ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਨੇ ਕੰਡਕਟਰ ਅਤੇ ਡਰਾਈਵਰ ਦੀ ਭਰਤੀ ਜਾਰੀ ਕੀਤੀ ਹੈ। ਇਨ੍ਹਾਂ ਭਰਤੀਆਂ ਲਈ ਉਮੀਦਵਾਰ ਅੱਜ ਤੋਂ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ 10 ਅਪ੍ਰੈਲ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਤੈਅ ਕੀਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਟਰਾਂਸਪੋਰਟ ਦਫ਼ਤਰ ਵੱਲੋਂ ਇਨ੍ਹਾਂ ਭਰਤੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਲਈ ਅਰਜ਼ੀ www.chdctu.gov.in ‘ਤੇ ਦਿੱਤੀ ਜਾ ਸਕਦੀ ਹੈ।
ਭਾਰੀ ਬੱਸਾਂ ਦੇ ਡਰਾਈਵਰਾਂ ਦੀ ਭਰਤੀ ਵਿੱਚ ਜਨਰਲ ਸ਼੍ਰੇਣੀ ਵਿੱਚ 19 ਅਸਾਮੀਆਂ ਹਨ ਅਤੇ 3 ਸੀਟਾਂ ਸਾਬਕਾ ਸੈਨਿਕ/DSM ਸ਼੍ਰੇਣੀ ਲਈ ਰਾਖਵੀਆਂ ਹਨ। ਇਸ ਤਰ੍ਹਾਂ, ਇਸ ਸ਼੍ਰੇਣੀ ਵਿੱਚ ਕੁੱਲ 22 ਅਸਾਮੀਆਂ ਹਨ। ਅਨੁਸੂਚਿਤ ਜਾਤੀ ਸ਼੍ਰੇਣੀ ਵਿੱਚ ਕੁੱਲ 8 ਅਸਾਮੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਸਾਬਕਾ ਸੈਨਿਕ/DSM ਸ਼੍ਰੇਣੀ ਦੇ ਉਮੀਦਵਾਰਾਂ ਲਈ ਹੈ। OBC ਸ਼੍ਰੇਣੀ ਦੀਆਂ ਕੁੱਲ 12 ਸੀਟਾਂ ਵਿੱਚੋਂ, ਇੱਕ ਸਾਬਕਾ ਸੈਨਿਕ/DSM ਸ਼੍ਰੇਣੀ ਲਈ ਹੈ। ਜਦੋਂ ਕਿ EWS ਸ਼੍ਰੇਣੀ ਵਿੱਚ ਸਾਰੀਆਂ ਚਾਰ ਅਸਾਮੀਆਂ ਸਾਬਕਾ ਸੈਨਿਕ/DSM ਸ਼੍ਰੇਣੀ ਲਈ ਰਾਖਵੀਆਂ ਹਨ।
ਬੱਸ ਕੰਡਕਟਰਾਂ ਦੀਆਂ 131 ਅਸਾਮੀਆਂ ਲਈ ਸਿਰਫ਼ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਣਗੇ। ਜਨਰਲ ਸ਼੍ਰੇਣੀ ਵਿੱਚ ਕੁੱਲ 61 ਅਸਾਮੀਆਂ ਹਨ ਜਿਨ੍ਹਾਂ ਵਿੱਚੋਂ 7 ਸਾਬਕਾ ਸੈਨਿਕ/DSM ਸ਼੍ਰੇਣੀ ਲਈ ਰਾਖਵੀਆਂ ਹਨ। ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਕੁੱਲ 23 ਅਸਾਮੀਆਂ ਵਿੱਚੋਂ, 3 ਅਸਾਮੀਆਂ ਸਾਬਕਾ ਸੈਨਿਕ/DSM ਸ਼੍ਰੇਣੀ ਲਈ ਹਨ, ਓਬੀਸੀ ਸ਼੍ਰੇਣੀ ਵਿੱਚ 35 ਅਸਾਮੀਆਂ ਵਿੱਚੋਂ, 4 ਅਸਾਮੀਆਂ ਸਾਬਕਾ ਸੈਨਿਕ/DSM ਸ਼੍ਰੇਣੀ ਲਈ ਹਨ ਅਤੇ EWS ਸ਼੍ਰੇਣੀ ਵਿੱਚ ਸਾਰੀਆਂ 12 ਅਸਾਮੀਆਂ ਸਾਬਕਾ ਸੈਨਿਕਾਂ/DSM ਸ਼੍ਰੇਣੀ ਲਈ ਹਨ।
ਇਹ ਵੀ ਪੜ੍ਹੋ : ਹਿਮਾਚਲ ‘ਚ ਪੰਜਾਬ ਦੇ 2 ਨਸ਼ਾ ਤਸਕਰ ਕਾਬੂ, 7.20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ
ਦੱਸਿਆ ਜਾ ਰਿਹਾ ਹੈ ਕਿ ਬੱਸ ਕੰਡਕਟਰਾਂ ਦੀਆਂ 131 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ। ਇਨ੍ਹਾਂ ਅਹੁਦਿਆਂ ਲਈ ਪੁਰਸ਼ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਨਾਲ ਹੀ ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਿਆ ਮਹਿਲਾ ਅਪਲਾਈ ਨਹੀਂ ਕਰ ਸਕਦੀਆਂ। ਇਹ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ ਅਤੇ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 15 ਅਪ੍ਰੈਲ ਹੈ।
CTU ‘ਚ ਭਰਤੀਆਂ ਸਬੰਧੀ ਵਿਭਾਗ ਨੇ ਦੱਸਿਆ ਹੈ ਕਿ ਕੰਡਕਟਰਾਂ ਅਤੇ ਡਰਾਈਵਰਾਂ ਦੀਆਂ ਇਨ੍ਹਾਂ ਅਸਾਮੀਆਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵੈੱਬਸਾਈਟ ‘ਤੇ ਬਿਨੈਕਾਰਾਂ ਦੀ ਵਿਦਿਅਕ ਯੋਗਤਾ, ਉਮਰ, ਉਮਰ ਵਿਚ ਛੋਟ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: