ਸਰਕਾਰ ਵੱਲੋਂ ਕਣਕ ਦੀ ਫਸਲ ‘ਤੇ ਕੱਟ ਲਗਾਈ ਗਈ ਹੈ ਜਿਸ ਦੇ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਦੇ ਹੋਏ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਫੈਸਲੇ ਨੂੰ 12 ਅਪ੍ਰੈਲ ਤੱਕ ਵਾਪਸ ਲੈ ਲਵੇ ਨਹੀਂ ਤਾਂ 13 ਅਪ੍ਰੈਲ ਨੂੰ ਹਰਿਆਣਾ ਤੇ ਪੰਜਾਬ ਵਿਚ ਅਨਾਜ ਮੰਡੀਆਂ ਦੇ ਬਾਹਰ ਰੋਡ ਜਾਮ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਖਿਲਾਫ ਇਹ ਫਰਮਾਨ ਜਾਰੀ ਕੀਤਾ ਹੈ ਜਿਸ ਵਿਚ ਕਣਕ ਦੀ ਫਸਲ ਵਿਚ ਜੇਕਰ ਥੋੜ੍ਹੀ ਵੀ ਦਿੱਕਤ ਹੋਈ, ਜਿਵੇਂ ਦਾਣਾ ਕਾਲਾ ਹੋਣਾ ਜਾਂ ਛੋਟਾ ਹੋਣਾ ਤਾਂ ਪ੍ਰਤੀ ਕੁਇੰਟਲ 37 ਰੁਪਏ ਕਿਸਾਨ ਦੇ ਕੱਟ ਲਏ ਜਾਣਗੇ। ਗੁਰਨਾਮ ਸਿੰਘ ਚੜੂਨੀ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਇਸ ਫਰਮਾਨ ਨੂੰ 12 ਅਪ੍ਰੈਲ ਤੱਕ ਵਾਪਸ ਲਵੇ।
ਸਰਕਾਰ ਇਸ ਨੂੰ ਵਾਪਸ ਨਹੀਂ ਲੈਂਦੀ ਹੈ ਤਾਂ 13 ਅਪ੍ਰੈਲ ਨੂੰ ਹਰਿਆਣਾ ਤੇ ਪੰਜਾਬ ਦੇ ਸਾਰੇ ਕਿਸਾਨ ਅਨਾਜ ਮੰਡੀਆਂ ਅੱਗੇ ਰੋਡ ਜਾਮ ਕਰਨਗੇ। ਚੜੂਨੀ ਨੇ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਕਿਸਾਨਾਂ ਨੂੰ ਰੋਡ ਜਾਮ ਕਰਨ ਦੀ ਤਿਆਰੀ ਕਰਨ ਲਈ ਸੱਦਾ ਦਿੱਤਾ ਤਾਂ ਕਿ ਕਿਸਾਨਾਂ ‘ਤੇ ਥੋਪੀ ਜਾ ਰਹੀ ਨਾਜਾਇਜ਼ ਕੱਟ ਨੂੰ ਵਾਪਸ ਕਰਵਾਇਆ ਜਾ ਸਕੇ।
ਚੜੂਨੀ ਨੇ ਕਿਹਾ ਕਿ ਸਾਧਾਰਨ ਤੌਰ ‘ਤੇ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ। ਇਸ ਵਾਰ ਸਰਕਾਰ ਨੇ ਕਾਗਜ਼ਾਂ ਵਿਚ ਤਾਂ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਪਰ ਅਸਲ ਵਿਚ ਮੰਡੀਆਂ ਵਿਚ ਖਰੀਦ ਠੀਕ ਤਰ੍ਹਾਂ ਸ਼ੁਰੂ ਨਹੀਂ ਕੀਤੀ ਹੈ। ਸਰਕਾਰ ‘ਤੇ ਦਬਾਅ ਬਣਾਉਣ ਦੇ ਬਾਅਦ ਖਰੀਦ ਦੀ ਪ੍ਰਕਿਰਿਆ ਕੁਝ ਸ਼ੁਰੂ ਹੋਈ ਹੈ।
ਇਹ ਵੀ ਪੜ੍ਹੋ : ‘ਮੋਦੀ ਤੀਜੀ ਵਾਰ ਬਣਨਗੇ ਪ੍ਰਧਾਨ ਮੰਤਰੀ, ਜਿੱਤਣਗੇ 300 ਲੋਕ ਸਭਾ ਸੀਟਾਂ’ : ਅਮਿਤ ਸ਼ਾਹ
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਸਰਕਾਰ ਨੇ ਕੱਟ ਲਗਾਈ ਸੀ। ਇਸ ਵਾਰ ਵੀ ਸਰਕਾਰ ਕਿਸਾਨਾਂ ‘ਤੇ ਨਾਜਾਇਜ਼ ਕਟੌਤੀ ਦਾ ਬੋਝ ਪਾ ਰਹੀ ਹੈ। ਇਸ ਦੇ ਵਿਰੋਧ ਵਿਚ 13 ਅਪ੍ਰੈਲ ਨੂੰ ਰੋਡ ਜਾਮ ਦਾ ਫੈਸਲਾ ਲਿਆ ਗਿਆ ਹੈ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਜਾਮ ਕੀਤਾ ਜਾਵੇਗਾ। ਇਸ ਲਈ ਸਰਕਾਰ ਤੋਂ ਮੰਗ ਹੈ ਕਿ ਇਸ ਹੁਕਮ ਨੂੰ ਵਾਪਸ ਲਵੇ।
ਵੀਡੀਓ ਲਈ ਕਲਿੱਕ ਕਰੋ -: