ਕਿਸੇ ਨੂੰ ਹੈਲਥ ਐਮਰਜੈਂਸੀ ਹੋ ਜਾਂਦੀ ਹੈ ਤਾਂ ਐਂਬੂਲੈਸ ਬੁਲਾਉਣ ‘ਤੇ ਓਵਰਚਾਰਜਿੰਗ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੀਆਂ ਐਂਬੂਲੈਂਸ ਸਰਵਿਸ ਪ੍ਰੋਵਾਈਡਰਸ ਲਈ ਇਕ ਹੀ ਰੇਟ ਤੈਅ ਕਰ ਦਿੱਤੇ ਹਨ। ਸੈਕ੍ਰੇਟਰੀ ਹੈਲਥ ਯਸ਼ਪਾਲ ਗਰਗ ਨੇ ਪੀਜੀਆਈ, ਰੈੱਡ ਕਰਾਸ ਸੁਸਾਇਟੀ, ਹੈਲਥ ਡਿਪਾਰਟਮੈਂਟ ਚੰਡੀਗੜ੍ਹ ਤੇ ਐਂਬੂਲੈਂਸ ਚਲਾਉਣ ਵਾਲੀਆਂ ਵੱਖ-ਵੱਖ ਐੱਨਜੀਓ ਨਾਲ ਮੀਟਿੰਗ ਕੀਤੀ।
ਮੀਟਿੰਗ ਵਿਚ ਤੈਅ ਕੀਤਾ ਗਿਆ ਕਿ ਸਾਰੀਆਂ ਐਂਬੂਲੈਂਸ ਸਰਵਿਸ ਪ੍ਰੋਵਾਈਡਰ ਪੰਚਕੂਲਾ, ਮੋਹਾਲੀ ਤੇ ਚੰਡੀਗੜ੍ਹ ਵਿਚ ਸਿਰਫ 300 ਰੁਪਏ ਪ੍ਰਤੀ ਟ੍ਰਿਪ ਚਾਰਜ ਕਰਨਗੇ। ਐਂਬੂਲੈਂਸ ਟ੍ਰਾਈਸਿਟੀ ਤੋਂ ਬਾਹਰ ਜਾਂਦੀ ਹੈ ਤਾਂ ਪਲੇਨ ਏਰੀਆ ਲਈ 10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਤੇ ਪਹਾੜੀ ਏਰੀਏ ਲਈ 12 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜਿਸ ਲੱਗਣਗੇ। ਜੇਕਰ ਤੈਅ ਰੇਟ ਤੋਂ ਵੱਧ ਲਏ ਜਾਂਦੇ ਹਨ ਤਾਂ 112 ਨੰਬਰ ‘ਤੇ ਕਾਲ ਕਰਕੇ ਸ਼ਿਕਾਇਤ ਕਰ ਸਕਦੇ ਹਨ ਜਿਸ ਨੂੰ ਕਾਰਵਾਈ ਲਈ ਡਾਇਰੈਕਟਰ ਹੈਲਥ ਸਰਵਿਸਿਜ਼ ਨੂੰ ਭੇਜਿਆ ਜਾਵੇਗਾ।
ਐਕਸਪੈਰੀਮੈਂਟਲ ਬੇਸ ‘ਤੇ ਯੂਟੀ ਰੈੱਡ ਕਰਾਸ ਸੁਸਾਇਟੀ, ਐੱਨਜੀਓ, ਪ੍ਰਾਈਵੇਟ ਐੈਂਬੂਲੈਂਸ ਆਪ੍ਰੇਟਰਸ ਨੂੰ ਇਕੱਠੇ ਲਿਆਂਦਾ ਜਾਵੇਗਾ। ਇਸ ਵਿਚ ਉਨ੍ਹਾਂ ਨਾਲ ਸੰਪਰਕ ਕਰਨ ਲਈ ਮੋਬਾਈਲ ਨੰਬਰ ਜਾਂ ਲੈਂਡਲਾਈਨ ਨੰਬਰ ਹੈਲਥ ਡਿਪਾਰਟਮੈਂਟ ਅੱਗੇ ਨੈਸ਼ਨਲ ਐਂਬੂਲੈਂਸੇਜ ਸਰਵਿਸ 112 ਦੇ ਆਪ੍ਰੇਟਰ ਨਾਲ ਸ਼ੇਅਰ ਕਰਨਗੇ।
ਇਹ ਵੀ ਪੜ੍ਹੋ : ਕੱਲ੍ਹ ਦੁਪਹਿਰ 12 ਵਜੇ ਤੱਕ ਪੰਜਾਬ ‘ਚ ਇੰਟਰਨੈੱਟ ਸੇਵਾਵਾਂ ਬੰਦ, ਪੁਲਿਸ ਨੇ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ
ਇਹ ਚੰਡੀਗੜ੍ਹ ਤੋਂ ਬਾਹਰ ਐਂਬੂਲੈਂਸ ਲਿਜਾਣ ਲਈ ਪੇਡ ਸਰਵਿਸ ਹੋਵੇਗੀ। ਹਾਲਾਂਕਿ ਚੰਡੀਗੜ੍ਹ ਦੇ ਅੰਦਰ ਹੀ ਮਰੀਜ਼ਾਂ ਨੂੰ ਸ਼ਿਫਟ ਕੀਤਾ ਹੈ ਜਾਂ ਪੀਜੀਆਈ ਰੈਫਰ ਕੀਤਾ ਜਾਂਦਾ ਹੈ ਤਾਂ 112 ਜ਼ਰੀਏ ਹੀ ਫ੍ਰੀ ਐਂਬੂਲੈਂਸ ਸਰਵਿਸ ਜਾਰੀ ਰਹੇਗੀ ਪਰ ਹੈਲਥ ਡਿਪਾਰਟਮੈਂਟ ਦੀਆਂ ਸਾਰੀਆਂ 6 ਐਂਬੂਲੈਂਸ ਰੂਟ ‘ਤੇ ਰਹਿੰਦੀਆਂ ਹਨ ਤਾਂ ਫਿਰ ਰੈੱਡ ਕਰਾਸ ਸੁਸਾਇਟੀ ਤੋਂ ਐਂਬੂਲੈਂਸ ਦਿਵਾਈ ਜਾਵੇਗੀ ਜਿਸ ‘ਤੇ ਪ੍ਰਤੀ ਟ੍ਰਿਪ 300 ਰੁਪਏ ਦਾ ਖਰਚਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: