ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ ਨੇ ਜਲੰਧਰ ਵਿਚ ਨਿਗਮ ਅਧਿਕਾਰੀ ਰਵੀ ਪੰਕਜ ਸਣੇ ਤਿੰਨ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਰਿਸ਼ਵਤ ਤੇ ਬਲੈਕਮੇਲਿੰਗ ਕਰਕੇ ਵਸੂਲੇ ਗਏ 8 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਹ ਰਕਮ ਸ਼ਹਿਰ ਦੇ ਮੰਨੇ-ਪ੍ਰਮੰਨੇ ਬਾਠ ਕੈਸਲ ਦੇ ਮਾਲਕ ਦੇ ਖਿਲਾਫ ਨਿਗਮ ਵਿਚ ਸ਼ਿਕਾਇਤ ਕਰਕੇ ਵਸੂਲੇ ਜਾ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ ਬਾਠ ਕੈਸਲ ਕਾਫੀ ਪੁਰਾਣਾ ਬਣਿਆ ਹੈ ਪਰ ਉੁਸ ਦੇ ਅੰਦਰ ਕੁਝ ਨਵਾਂ ਤਿਆਰ ਕੀਤਾ ਗਿਆ ਸੀ ਜਿਸ ਦੀ ਸ਼ਿਕਾਇਤ ਜਲੰਧਰ ਦੇ ਇਕ ਭਾਜਪਾ ਨੇਤਾ ਨੇ ਕੀਤੀ ਸੀ। ਸ਼ਿਕਾਇਤ ਰਵੀ ਪੰਕਜ ਨਾਂ ਦੇ ਨਿਗਮ ਅਧਿਕਾਰੀ ਨੂੰ ਮਾਰਕ ਕੀਤੀ ਗਈ ਸੀ। ਰਵੀ ਪੰਕਜ ਨੇ ਬੈਠ ਕੈਸਲ ਦੇ ਸੰਚਾਲਕਾਂ ‘ਤੇ ਦਬਾਅ ਪਾਇਆ ਤੇ ਮਾਮਲਾ ਨਿਪਟਾਉਣ ਨੂੰ ਕਿਹਾ।
ਬਾਠ ਕੈਸਲ ਦੇ ਸੰਚਾਲਕਾਂ ਨੇ ਇਸ ਦੀ ਸ਼ਿਕਾਇਤ ਡੀਜੀਪੀ ਵਿਜੀਲੈਂਸ ਵਰਿੰਦਰ ਸ਼ਰਮਾ ਨੂੰ ਦਿੱਤੀ। ਇਸ ਦੇ ਬਾਅਦ ਮੋਹਾਲੀ ਵਿਚ ਇਕ ਟੀਮ ਦਾ ਗਠ ਕੀਤਾ ਗਿਆ। ਟੀਮ ਨੇ ਬੀਐੱਮਸੀ ਚੌਕ ਨੇੜੇ ਜਾਲ ਵਿਛਾਇਆ ਤੇ ਜਿਵੇਂ ਹੀ ਸ਼ਿਕਾਇਤਕਤਰਾ ਵੱਲੋਂ 8 ਲੱਖ ਦੀ ਰਕਮ ਭਾਜਪਾ ਨੇਤਾ ਤੇ ਰਵੀ ਪੰਕਜ ਨੂੰ ਫੜਾਈ ਗਈ ਤਾਂ ਤਤਕਾਲ ਵਿਜੀਲੈਂਸ ਟੀਮ ਨੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਮਹਾਠੱਗ ਸੁਕੇਸ਼ ਨੇ ਜੇਲ੍ਹ DG ਨੂੰ ਲਿਖੀ ਚਿੱਠੀ, ਕਿਹਾ-‘ਕੈਦੀਆਂ ਨੂੰ ਦਾਨ ਕਰਨਾ ਚਾਹੁੰਦਾ ਹਾਂ 5 ਕਰੋੜ’
ਹਾਲਾਂਕਿ ਭਾਜਪਾ ਨੇਤਾ ਨੇ ਟੀਮ ਨਾਲ ਹੱਥੋਂਪਾਈ ਵੀ ਕੀਤੀ ਪਰ ਵਿਜੀਲੈਂਸ ਨੇ ਕਾਬੂ ਕਰ ਲਿਆ। ਇਸ ਦਰਮਿਆਨ ਕੈਸਲ ਨੂੰ ਬਲੈਕਮੇਲ ਕਰਨ ਵਾਲੇ 2 ਹੋਰਨਾਂ ਨੂੰ ਵੀ ਵਿਜੀਲੈਂਸ ਨੇ ਦਬੋਚਿਆ ਹੈ। ਚਾਰ ਲੋਕਾਂ ਤੋਂ ਵਿਜੀਲੈਂਸ ਦੀ ਟੀਮ ਦੇਰ ਰਾਤ ਤੱਕ ਜਲੰਧਰ ਵਿਚ ਪੁੱਛਗਿਛ ਕਰ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: