ਵਿਸ਼ਵ ਐਥਲੈਟਿਕਸ ਨੇ ਟਰਾਂਸਜੈਂਡਰ ਮਹਿਲਾ ਐਥਲੀਟਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਟਰਾਂਸਜੈਂਡਰ ਮਹਿਲਾ ਐਥਲੀਟ ਟ੍ਰੈਕ ਐਂਡ ਫੀਲਡ ਈਵੈਂਟਸ ‘ਚ ਹਿੱਸਾ ਨਹੀਂ ਲੈ ਸਕਣਗੀਆਂ। ਵਿਸ਼ਵ ਅਥਲੈਟਿਕਸ ਦੇ ਪ੍ਰਧਾਨ ਸੇਬੇਸਟੀਅਨ ਕੋਏ ਨੇ ਇਕ ਬਿਆਨ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਕੋਏ ਨੇ ਕਿਹਾ ਕਿ ਕਿਸੇ ਵੀ ਟਰਾਂਸਜੈਂਡਰ ਐਥਲੀਟ ਨੂੰ 31 ਮਾਰਚ ਤੋਂ ਮਹਿਲਾ ਵਿਸ਼ਵ ਰੈਂਕਿੰਗ ਈਵੈਂਟਸ ‘ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵਿਸ਼ਵ ਅਥਲੈਟਿਕਸ ਦੀ ਬੈਠਕ ਤੋਂ ਬਾਅਦ ਕੋਏ ਨੇ ਕਿਹਾ, ‘ਕੌਂਸਲ ਨੇ ਇਸ ਸਾਲ 31 ਮਾਰਚ ਤੋਂ ਹੋਣ ਵਾਲੇ ਮਹਿਲਾ ਵਿਸ਼ਵ ਰੈਂਕਿੰਗ ਮੁਕਾਬਲਿਆਂ ਤੋਂ ਪੁਰਸ਼ ਜਾਂ ਮਹਿਲਾ ਟਰਾਂਸਜੈਂਡਰ ਐਥਲੀਟਾਂ ਨੂੰ ਬਾਹਰ ਕਰਨ ਲਈ ਸਹਿਮਤੀ ਦਿੱਤੀ ਹੈ। ਕੋਏ ਨੇ ਕਿਹਾ ਕਿ ਵਿਸ਼ਵ ਅਥਲੈਟਿਕਸ ਨੇ ਟਰਾਂਸਜੈਂਡਰ ਐਥਲੀਟਾਂ ਦੇ ਮੁੱਦੇ ‘ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ 40 ਰਾਸ਼ਟਰੀ ਫੈਡਰੇਸ਼ਨਾਂ ਸਮੇਤ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ।
ਇਸ ਪਾਬੰਦੀ ਦਾ ਮਤਲਬ ਹੈ ਕਿ ਟ੍ਰੈਕ ਅਤੇ ਫੀਲਡ ਇਵੈਂਟਸ ਵਿੱਚ ਹਿੱਸਾ ਲੈਣ ਲਈ ਟੈਸਟੋਸਟੀਰੋਨ ਦਾ ਕੋਈ ਆਧਾਰ ਨਹੀਂ ਹੈ। ਕੋਏ ਨੇ ਕਿਹਾ ਕਿ ‘ਜ਼ਿਆਦਾਤਰ ਮੀਟਿੰਗਾਂ ਨੇ ਕਿਹਾ ਕਿ ਟਰਾਂਸਜੈਂਡਰ ਐਥਲੀਟਾਂ ਨੂੰ ਮਹਿਲਾ ਵਰਗ ‘ਚ ਮੁਕਾਬਲਾ ਨਹੀਂ ਕਰਨਾ ਚਾਹੀਦਾ। ਇੱਕ ਲਾਈਨ ਵਿੱਚ ਕਿਹਾ ਜਾਏ ਤਾਂ ਮਹਿਲਾ ਟਰਾਂਸਜੈਂਡਰਾਂ ਨੂੰ ਮਹਿਲਾ ਐਥਲੀਟਾਂ ਨਾਲੋਂ ਸਰੀਰਕ ਤੌਰ ‘ਤੇ ਮਜ਼ਬੂਤ ਮੰਨਿਆ ਜਾਂਦਾ ਹੈ।
ਕੋਏ ਨੇ ਕਿਹਾ ਕਿ ‘ਅਸੀਂ ਜੋ ਫੈਸਲਾ ਲਿਆ ਉਹ ਸਾਡੀ ਖੇਡ ਦੇ ਸਰਵੋਤਮ ਹਿੱਤ ਵਿੱਚ ਸੀ। ਅਸੀਂ ਹਮੇਸ਼ਾ ਲਈ ‘ਨਾ’ ਨਹੀਂ ਕਹਿ ਰਹੇ ਹਾਂ। ਵਿਗਿਆਨਕ ਵਿਕਾਸ ‘ਤੇ ਨਜ਼ਰ ਰੱਖਣ ਲਈ ਇੱਕ ਟਰਾਂਸਜੈਂਡਰ ਵਿਅਕਤੀ ਦੀ ਪ੍ਰਧਾਨਗੀ ਹੇਠ ਇੱਕ ਕਾਰਜ ਸਮੂਹ ਦਾ ਗਠਨ ਕੀਤਾ ਜਾਵੇਗਾ। ਅਸੀਂ ਆਉਣ ਵਾਲੇ ਸਾਲਾਂ ਵਿੱਚ ਸਰੀਰਕ ਪ੍ਰਦਰਸ਼ਨ ਅਤੇ ਸਰੀਰਕ ਲਾਭਾਂ ਬਾਰੇ ਵਿਗਿਆਨਕ ਅਧਾਰ ‘ਤੇ ਫੈਸਲਾ ਕਰ ਸਕਦੇ ਹਾਂ। ਜਿਵੇਂ ਹੀ ਇਹ ਸਬੂਤ ਮਿਲਦਾ ਹੈ ਕਿ ਟਰਾਂਸਜੈਂਡਰਾਂ ਨੂੰ ਸਰੀਰਕ ਤੌਰ ‘ਤੇ ਲਾਭ ਨਹੀਂ ਮਿਲ ਰਿਹਾ ਹੈ, ਅਸੀਂ ਆਪਣੀ ਸਥਿਤੀ ਦੀ ਸਮੀਖਿਆ ਕਰਾਂਗੇ।
ਇਹ ਵੀ ਪੜ੍ਹੋ : ਨਵੀਂ ਵਿਆਹੀ ਦੇ ਸੁਪਨੇ ਤਾਰ-ਤਾਰ, ਸਹੁਰੇ-ਦਿਓਰ ਤੋਂ ਲੈਕੇ ਵਿਚੋਲੇ ਤੱਕ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ
ਅਹਿਮ ਗੱਲ ਇਹ ਹੈ ਕਿ ਪਿਛਲੇ ਨਿਯਮਾਂ ਦੇ ਤਹਿਤ ਵਿਸ਼ਵ ਅਥਲੈਟਿਕਸ ਵਿੱਚ ਮਹਿਲਾ ਅਥਲੀਟਾਂ ਦੇ ਨਾਲ ਮੁਕਾਬਲਾ ਕਰਨ ਲਈ ਟਰਾਂਸਜੈਂਡਰ ਔਰਤਾਂ ਨੂੰ ਆਪਣੇ ਖੂਨ ਵਿੱਚ ਵੱਧ ਤੋਂ ਵੱਧ 5 ਨੈਨੋਮੋਲ ਪ੍ਰਤੀ ਲੀਟਰ ਕਰਨ ਅਤੇ 12 ਮਹੀਨੇ ਦੀ ਮਿਆਦ ਲਈ ਲਗਾਤਾਰ ਇਸ ਲੈਵਲ ‘ਤੇ ਰਹਿਣ ਦੀ ਲੋੜ ਸੀ।
ਵਿਸ਼ਵ ਅਥਲੈਟਿਕਸ ਦੇ ਇਸ ਫੈਸਲੇ ਨਾਲ ਦੋ ਵਾਰ ਦੀ ਓਲੰਪਿਕ ਚੈਂਪੀਅਨ ਕੈਸਟਰ ਸੇਮੇਨਿਆ ਨੂੰ ਝਟਕਾ ਲੱਗਾ ਹੈ। ਦੱਖਣੀ ਅਫਰੀਕਾ ਦੀ ਸੇਮੇਨਿਆ ਦਾ ਟੈਸਟੋਸਟੀਰੋਨ ਪੱਧਰ ਕਿਸੇ ਵੀ ਔਰਤ ਦੇ ਨਮੂਨੇ ਵਿੱਚ ਪਾਏ ਜਾਣ ਵਾਲੇ ਪੱਧਰ ਤੋਂ ਤਿੰਨ ਗੁਣਾ ਵੱਧ ਨਿਕਲਿਆ ਸੀ ਤੇ ਉਨ੍ਹਾਂ ਨੂੰ 400 ਮੀਟਰ, 800 ਮੀਟਰ ਅਤੇ 1500 ਮੀਟਰ ਦੇ ਇਵੈਂਟ ਵਿੱਚ ਹਿੱਸਾ ਲੈਣ ਤੋਂ ਬੈਨ ਕਰ ਦਿੱਤਾ ਗਿਆ ਸੀ। ਭਾਰਤ ਦੀ ਦੁਤੀ ਚੰਦ ਨੂੰ ਵੀ ਅਜਿਹੇ ਹੀ ਮਾਮਲੇ ਵਿੱਚ ਬੈਨ ਕਰ ਦਿੱਤਾ ਗਿਆ ਸੀ, ਪਰ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਨੂੰ ਪੰਚਾਟ ਤੋਂ ਰਾਹਤ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -: