ਐਨਕਾਊਂਟਰ ਵਿਚ ਮਾਰੇ ਗਏ ਮਾਫੀਆ ਡੌਨ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਅੰਤਿਮ ਸਸਕਾਰ ਅੱਜ ਪ੍ਰਗਯਾਗਰਾਜ ਵਿਚ ਕੀਤਾ ਗਿਆ। ਅਸਦ ਨੂੰ ਪ੍ਰਯਾਗਰਾਜ ਦੇ ਕਸਾਰੀ-ਮਸਾਰੀ ਕਬਿਰਸਤਾਨ ਵਿਚ ਸਪੁਰਦ-ਏ-ਖਾਕ ਕੀਤਾ ਗਿਆ। ਅੰਤਿਮ ਸਸਕਾਰ ਵਿਚ 25 ਤੋਂ 30 ਲੋਕ ਸ਼ਾਮਲ ਹੋਏ। ਇਸ ਦੌਰਾਨ ਉਸ ਦੀ ਭੂਆ ਸਣੇ ਪਰਿਵਾਰ ਦੇ ਕੁਝ ਲੋਕ ਲੋਕ ਮੌਜੂਦ ਰਹੇ। ਪੁਲਿਸ ਦੀ ਸਖਤ ਸੁਰੱਖਿਆ ਵਿਚ ਉਸ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਇਸ ਦੌਰਾਨ ਡ੍ਰੋਨ ਨਾਲ ਨਿਗਰਾਨੀ ਕੀਤੀ ਗਈ। ਕਬਿਰਸਤਾਨ ਵਿਚ ਕੁਝ ਦੂਰ ਪਹਿਲਾਂ ਹੀ ਮੀਡੀਆ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਗਈ।
ਮੁਕਾਬਲੇ ਵਿਚ ਮਾਰੇ ਗਏ ਗੁਲਾਮ ਦੀ ਮ੍ਰਿਤਕ ਦੇਹ ਨੂੰ ਵੀ ਝਾਂਸੀ ਤੋਂ ਪ੍ਰਯਾਗਰਾਜ ਲਿਆਂਦਾ ਗਿਆ। ਦੋਵਾਂ ਦੀਆਂ ਮ੍ਰਿਤਕ ਦੇਹਾਂ ਲੈਣ ਉਨ੍ਹਾਂ ਦੇ ਪਰਿਵਾਰ ਵਾਲੇ ਸ਼ੁੱਕਰਵਾਰ ਸ਼ਾਮ ਝਾਂਸੀ ਪਹੁੰਚੇ ਸਨ। ਅਸਦ ਦੀ ਮ੍ਰਿਤਕ ਉਸ ਦੇ ਫੂਫਾ ਉਸਮਾਨ ਨੇ ਲਈ ਜਦੋਂ ਕਿ ਗੁਲਾਮ ਦੀ ਮ੍ਰਿਤਕ ਲੈਣ ਉਸ ਦਾ ਸਾਲਾ ਨੂਰ ਆਲਮ ਪਹੁੰਚਿਆ। ਅਸਦ ਦੀ ਲਾਸ਼ ਦਫਨਾਉਣ ਲਈ ਕਸਾਰੀ ਮਸਾਰੀ ਕਬਰਿਸਤਾਨ ਵਿਚ ਤਿਆਰੀ ਕਰ ਲਈ ਗਈ ਸੀ। ਅਸਦ ਦੀ ਲਾਸ਼ ਨੂੰ ਘਰ ਨਹੀਂ ਲਿਜਾਇਆ ਗਿਆ। ਉਸ ਦੀ ਲਾਸ਼ ਨੂੰ ਸਿੱਧੇ ਕਬਿਰਸਤਾਨ ਲਿਜਾਇਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਪੁਲਿਸ ਦੀ ਗੱਡੀ ਨੇ ਬੱਚੇ ਨੂੰ ਕੁਚਲਿਆ, ਹੋਈ ਮੌ.ਤ
ਅਤੀਕ ਅਹਿਮਦ ਨੇ ਆਪਣੇ ਪੁੱਤ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਕੋਰਟ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਉਸ ਦਾ ਸਸਕਾਰ ਸ਼ੁਰੂ ਕਰ ਦਿੱਤਾ। ਅਤੀਕ ਅਸ਼ਰਫ ਤੇ ਅਲੀ ਅੰਤਿਮ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ। ਅਸਦ ਦੀ ਮਾਂ ਸ਼ਾਇਸਤਾ ਪਰਵੀਨ ਵੀ ਆਪਣੇ ਬੇਟੇ ਨੂੰ ਆਖਰੀ ਸਮੇਂ ਨਹੀਂ ਦੇਖ ਸਕੀ। ਦੱਸ ਦੇਈਏ ਕਿ ਝਾਂਸੀ ਵਿਚ ਯੂਪੀ ਐੱਸਟੀਐੱਫ ਨੇ ਅਸਦ ਤੇ ਗੁਲਾਮ ਨੂੰ ਐਨਕਾਊਂਟਰ ਵਿਚ ਮਾਰ ਗਿਰਾਇਆ। ਅਸਦ ਤੇ ਗੁਲਾਮ ਉਮੇਸ਼ ਪਾਲ ਹੱਤਿਆਕਾਂਡ ਵਿਚ ਮੁੱਖ ਦੋਸ਼ੀ ਸਨ।
ਵੀਡੀਓ ਲਈ ਕਲਿੱਕ ਕਰੋ -: