ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਆਸਾਮ ਦੇ ਤੇਜ਼ਪੁਰ ਏਅਰਫੋਰਸ ਸਟੇਸ਼ਨ ਤੋਂ ਸੁਖੋਈ 30 MKI ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਤੇਜ਼ਪੁਰ ਏਅਰਫੋਰਸ ਸਟੇਸ਼ਨ ‘ਤੇ ਗਾਰਡ ਆਫ ਆਨਰ ਦਿੱਤਾ ਗਿਆ। ਸੁਖੋਈ ਜੈੱਟ ਨੇ ਸਵੇਰੇ 11:08 ਵਜੇ ਉਡਾਣ ਭਰੀ ਅਤੇ ਸਵੇਰੇ 11.38 ‘ਤੇ ਲੈਂਡਿੰਗ ਹੋਈ। ਇਸ ਦੇ ਨਾਲ ਹੀ ਦ੍ਰੋਪਦੀ ਮੁਰਮੂ ਸੁਖੋਈ ਵਿੱਚ ਉਡਾਣ ਭਰਨ ਵਾਲੀ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਣ ਗਈ ਹੈ।
ਏਅਰਫੋਰਸ ਨੇ ਦੱਸਿਆ ਕਿ ਜਹਾਜ਼ ਨੂੰ 106 ਸਕੁਐਡਰਨ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਨਵੀਨ ਕੁਮਾਰ ਨੇ ਉਡਾਇਆ। ਉਡਾਣ ਭਰਨ ਤੋਂ ਪਹਿਲਾਂ ਉਨ੍ਹਾਂ ਨੂੰ ਜਹਾਜ਼ ਅਤੇ ਭਾਰਤੀ ਹਵਾਈ ਸੈਨਾ (IAF) ਦੀ ਸੰਚਾਲਨ ਸਮਰੱਥਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਤਿਆਰੀ ‘ਤੇ ਤਸੱਲੀ ਪ੍ਰਗਟਾਈ। ਇਸ ਮਗਰੋਂ ਰਾਸ਼ਟਰਪਤੀ ਮੁਰਮੂ ਨੇ ਅਸਾਮ ਦੇ ਤੇਜ਼ਪੁਰ ਅਤੇ ਬ੍ਰਹਮਪੁੱਤਰ ਘਾਟੀ ਤੋਂ 30 ਮਿੰਟ ਦੀ ਉਡਾਣ ਭਰੀ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਬੇਕਾਬੂ ਕਾਰ ਟਰੱਕ ਨਾਲ ਟਕਰਾਈ, 6 ਮਹੀਨੇ ਦੇ ਬੱਚੇ ਸਣੇ 2 ਔਰਤਾਂ ਦੀ ਮੌ.ਤ
ਦੱਸ ਦੇਈਏ ਕਿ ਰਾਸ਼ਟਰਪਤੀ ਮੁਰਮੂ ਲੜਾਕੂ ਜਹਾਜ਼ ਵਿੱਚ ਉਡਾਣ ਭਰਨ ਵਾਲੀ ਤੀਜੀ ਰਾਸ਼ਟਰਪਤੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹਨ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ.ਏ.ਪੀ.ਜੇ ਅਬਦੁਲ ਕਲਾਮ ਅਤੇ ਪ੍ਰਤਿਭਾ ਪਾਟਿਲ ਸੁਖੋਈ-30 MKI ਲੜਾਕੂ ਜਹਾਜ਼ ਵਿਚ ਉਡਾਣ ਭਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: