਏਅਰਪੋਰਟ ਦਾ ਹੈ। ਇਥੇ ਕੰਪਿਊਟਰ ਸਿਸਟਮ ‘ਚ ਖਰਾਬੀ ਕਾਰਨ ਵੀਰਵਾਰ ਨੂੰ ਉਡਾਣਾਂ ‘ਚ ਦੇਰੀ ਹੋਈ ਜਿਸ ਕਰਕੇ ਇੱਥੇ ਵੀ ਸੈਂਕੜੇ ਯਾਤਰੀ ਫਸੇ ਹਨ।
ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ‘ਤੇ ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਉਡਾਣ ਨਹੀਂ ਭਰ ਸਕੀ। ਫਲਾਈਟ ਨੇ ਮੰਗਲਵਾਰ ਨੂੰ ਦੁਪਹਿਰ 1:30 ਵਜੇ ਸ਼ਿਕਾਗੋ ਤੋਂ ਉਡਾਣ ਭਰਨੀ ਸੀ। ਇਸ ਨੇ 15 ਮਾਰਚ ਨੂੰ ਦੁਪਹਿਰ 2:20 ‘ਤੇ ਦਿੱਲੀ ‘ਚ ਲੈਂਡ ਕਰਨਾ ਸੀ ਪਰ ਅਜੇ ਤੱਕ ਫਲਾਈਟ ਨੇ ਟੇਕ ਆਫ ਨਹੀਂ ਕੀਤਾ ਹੈ।
ਗੋਪਾਲ ਕ੍ਰਿਸ਼ਨ ਸੋਲੰਕੀ ਨਾਂ ਦੇ ਯਾਤਰੀ ਨੇ ਦੱਸਿਆ ਕਿ ਕਰੀਬ 34 ਘੰਟਿਆਂ ਤੋਂ 300 ਯਾਤਰੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਹਨ ਪਰ ਫਲਾਈਟ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਏਅਰਲਾਈਨ ਵੀ ਇਸ ਸਬੰਧੀ ਕੋਈ ਜਵਾਬ ਨਹੀਂ ਦੇ ਰਿਹਾ ਹੈ। ਇੱਕ ਹੋਰ ਯਾਤਰੀ ਨੇ ਇੱਥੋਂ ਇੱਕ ਵੀਡੀਓ ਜਾਰੀ ਕੀਤਾ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਨੂੰ ਫਲਾਈਟ ਕਦੋਂ ਮਿਲੇਗੀ।
ਇਹ ਵੀ ਪੜ੍ਹੋ : ਭਾਰਤਵੰਸ਼ੀ ਰਵੀ ਚੌਧਰੀ ਬਣੇ ਅਮਰੀਕੀ ਹਵਾਈ ਸੈਨਾ ਦੇ ਸਹਾਇਕ ਸਕੱਤਰ, ਅਮਰੀਕੀ ਸੈਨੇਟ ਨੇ ਦਿੱਤੀ ਮਨਜ਼ੂਰੀ
ਇਸ ਮਾਮਲੇ ‘ਚ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ 14 ਮਾਰਚ ਨੂੰ ਫਲਾਈਟ ਨੰਬਰ AI 126 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਦਿੱਲੀ ਭੇਜਣ ਲਈ ਕਿਸੇ ਹੋਰ ਫਲਾਈਟ ਦਾ ਇੰਤੇਜਾਮ ਕੀਤਾ ਜਾ ਰਿਹਾ ਹੈ।
ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਕੰਪਿਊਟਰ ਸਿਸਟਮ ਫੇਲ ਹੋ ਗਿਆ। ਇਸ ਕਾਰਨ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਸਭ ਤੋਂ ਵੱਧ ਪ੍ਰਭਾਵਿਤ ਕੈਥੇ ਪੈਸੀਫਿਕ ਏਅਰਲਾਈਨਜ਼ ਹੈ। ਤਕਨੀਕੀ ਖਰਾਬੀ ਕਾਰਨ ਇਸ ਦੀਆਂ 50 ਉਡਾਣਾਂ ਦੇ ਟੇਕਆਫ ਵਿੱਚ ਦੇਰੀ ਹੋ ਰਹੀ ਹੈ। ਏਅਰਪੋਰਟ ਅਥਾਰਟੀ ਨੇ ਕੰਪਿਊਟਰ ‘ਚ ਖਰਾਬੀ ਸਬੰਧੀ ਅਜੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: