Salman Khan Death Threat: ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ ਭੇਜਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਜਸਥਾਨ ਅਤੇ ਮੁੰਬਈ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ ਧਾਕੜ ਰਾਮ ਬਿਸ਼ਨੋਈ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਉਮਰ ਸਿਰਫ਼ 21 ਸਾਲ ਹੈ। ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਇਹ ਈਮੇਲ ਜੋਧਪੁਰ ਤੋਂ ਭੇਜੀ ਗਈ ਸੀ।
ਪਿਛਲੇ ਹਫਤੇ ਸਲਮਾਨ ਖਾਨ ਦੇ ਮੈਨੇਜਰ ਜੋਰਡੀ ਪਟੇਲ ਨੂੰ ਧਮਕੀ ਭਰੀ ਈਮੇਲ ਮਿਲੀ ਸੀ। ਉਸ ਈਮੇਲ ਵਿੱਚ ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਹੀ ਗਈ ਸੀ। ਉਦੋਂ ਤੋਂ ਹੀ ਈਮੇਲ ਭੇਜਣ ਵਾਲੇ ਵਿਅਕਤੀ ਦੀ ਭਾਲ ਜਾਰੀ ਸੀ। ਪੁਲਿਸ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਦੋਂ ਹੀ ਜੋਧਪੁਰ ਤੋਂ ਖਬਰ ਆਈ ਕਿ ਜੋਧਪੁਰ ਤੋਂ ਈਮੇਲ ਭੇਜੀ ਗਈ ਹੈ। ਜੋਧਪੁਰ ਦੇ ਲੁਨੀ ਥਾਣੇ ਦੇ ਐਸਐਚਓ ਈਸ਼ਵਰ ਚੰਦ ਪਾਰੀਕ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਇਸ ਮਾਮਲੇ ਨਾਲ ਜੁੜੀ ਸਾਰੀ ਜਾਣਕਾਰੀ ਜੋਧਪੁਰ ਪੁਲਿਸ ਨੂੰ ਦਿੱਤੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜੋਧਪੁਰ ਦੇ ‘ਸਿਆਗੋ ਕੀ ਢਾਣੀ’ ਦੇ ਰਹਿਣ ਵਾਲੇ 21 ਸਾਲਾ ਧਾਕੜ ਰਾਮ ਬਿਸ਼ਨੋਈ ਨੇ ਈਮੇਲ ਭੇਜੀ ਸੀ। ਜਿਵੇਂ ਹੀ ਧਾਕੜ ਰਾਮ ਬਿਸ਼ਨੋਈ ਦੇ ਠਿਕਾਣੇ ਦਾ ਪਤਾ ਲੱਗਾ ਤਾਂ ਬਾਂਦਰਾ ਪੁਲਿਸ ਦੇ ਇਕ ਸਬ-ਇੰਸਪੈਕਟਰ ਅਤੇ ਜੋਧਪੁਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਹੁਣ ਉਸ ਨੂੰ ਜੋਧਪੁਰ ਤੋਂ ਮੁੰਬਈ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਧਾਕੜ ਰਾਮ ਬਿਸ਼ਨੋਈ ਖਿਲਾਫ ਵੀ ਆਰਮਜ਼ ਐਕਟ ਦਾ ਮਾਮਲਾ ਦਰਜ ਹੈ। ਉਸਨੂੰ ਸਰਦਾਰਪੁਰਾ ਪੁਲਿਸ ਨੇ 12 ਸਤੰਬਰ 2022 ਨੂੰ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਖਬਰਾਂ ਮੁਤਾਬਕ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਵੀ ਭੇਜੀ ਸੀ। ਉਸ ਈਮੇਲ ਵਿੱਚ ਉਸ ਨੇ ਮੂਸੇਵਾਲਾ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਲਾਰੇਂਸ ਬਿਸ਼ਨੋਈ ਨੇ ਕੁਝ ਦਿਨ ਪਹਿਲਾਂ ਸਲਮਾਨ ਖਾਨ ਨੂੰ ਜੇਲ੍ਹ ਵਿੱਚ ਬੈਠ ਕੇ ਧਮਕੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਸਲਮਾਨ ਦੀ ਸੁਰੱਖਿਆ ਹਟਾਈ ਜਾਵੇਗੀ, ਉਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਇਸ ਇੰਟਰਵਿਊ ਦੇ ਅਗਲੇ ਹੀ ਦਿਨ ਸਲਮਾਨ ਖਾਨ ਦੇ ਮੈਨੇਜਰ ਨੂੰ ਧਮਕੀ ਭਰੀ ਈਮੇਲ ਮਿਲੀ। ਸਲਮਾਨ ਦੇ ਕਰੀਬੀ ਦੋਸਤ ਪ੍ਰਸ਼ਾਂਤ ਗੁੰਜਾਲਕਰ ਨੇ ਇਸ ਸਬੰਧ ‘ਚ ਬਾਂਦਰਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗਰਗ ਖ਼ਿਲਾਫ਼ ਕੇਸ ਦਰਜ ਕੀਤਾ ਸੀ।