ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਕੁਝ ਪਹਿਲਾਂ ਦੀਆਂ ਸਰਕਾਰਾਂ ਨੇ ਕੀਤਾ ਤੇ ਜੋ ਹੁਣ ਉਨ੍ਹਾਂ ਦੀ ਸਰਕਾਰ ਕਰਨ ਜਾ ਰਹੀ ਹੈ, ਉਸ ਵਿਚ ਫਰਕ ਹੈ। ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਫਤੇ ਵਿਚ ਵਿਸ਼ੇਸ਼ ਗਿਰਵਾਦਰੀ ਕਰਵਾਉਣ ਦੇ ਨਿਰਦੇਸ਼ ਦਿੱਤਾ ਹੈ। ਆਮ ਗਿਰਦਾਵਰੀ ਵਿਚ ਸਿਰਫ ਕਿਸਾਨਾਂ ਦੀ ਖਰਾਬ ਫਸਲ ਦਾ ਮੁਆਵਜ਼ਾ ਮਿਲਦਾ ਹੈ ਜਦੋਂ ਕਿ ਖਾਸ ਵਿਚ ਕਿਸਾਨਾਂ ਸਣੇ ਕਿਸੇ ਗਰੀਬ ਦਾ ਮਕਾਨ ਡਿੱਗਣਾ, ਪਸ਼ੂਆਂ ਦਾ ਵਾੜਾ ਡਿੱਗਣਾ ਸਣੇ ਹੋਰ ਕੁਦਰਤੀ ਆਫਤ ਦਾ ਸ਼ਿਕਾਰ ਸਾਰੇ ਲੋਕ ਆਉਂਦੇ ਹਨ। 10 ਦਿਨ ਵਿਚ ਹਰ ਕਿਸਾਨ ਤੇ ਮਜ਼ਦੂਰ ਨੂੰ ਸਹੀ ਮੁਆਵਜ਼ਾ ਦਿੱਤਾ ਜਾਵੇਗਾ।
CM ਮਾਨ ਨੇ ਅੱਜ ਮੀਂਹ ਤੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਪਿੰਡ ਬੁਰਜ ਸਿੰਧਵਾਂ ਤੇ ਡਬਵਾਲੀ ਢਾਬ ਦਾ ਦੌਰਾ ਕੀਤਾ। ਮਾਨ ਨੇ ਕਿਹਾ ਕਿ ਨੁਕਸਾਨ ਦਾ ਮੁਆਵਜ਼ਾ ਆਉਣ ਵਾਲੇ ਦਿਨ ਵਿਚ ਪ੍ਰਭਾਵਿਤ ਲੋਕਾਂ ਦੇ ਹੱਥਾਂ ਵਿਚ ਹੋਵੇਗਾ। ਉਸ ਦਾ ਮੰਨਣਾ ਹੈ ਕਿ ਜਦੋਂ ਸੱਟ ਲੱਗਦੀ ਹੈ ਉਦੋਂ ਮਰਹਮ ਲਗਾਈ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਪ੍ਰਭਾਵਿਤ ਲੋਕਾਂ ਲਈ ਵੱਖ-ਵੱਖ ਸਲੈਬ ਬਣਾਈ ਹੋਈ ਸੀ। ਇਸ ਦੇ ਆਧਾਰ ‘ਤੇ ਪ੍ਰਤੀਸ਼ਤਾ ਦੇ ਹਿਸਾਬ ਨਾਲ ਪ੍ਰਭਾਵਿਤਾਂ ਨੂੰ ਮੁਆਵਜ਼ਾ ਮਿਲਦਾ ਸੀ।
ਕੁਝ ਵੱਖ ਕਰਦੇ ਹੋਏ ਇਸ ਵਾਰ ਸੂਬੇ ਭਰ ਵਿਚ ਡੀਸੀ ਤੇ ਐੱਸਐੱਸਪੀ ਨੂੰ ਕਿਹਾ ਕਿ ਕਿਸ ਨੇ ਕਿਸ ਤੋਂ ਠੇਕੇ ‘ਤੇ ਜ਼ਮੀਨ ਲਈ ਹੈ। ਲੋਕਾਂ ਨੂੰ ਸਾਰਾ ਪਤਾ ਹੁੰਦਾ ਹੈ। ਮੁਆਵਜ਼ਾ ਉਸ ਨੂੰ ਮਿਲਣਾ ਚਾਹੀਦਾ ਹੈ ਜੋ ਉਸ ‘ਤੇ ਮੌਜੂਦਾ ਸਮੇਂ ਖੇਤੀ ਕਰ ਰਿਹਾ ਸੀ। ਪਹਿਲਾਂ ਕਾਨੂੰਨ ਸੀ ਕਿ 5 ਕਿੱਲੇ ਤੋਂ ਵੱਧ ਵਾਲੇ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲੇਗਾ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ISSF ਵਿਸ਼ਵ ਕੱਪ ਦਾ ਆਖਰੀ ਦਿਨ, ਭਾਰਤ ਦੀ ਸਮਰਾ ਕੌਰ ਨੇ ਜਿੱਤਿਆ ਕਾਂਸੀ ਦਾ ਤਗਮਾ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਲੋਕਾਂ ਨੂੰ ਮੁਆਵਜ਼ੇ ਦੇ ਸਿਰਫ 54-54 ਰੁਪਏ ਦੇ ਚੈੱਕ ਆਉਂਦੇ ਰਹੇ ਹਨ ਜੋ ਕਿ ਉਨ੍ਹਾਂ ਨਾਲ ਮਜ਼ਾਕ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। 15,000 ਰੁਪਏ ਪ੍ਰਤੀ ਕਿਲਾ ਹਰ ਪ੍ਰਭਾਵਿਤ ਨੂੰ ਮਿਲੇਗਾ ਤੇ 10 ਦਿਨ ਵਿਚ ਰੁਪਏ ਖਾਤਿਆਂ ਵਿਚ ਆ ਜਾਣਗੇ। ਭਾਵੇਂ ਕਿਸਾਨ ਹੋਵੇ, ਉਸ ਨਾਲ ਜੁੜਿਆ ਮਜ਼ਦੂਰ ਹੋਵੇ ਜਾਂ ਕੋਈ ਵੀ ਗਰੀਬ।
ਵੀਡੀਓ ਲਈ ਕਲਿੱਕ ਕਰੋ -: