ਗੈਂਗਸਟਰ ਲਾਰੇਂਸ ਬਿਸ਼ਨੋਈ ਜਿਥੇ ਆਪਣੀ ਇੰਟਰਵਿਊ ਮਗਰੋਂ ਸੁਰਖੀਆਂ ਵਿੱਚ ਛਇਆ ਹੋਇਆ ਹੈ, ਦੂਜੇ ਪਾਸੇ ਇੱਕ ਵਾਰ ਫਿਰ ਪੰਜਾਬ ਦੇ ਦੇ ਗੈਂਗਸਟਰ ਆਹਮੋ-ਸਾਹਮਣੇ ਆ ਗਏ ਹਨ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਦਿੱਤਾ ਹੈ। ਬੰਬੀਹਾ ਗਰੁੱਪ ਵੱਲੋਂ ਇਸ ਵਾਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੇਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਕੌਣ ਹੈ ਜੋ ਦਾਅਵਾ ਕਰ ਰਿਹਾ ਹੈ ਕਿ ਖਾਲਿਸਤਾਨ ਨਹੀਂ ਬਣਨਾ ਚਾਹੀਦਾ।
ਬੰਬੀਹਾ ਗਰੁੱਪ ਨੇ ਸੋਸ਼ਲ਼ ਮੀਡੀਆ ‘ਤੇ ਪੋਸਟ ‘ਤੇ ਅੱਗੇ ਲਿਖਿਆ ਹੈ ਕਿ ਲਾਰੇਂਸ ਸਿਰਫ਼ ਜੇਲ੍ਹ ਵਿੱਚ ਗੱਲ ਕਰ ਸਕਦਾ ਹੈ ਪਰ ਅਸਲ ਵਿੱਚ ਉਸ ਵਿੱਚ ਪੰਗਾ ਲੈਣ ਦੀ ਹਿੰਮਤ ਨਹੀਂ ਹੈ। ਦੂਜੇ ਪਾਸੇ ਗੋਲਡੀ ਬਰਾੜ ਨੂੰ ਲੈ ਕੇ ਕਿਹਾ ਗਿਆ ਹੈ ਕਿ ਉਹ ਸਿਰਫ਼ ਵਿਲੇਨ ਬਣ ਰਿਹਾ ਹੈ। ਆਪਣੇ ਭਰਾ ਦੀ ਮੌਤ ਦਾ ਬਦਲਾ ਤੱਕ ਨਹੀਂ ਲੈ ਸਕਿਆ। ਉਹ ਖੁਦ ਨੂੰ ਦਾਊਦ ਸਮਝਦੇ ਨੇ।
ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਲਾਰੇਂਸ ਬਿਸ਼ਨੋਈ ਤੈਨੂੰ ਵੀ ਪਤਾ ਹੈ ਕਿ ਤੁਸੀਂ ਕਿੰਨੇ ਕੁ ਬਦਮਾਸ਼ ਓ, ਜਦੋਂ ਵਿੱਕੀ ਗੋਂਡਰ ਜਿਊਂਦਾ ਸੀ ਤਾਂ ਘਰੋਂ ਨਿਕਲਣ ਤੋਂ ਵੀ ਡਰਦੇ ਸੀ, ਹੁਣ ਵੱਡੇ ਬਦਮਾਸ਼ ਬਣ ਕੇ ਵਿਖਾ ਰਹੇ ਨੇ। ਲਾਰੇਂਸ ਬਿਸ਼ਨੋਈ ਨੂੰ ਲੈ ਕੇ ਅੱਗੇ ਬੰਬੀਹਾ ਗੈਂਗ ਨੇ ਕਿਹਾ ਕਿ ਜਿਸ ਦਿਨ ਸਾਡੇ ਹੱਥ ਆਇਆ, ਜਾਂ ਤਾਂ ਭਗਵਾਨ ਜਾਣਦਾ ਏ ਕੀ ਹੋਵੇਗਾ ਜਾਂ ਅਸੀਂ। ਬਾਕੀਆਂ ਦੀਤਾਂ ਗੱਲ ਨਾ ਕਰੋ ਤੇਰੇ ਲਈ ਵੱਡੀ ਮੁਸ਼ਕਲ ਹੋਣ ਵਾਲੀ ਏ।
ਇਹ ਵੀ ਪੜ੍ਹੋ : ਰੰਜਿਸ਼ ਕਰਕੇ ਮਾਰਿਆ ਗਿਆ 6 ਸਾਲਾਂ ਮਾਸੂਮ, ਪਿਤਾ ਦੇ ਬਿਆਨਾਂ ‘ਤੇ 4 ਖਿਲਾਫ਼ FIR ਦਰਜ
ਦੱਸ ਦੇਈਏ ਕਿ ਗੋਇੰਦਵਾਲ ਕੇਂਦਰੀ ਜੇਲ੍ਹ ਵਿੱਚ ਸਿੱਧੂ ਮੂਸੇਵਾਲਾ ਕਤਲਕਾਂਡਦੇ ਦੋ ਦੋਸ਼ੀ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਲਿਖਿਆ ਕਿ ਗੋਇੰਦਵਾਲ ਜੇਲ੍ਹ ਵਿੱਚ ਮੋਹਨਾ ਮਾਨਸਾ ਤੇ ਮਨਦੀਪ ਤੂਫਾਨ ਦੇ ਕਤਲ ਦੀ ਜ਼ਿੰਮੇਵਾਰੀ ਲਾਲੇਂਸ ਗੈਂਗ ਲੈਂਦਾ ਏ। ਗੋਇੰਦਵਾਲ ਜੇਲ੍ਹ ਕਤਲਕਾਂਡ ਮਗਰੋਂ ਬੰਬੀਹਾ ਗਰੁੱਪ ਤੇ ਲਾਰੇਂਸ ਬਿਸ਼ਨੋਈ ਗੈਂਗ ਵਿਚਾਲੇ ਦੁਸ਼ਮਣੀ ਵਧਦੀ ਜਾ ਰਹੀ ਏ।
ਵੀਡੀਓ ਲਈ ਕਲਿੱਕ ਕਰੋ -: