ਇਹ ਹਰ ਲਾੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਬਹੁਤ ਵੱਖਰੇ ਤਰੀਕੇ ਨਾਲ ਵਿਆਹ ਕਰੇ ਕਿ ਉਸ ਨੂੰ ਉਸ ਦੇ ਲਾੜੇ ਅਤੇ ਵਿਆਹ ਵਿਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਉਮਰ ਭਰ ਯਾਦ ਰਹੇ। ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ ‘ਚ ਇਕ ਲਾੜੀ ਨੇ ਅਜਿਹਾ ਹੀ ਸੁਪਨਾ ਦੇਖਿਆ ਸੀ ਪਰ ਉਸ ਦਾ ਸੁਪਨਾ ਸੁਪਨਾ ਹੀ ਰਹਿ ਗਿਆ। ਜਿਸ ਤਰ੍ਹਾਂ ਉਸ ਦੀ ਵਿਦਾਈ ਹੋਈ, ਉਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਇਸ ਦੁਲਹਨ ਦੀ ਵਿਦਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਦਰਅਸਲ ਜਿਸ ਦਿਨ ਕੁੜੀ ਦਾ ਵਿਆਹ ਹੋਣਾ ਸੀ, ਉਸ ਦਿਨ ਹੀ ਉਸ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਲਾੜੀ ਵਾਂਗ ਵਿਦਾਈ ਦੇਣ ਦਾ ਫੈਸਲਾ ਕੀਤਾ।
ਅਮਰੋਹਾ ਵਿੱਚ ਇੱਕ ਕੁੜੀ ਦੇ ਹੱਥਾਂ ਵਿੱਚ ਮਹਿੰਦੀ ਲੱਗੀ ਹੋਈ ਸੀ ਅਤੇ ਉਸ ਦੇ ਵਿਆਹ ਦੀ ਬਾਰਾਤ 15 ਮਾਰਚ ਨੂੰ ਆਉਣੀ ਸੀ। ਉਸੇ ਦਿਨ ਕੁੜੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ। ਮ੍ਰਿਤਕ ਕੁੜੀ ਦੇ ਸਹੁਰੇ ਘਰ ‘ਚ ਵਿਆਹ ਦੀਆਂ ਤਿਆਰੀਆਂ ਖੁਸ਼ੀ-ਖੁਸ਼ੀ ਚੱਲ ਰਹੀਆਂ ਸਨ, ਜਦਕਿ ਉਕਤ ਕੁੜੀ ਬੀਮਾਰ ਹੋ ਗਈ।
ਆਖ਼ਰ ਕਿਸਮਤ ਦੇ ਲਿਖੇ ਨੂੰ ਮਿਟਾਇਆ ਨਹੀਂ ਜਾ ਸਕਦਾ। ਅਮਰੋਹਾ ਜ਼ਿਲ੍ਹੇ ਦੇ ਰੁਸਤਮਪੁਰ ਖੱਦਰ ਪਿੰਡ ਵਿੱਚ ਇਹ ਮਾਮਲਾ ਵੇਖਣ ਨੂੰ ਮਿਲਿਆ। ਹੱਥਾਂ ਵਿੱਚ ਮਹਿੰਦੀ ਲੱਗੀ ਲਾੜੀ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਲਾਲ ਰੰਗ ਦੇ ਜੋੜੇ ‘ਚ ਲਾੜੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਜਿਸ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਸੋਗ ਵਿੱਚ ਬਦਲ ਗਿਆ। ਜਿਸ ਘਰ ਵਿੱਚ ਦੁਲਹਨ ਨੇ ਡੋਲੀ ਵਿੱਚ ਵਿਦਾ ਹੋਣਾ ਸੀ, ਉਸ ਦੀ ਅਰਥੀ ਨਿਕਲੀ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੁਲਹਨ ਵਾਂਗ ਸਜਾ ਕੇ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਬੱਬੂ ਮਾਨ ਤੇ ਮਨਕੀਰਤ ਦੀ ਕਤਲ ਸਾਜ਼ਿਸ਼ ‘ਤੇ MP ਬਿੱਟੂ ਦਾ ਵੱਡਾ ਬਿਆਨ, ਬੋਲੇ- ‘ਏਹ ਕਿਹੜੇ ਘੱਟ ਨੇ…’
ਅਮਰੋਹਾ ਦੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਕਿਸਾਨ ਚੰਦ ਕਿਰਨ ਦੀ 20 ਸਾਲਾਂ ਧੀ ਕਵਿਤਾ ਦਾ ਵਿਆਹ 15 ਮਾਰਚ ਨੂੰ ਹੋਣਾ ਸੀ। ਕੁੜੀ ਨੂੰ ਬਰਾਤ ਤੋਂ 5 ਦਿਨ ਪਹਿਲਾਂ ਬੁਖਾਰ ਸੀ ਅਤੇ ਜਿਸ ਦਿਨ ਬਰਾਤ ਆਉਣਾ ਸੀ, ਉਸ ਦਿਨ ਦੁਲਹਨ ਕਵਿਤਾ ਨੇ ਹਸਪਤਾਲ ਵਿਚ ਆਖਰੀ ਸਾਹ ਲਿਆ। ਕਵਿਤਾ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਖੁਸ਼ੀ ਸੋਗ ਵਿੱਚ ਬਦਲ ਗਈ।
ਵੀਡੀਓ ਲਈ ਕਲਿੱਕ ਕਰੋ -: