ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਦੀਪਕ ਬਾਕਸਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਉਸ ਨੂੰ ਮੈਕਸੀਕੋ ਤੋਂ ਭਾਰਤ ਲਿਆਂਦਾ ਗਿਆ ਸੀ। ਬੁੱਧਵਾਰ ਨੂੰ ਦੀਪਕ ਬਾਕਸਰ ਨੂੰ ਸਪੈਸ਼ਲ ਸੈੱਲ ਨੇ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ ਅੱਠ ਦਿਨ ਦੇ ਰਿਮਾਂਡ ‘ਤੇ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ। ਦਿੱਲੀ ਪੁਲਿਸ ਦੀ ਪੁੱਛਗਿੱਛ ‘ਚ ਦੀਪਕ ਬਾਕਸਰ ਨੇ ਵੱਡਾ ਖੁਲਾਸਾ ਕੀਤਾ ਹੈ।
ਪੁੱਛਗਿੱਛ ਦੌਰਾਨ ਦੀਪਕ ਬਾਕਸਰ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਦੱਸਿਆ ਕਿ ਉਹ ਜੇਲ੍ਹ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਲਗਾਤਾਰ ਫੋਨ ‘ਤੇ ਗੱਲ ਕਰਦਾ ਸੀ। ਦੀਪਕ ਨੇ ਦੱਸਿਆ ਕਿ ਫਰਾਰ ਹੋਣ ਦੌਰਾਨ ਵੀ ਉਸ ਨੇ ਲਾਰੇਂਸ ਬਿਸ਼ਨੋਈ ਨਾਲ ਇੰਟਰਨੈੱਟ ਕਾਲਾਂ ਅਤੇ ਐਪ ਰਾਹੀਂ ਕਈ ਵਾਰ ਗੱਲ ਕੀਤੀ ਸੀ। ਐਨਆਈਏ ਜਲਦੀ ਹੀ ਦੀਪਕ ਬਾਕਸਰ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। NIA ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਅੱਤਵਾਦੀ ਮਾਮਲੇ ‘ਚ ਉਸ ਤੋਂ ਪੁੱਛਗਿੱਛ ਕਰੇਗੀ।
ਪਤਾ ਲੱਗਾ ਹੈ ਕਿ ਦੀਪਕ ਬਾਕਸਰ ਦਾ ਫਰਜ਼ੀ ਪਾਸਪੋਰਟ ਬਣਾਉਣ ‘ਚ ਕਰੀਬ 80 ਲੱਖ ਰੁਪਏ ਖਰਚ ਕੀਤੇ ਗਏ ਸਨ। ਇਹ ਪੈਸਾ ਬਾਕਸਰ ਨੇ ਨਹੀਂ ਸਗੋਂ ਉਸ ਵਿਅਕਤੀ ਨੇ ਖਰਚ ਕੀਤਾ ਜਿਸ ਨੇ ਬਾਕਸਰ ਦਾ ਜਾਅਲੀ ਪਾਸਪੋਰਟ ਬਣਵਾਇਆ ਸੀ। ਉਸ ਬੰਦੇ ਨੇ ਬਦਲੇ ਵਿੱਚ ਬਾਸਕਰ ਨੂੰ ਕਤਲ ਦਾ ਟਾਸਕ ਦਿੱਤਾ ਸੀ।
ਇਹ ਵੀ ਪੜ੍ਹੋ : 99.69 ਫੀਸਦੀ ਰਿਹਾ PSEB 5ਵੀਂ ਦਾ ਨਤੀਜਾ, ਕੁੜੀਆਂ ਨੇ ਮਾਰੀਆਂ ਮੱਲ੍ਹਾਂ, ਮਾਨਸਾ ਦੀ ਧੀ ਪਹਿਲੇ ਨੰਬਰ ‘ਤੇ
ਦੀਪਕ ਬਾਕਸਰ ਇੱਕ ਹੋਰ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਵੀ ਸੀ। ਦੀਪਕ ਦੀ ਯੋਜਨਾ ਗੋਲਡੀ ਅਤੇ ਜਾਅਲੀ ਪਾਸਪੋਰਟ ਬਣਾਉਣ ਵਿਚ ਮਦਦ ਕਰਨ ਵਾਲੇ ਵਿਅਕਤੀ ਦੀ ਮਦਦ ਨਾਲ ਮੈਕਸੀਕੋ ਅਤੇ ਅਮਰੀਕਾ ਵਿਚ ਰਹਿਣ ਦੀ ਸੀ। ਦੀਪਕ ਬਾਕਸਰ ਦੇ ਵਫ਼ਾਦਾਰ ਅਮਰੀਕਾ ਵਿੱਚ ਮੌਜੂਦ ਸਨ ਅਤੇ ਗੋਲਡੀ ਨੇ ਉਸ ਲਈ ਇੱਕ ਸੁਰੱਖਿਅਤ ਘਰ ਦਾ ਪ੍ਰਬੰਧ ਕੀਤਾ ਸੀ। ਗੋਲਡੀ ਦਾ ਬਲਾਨ ਸੀ ਕਿ ਜੇ ਦੀਪਕ ਬਾਕਸਰ ਅਮਰੀਕਾ ਪਹੁੰਚ ਜਾਂਦਾ ਹੈ ਅਤੇ ਉਥੋਂ ਦੀ ਏਜੰਸੀ ਦੇ ਰਾਡਾਰ ‘ਤੇ ਆ ਜਾਏ ਤਾਂ ਸਿਆਸੀ ਸ਼ਰਣ ਦਾ ਹਵਾਲਾ ਦੇ ਕੇ ਭਾਰਤ ਆਉਣ ਤੋਂ ਬਚ ਜਾਏਗਾ।
ਦੀਪਕ ਬਾਕਸਰ ਨੇ ਪਲਾਨ ਮੁਤਾਬਕ ਚਾਰ ਤੋਂ ਪੰਜ ਵੱਡੀਆਂ ਟਾਰਗੇਟ ਕਿਲਿੰਗ ਕਰਨੀਆਂ ਸਨ, ਜਿਸ ਵਿੱਚ ਕੁਝ ਕਤਲ ਬੰਬੀਹਾ ਗੈਂਗ ਦੇ ਲੋਕਾਂ ਦਾ ਕਰਨ ਦਾ ਪਲਾਨ ਸੀ, ਪਰ ਹੁਣੇ ਜਿਹੇ ਸਪੈਸ਼ਲ਼ ਸੈੱਲ ਬਾਕਸਰ ਨੂੰ ਅਮਰੀਕਾ ਦੀ FBI ਤੋਂ ਦਬੋਚਨ ਵਿੱਚ ਸਫਲ ਹੋਈ ਹੈ, ਜਿਸ ਮਗਰੋਂ ਉਸ ਨੂੰ ਮੈਕਸਿਕੋ ਤੋਂ ਭਾਰਤ ਲਿਆ ਗਿਆ ਸੀ,ਇਸ ਤੋਂ ਸਪੈਸ਼ਲ਼ ਸੈੱਲ ਪੁੱਛਗਿੱਛ ਕਰ ਰਹੀ ਹੈ ਅਤੇ ਉਹ ਗੈਂਗ ਦੇ ਕਈ ਰਾਜ਼ ਉਗਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: