ਲੰਦਨ ‘ਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ ਮੇਰੇ ਭਾਸ਼ਣ ‘ਚ ਅਜਿਹਾ ਕੁਝ ਵੀ ਨਹੀਂ ਸੀ ਜੋ ਮੈਂ ਪਬਲਿਕ ਰਿਕਾਰਡ ‘ਚੋਂ ਨਾ ਕੱਢਿਆ ਹੋਵੇ। ਇਧਰੋਂ-ਉਧਰੋਂ ਸਭ ਕੁਝ ਇਕੱਠਾ ਕੀਤਾ ਗਿਆ। ਇਹ ਸਾਰਾ ਮਾਮਲਾ ਡਿਸਟ੍ਰੈਕਟ ਕਰਨ ਦਾ ਹੈ। ਦਰਅਸਲ ਪ੍ਰਧਾਨ ਮੰਤਰੀ ਅਡਾਨੀ ਮੁੱਦੇ ਤੋਂ ਡਰੇ ਹੋਏ ਹਨ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਅਡਾਨੀ ਨਾਲ ਕੀ ਸਬੰਧ ਹੈ।
ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਸਾਰੀਆਂ ਗੱਲਾਂ ਕਹੀਆਂ। ਨਾਲ ਹੀ ਕਿਹਾ ਕਿ ਮੈਂ ਲੰਡਨ ‘ਚ ਦਿੱਤੇ ਭਾਸ਼ਣ ਦੇ ਮੁੱਦੇ ‘ਤੇ ਸੰਸਦ ‘ਚ ਵਿਸਥਾਰ ਨਾਲ ਜਵਾਬ ਦੇਵਾਂਗਾ। ਮੈਂ ਸੰਸਦ ਮੈਂਬਰ ਹਾਂ ਅਤੇ ਸੰਸਦ ਮੇਰਾ ਪਲੇਟਫਾਰਮ ਹੈ।
ਰਾਹੁਲ ਨੇ ਕਿਹਾ ਕਿ ਅਡਾਨੀ ਨੂੰ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਿਚ ਠੇਕੇ ਮਿਲ ਰਹੇ ਹਨ। ਪ੍ਰਧਾਨ ਮੰਤਰੀ ਅਤੇ ਆਸਟਰੇਲੀਅਨ ਪੀਐਮ ਵਿਚਾਲੇ ਕੀ ਗੱਲ ਹੋਈ, ਇਸ ਦਾ ਜਵਾਬ ਪ੍ਰਧਾਨ ਮੰਤਰੀ ਨਹੀਂ ਦੇ ਸਕੇ। ਮੈਂ ਲੋਕ ਸਭਾ ਦਾ ਮੈਂਬਰ ਹਾਂ। ਸੰਸਦ ਵਿੱਚ ਆਪਣੀ ਗੱਲ ਰੱਖਣ ਦੀ ਜ਼ਿੰਮੇਵਾਰੀ ਮੇਰੀ ਹੈ। ਜੇ ਮੈਨੂੰ ਕੱਲ੍ਹ ਨੂੰ ਸੰਸਦ ਵਿੱਚ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਉੱਥੇ ਇਸ ਵਿਸ਼ੇ ‘ਤੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕਰਾਂਗਾ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਉਹ ਮੈਨੂੰ ਸੰਸਦ ਭਵਨ ‘ਚ ਬੋਲਣ ਨਹੀਂ ਦੇਣਗੇ।
ਇਸ ਤੋਂ ਪਹਿਲਾਂ ਸੰਸਦ ਦੇ ਬਾਹਰ ਰਾਹੁਲ ਨੇ ਕਿਹਾ ਸੀ ਕਿ ਮੈਂ ਲੰਡਨ ‘ਚ ਭਾਰਤ ਖਿਲਾਫ ਕੁਝ ਨਹੀਂ ਕਿਹਾ ਸੀ। ਜੇ ਮੈਨੂੰ ਸੰਸਦ ‘ਚ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਆਪਣੀ ਗੱਲ ਰੱਖਾਂਗਾ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੂੰ ਮੇਰਾ ਬੋਲਣਾ ਪਸੰਦ ਨਹੀਂ ਹੈ।
ਇਹ ਵੀ ਪੜ੍ਹੋ : ਗੈਂਗਸਟਰ ਲਾਰੇਂਸ ਲਈ ਦੀਵਾਨਗੀ! ਇੰਟਰਵਿਊ ਵੇਖ ਦਿੱਲੀ ਤੋਂ ਬਠਿੰਡਾ ਜੇਲ੍ਹ ਪਹੁੰਚੀਆਂ 2 ਨਾਬਾਲਿਗ ਕੁੜੀਆਂ
ਇਸ ਤੋਂ ਪਹਿਲਾਂ ਵੀਰਵਾਰ ਨੂੰ ਸਵੇਰੇ 11 ਵਜੇ ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਦੋਵੇਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੁਪਹਿਰ ਬਾਅਦ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਇਕ ਵਾਰ ਫਿਰ ਹੰਗਾਮਾ ਹੋ ਗਿਆ, ਜਿਸ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲੰਡਨ ਦੇ ਬਿਆਨ ‘ਤੇ ਸੰਸਦ ‘ਚ ਆਪਣਾ ਪੱਖ ਪੇਸ਼ ਕਰਨ ਲਈ ਸਮਾਂ ਮੰਗਿਆ।
ਵੀਡੀਓ ਲਈ ਕਲਿੱਕ ਕਰੋ -: