ਸਾਲ 1988 ਦੇ ਰੋਡਰੇਜ ਮਾਮਲੇ ਵਿਚ ਪੰਜਾਬ ਜੇਲ੍ਹ ਵਿਚ ਸਜ਼ਾ ਕੱਟ ਕੇ ਸਾਢੇ 10 ਮਹੀਨਿਆਂ ਬਾਅਦ ਬਾਹਰ ਆਏ ਨਵਜੋਤ ਸਿੰਘ ਸਿੱਧੂ ਅੱਜ ਸ਼ਾਮ ਅੰਮ੍ਰਿਤਸਰ ਪਹੁੰਚ ਰਹੇ ਹਨ। ਬੀਤੇ ਦੋ ਦਿਨ ਤੋਂ ਉਹ ਦਿੱਲੀ ਵਿਚ ਸਨ ਜਿਥੇ ਉੁਨ੍ਹਾਂ ਨੇ ਕਾਂਗਰਸ ਹਾਈਕਮਾਂਡ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ।
1 ਅਪ੍ਰੈਲ ਨੂੰ ਰਿਹਾਅ ਹੋਣ ਦੇ ਬਾਅਦ ਸਿੱਧੂ ਨੇ ਜ਼ਿਆਦਾਤਰ ਸਮਾਂ ਆਪਣੀ ਪਤਨੀ ਡਾ. ਨਵਜੋਤ ਕੌਰ ਨਾਲ ਹੀ ਬਿਤਾਇਆ। ਡਾ. ਨਵਜੋਤ ਕੌਰ ਦਾ ਬੀਤੇ ਦਿਨੀਂ ਹੀ ਕੈਂਸਰ ਸਟੇਜ-2 ਦਾ ਆਪ੍ਰੇਸ਼ਨ ਹੋਇਆ ਸੀ। ਹੁਣ ਉਹ 8 ਅਪ੍ਰੈਲ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ। ਇਸ ਦੀ ਸੂਚਨਾ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਉਨ੍ਹਾਂ ਦੇ ਸਮਰਥਕ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ‘ਤੇ ਪਹੁੰਚ ਰਹੇ ਹਨ। ਲਗਭਗ 4 ਵਜੇ ਨਵਜੋਤ ਸਿੰਘ ਸਿੱਧੂ ਦਾ ਅੰਮ੍ਰਿਤਸਰ ਵਿਚ ਸਵਾਗਤ ਹੋਵੇਗਾ ਇਸ ਲਈ ਸਿੱਧੂ ਸਿੱਧਾ ਹੋਲੀ ਸਿਟੀ ਸਥਿਤ ਆਪਣੇ ਘਰ ਪਹੁੰਚ ਜਾਣਗੇ। ਉਹ ਉਥੇ ਸ੍ਰੀ ਹਰਿਮੰਦਰ ਸਾਹਿਬ ਦੁਰਗਿਆਣਾ ਮੰਦਰ ਵਿਚ ਨਤਮਸਤਕ ਹੋਣਗੇ।
ਅੰਮ੍ਰਿਤਸਰ ਆਉਣ ਤੋਂ ਪਹਿਲਾਂ ਉਹ ਜਲੰਧਰ ਰੁਕਣਗੇ। ਜਲੰਧਰ ਵਿਚ ਉਹ ਸਾਬਕਾ ਸਾਂਸਦ ਸੰਤੋਖ ਚੌਧਰੀ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਤੇ ਸੋਗ ਪ੍ਰਗਟਾਉਣਗੇ। ਭਾਰਤ ਜੋੜੋ ਯਾਤਰਾ ਦੌਰਾਨ ਸਾਂਸਦ ਚੌਧਰੀ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਸੀ। ਉਸ ਸਮੇਂ ਸਿੱਧੂ ਜੇਲ੍ਹ ਵਿਚ ਸਨ ਤੇ ਉਹ ਪਰਿਵਾਰ ਨਾਲ ਮੁਲਾਕਾਤ ਨਹੀਂ ਕਰ ਸਕੇ ਸਨ।
ਬੀਤੇ ਦਿਨੀਂ ਸਿੱਧੂ ਦਿੱਲੀਵਿਚ ਹੀ ਸਨ। ਉਨ੍ਹਾਂ ਨੇ ਪਾਰਟੀ ਪ੍ਰਧਾਨ ਮਲਿਕਾਰੁਜਨ ਖੜਗੇ ਤੇ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਸਿੱਧੂ ਮਾਨਸਾ ਦੇ ਪਿੰਡ ਮੂਸਾ ਪਹੁੰਚੇ ਸਨ। ਉਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨਾਲ ਮੁਲਾਕਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: