ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੀ NIA ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਬਿਸ਼ਨੋਈ ਇਸ ਸਮੇਂ ਪੰਜਾਬ ਦੀ ਬਠਿੰਡਾ ਜੇਲ੍ਹ ਵਿਚ ਬੰਦ ਹੈ। ਕੋਰਟ ਨੇ ਐੱਨਆਈਏ ਤੋਂ ਰਿਮਾਂਡ ਦੀ ਮਿਆਦ ਖਤਮ ਹੋਣ ‘ਤੇ ਕੋਰਟ ਵਿਚ ਸਬੂਤ ਜਮ੍ਹਾ ਕਰਨ ਨੂੰ ਕਿਹਾ ਹੈ।
ਲਾਰੈਂਸ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਇਥੇ ਐੱਨਆਈਏ ਨੇ ਉਸ ਦੀ 7 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ। ਲਾਰੈਂਸ ਤੋਂ NIA ਅਤੀਕ ਅਹਿਮਦ ਹੱਤਿਆਕਾਂਡ ਵਿਚ ਪੁੱਛਗਿਛ ਕਰ ਸਕਦੀ ਹੈ। ਬਿਸ਼ਨੋਈ ਤੋਂ ਅਤੀਕ ਅਹਿਮਦ ਦੀ ਹੱਤਿਆ ‘ਚ ਵਰਤੇ ਗਏ ਹਥਿਆਰ ਦੇ ਸਬੰਧ ‘ਚ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਅਤੀਕ ਅਹਿਮਦ ਦੀ ਹੱਤਿਆ ਵਿਚ ਤੁਰਕੀ ਵਿਚ ਬਣੀ ਜਿਗਾਨਾ ਪਿਸਤੌਲ ਦਾ ਇਸਤੇਮਾਲ ਹੋਇਆ ਸੀ। ਇਹ ਆਟੋਮੈਟਿਕ ਪਿਸਤੌਲ ਭਾਰਤ ਵਿਚ ਬੈਨ ਹੈ। ਇਸ ਨੂੰ ਪਾਕਿਸਤਾਨ ਦੇ ਰਸਤੇ ਤਸਕਰੀ ਜ਼ਰੀਏ ਭਾਰਤ ਦੇ ਪੰਜਾਬ ਵਿਚ ਪਹੁੰਚਾਇਆ ਜਾਂਦਾ ਹੈ। ਪੰਜਾਬ ਵਿਚ ਬਿਸ਼ਨੋਈ ਦਾ ਨੈਟਵਰਕ ਬਹੁਤ ਮਜ਼ਬੂਤ ਹੈ। ਭਾਰਤ ਵਿਚ ਇਹ ਗੈਰ-ਕਾਨੂੰਨੀ ਤਰੀਕੇ ਨਾਲ 6 ਤੋਂ 8 ਲੱਖ ਰੁਪਏ ਦੇ ਵਿਚ ਮਿਲਦੀ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਵਧੀਆਂ ਮੁਸ਼ਕਿਲਾਂ , ਸ਼ਾਪਿੰਗ ਮਾਲ ‘ਚ ਪੁੱਜੀ ਵਿਜੀਲੈਂਸ ਦੀ ਟੀਮ
ਇਹ ਉਹੀ ਪਿਸਤੌਲ ਹੈ ਜਿਸ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕੀਤੀ ਗਈ ਸੀ। ਮੂਸੇਵਾਲਾ ਦੀ ਹੱਤਿਆ ਵਿਚ ਵੀ ਲਾਰੈਂਸ ਬਿਸ਼ਨੋਈ ਦਾ ਨਾਂ ਆਇਆ ਸੀ। ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਦੀ ਬੀਤੀ 15 ਅਪ੍ਰੈਲ ਨੂੰ ਰਾਤ ਪ੍ਰਯਾਗਰਾਜ ਦੇ ਕਾਲਵਿਨ ਹਸਪਤਾਲ ਦੇ ਬਾਹਰ ਪੁਲਿਸ ਕਸਟੱਡੀ ਵਿਚ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਤਿੰਨੋਂ ਹਮਲਾਵਰਾਂ ਨੂੰ ਫੜ ਲਿਆ ਸੀ। ਸੂਤਰਾਂ ਮੁਤਾਬਕ ਪੁੱਛਗਿਛ ਵਿਚ ਤਿੰਨੋਂ ਹਮਲਾਵਰਾਂ ਨੇ ਦੱਸਿਆ ਕਿ ਉਹ ਗੈਂਗਸਟਰ ਲਾਰੈਂਸ ਤੋਂ ਬਹੁਤ ਪ੍ਰਭਾਵਿਤ ਸਨ ਤੇ ਉਸ ਦੀ ਤਰ੍ਹਾਂ ਫੇਮਸ ਹੋਣਾ ਚਾਹੁੰਦੇ ਸਨ।
ਵੀਡੀਓ ਲਈ ਕਲਿੱਕ ਕਰੋ -: