ਚੰਡੀਗੜ੍ਹ ਵਿਚ IPL ਦੇ ਸਟਾਰ ਖਿਡਾਰੀਆਂ ਦੀ ਸੁਰੱਖਿਆ ਵਿਚ ਚੂਕ ਹੋਈ। ਜਿਸ ਹੋਸਟਲ ਵਿਚ ਵਿਰਾਟ ਕੋਹਲੀ ਸਣੇ ਹੋਰ ਖਿਡਾਰੀ ਰੁਕੇ ਸਨ ਉਥੇ ਤਿੰਨ ਹਿਸਟ੍ਰੀਸ਼ੀਟਰਾਂ ਨੇ ਵੀ ਕਮਰੇ ਬੁੱਕ ਕੀਤੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹਤਿਆਰੇ ਗੈਂਗਸਟਰ ਦੀਪਕ ਟੀਨੂੰ ਦਾ ਸਾਥ ਵੀ ਸ਼ਾਮਲ ਹੈ।
ਮੁਲਜ਼ਮਾਂ ਤੋਂ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਖਿਡਾਰੀਆਂ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਆਈਟੀ ਪਾਰਕ ਥਾਣਾ ਦੇ ਐੱਸਐੱਚਓ ਰੋਹਤਾਸ਼ ਯਾਦਵ ਨੇ ਕਿਹਾ ਕਿ ਸੱਟੇਬਾਜ਼ੀ ਵਾਲੇ ਐਂਗਲ ‘ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਨ੍ਹਾਂ ਨੂੰ ਪੁੱਛਗਿਛ ਦੇ ਬਾਅਦ ਛੱਡ ਦਿੱਤਾ ਗਿਆ ਹੈ।
ਮਾਮਲਾ 20 ਅਪ੍ਰੈਲ ਦਾ ਹੈ। ਵੀਰਵਾਰ ਨੂੰ ਆਈਐੱਸ ਬਿੰਦਰਾ ਕ੍ਰਿਕਟ ਸਟੇਡੀਅਮ ਵਿਚ ਪੰਜਾਬ ਕਿੰਗਸ ਤੇ ਰਾਇਲ ਚੈਲੇਂਜਰਸ ਬੰਗਲੌਰ ਵਿਚ ਮੁਕਾਬਲਾ ਖੇਡਿਆ ਗਿਆ ਸੀ ਜਿਸ ਵਿਚ ਵਿਰਾਟ ਦੀ ਕਪਤਾਨੀ ਵਾਲੀ ਆਰਸੀਬੀ ਨੂੰ ਜਿੱਤ ਮਿਲੀ. ਇਸ ਮੈਚ ਦੇ ਬਾਅਦ ਆਰਸੀਬੀ ਦੀ ਟੀਮ ਆਈਟੀ ਪਾਰਕ ਸਥਿਤ ਹੋਟਲ ਲਲਿਤ ਵਿਚ ਰੁਕੀ ਜਿਨ੍ਹਾਂ ਵਿਚ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਸਣੇ ਹੋਰ ਕਈ ਖਿਡਾਰੀ ਸ਼ਾਮਲ ਸਨ।
ਚੰਡੀਗੜ੍ਹ ਪੁਲਿਸ ਨੇ ਇਸੇ ਹੋਟਲ ਵਿਚ 3 ਮੁਲਜ਼ਮਾਂ ਵੱਲੋਂ ਕਮਰਾ ਬੁੱਕ ਕਰਾਉਣ ਦੀ ਗੁਪਤ ਸੂਚਨਾ ਮਿਲੀ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ IT ਪਾਰਕ ਥਾਣਾ ਐੱਸਐੱਚਓ, ਇੰਸਪੈਕਟਰ ਰੋਹਤਾਸ਼ ਯਾਦਵ ਨੇ ਰਾਤ ਲਗਭਗ 10.30 ਵਜੇ ਤੁਰੰਤ ਪੁਲਿਸ ਟੀਮ ਸਣੇ ਹੋਟਲ ਵਿਚ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਐਪਲ ਸਟੋਰ ‘ਚ ਚੋਰੀ: ਫਿਲਮੀ ਅੰਦਾਜ਼ ‘ਚ ਉਡਾਏ 4 ਕਰੋੜ ਦੇ ਆਈਫੋਨ, ਪੁਲਿਸ ਵੀ ਹੈਰਾਨ
ਮੁਲਜ਼ਮਾਂ ਦੀ ਪਛਾਣ ਜ਼ੀਰਕਪੁਰ ਦੀ ਰਾਇਲ ਅਸਟੇਟ ਵਾਸੀ ਰੋਹਿਤ (33), ਸੈਕਟਰ-26 ਬਾਪੂਧਾਮ ਕਾਲੋਨੀ ਵਾਸੀ ਮੋਹਿਤ ਭਾਰਤਾਜ (33) ਤੇ ਹਰਿਆਣਾ ਦੇ ਜ਼ਿਲ੍ਹਾ ਝੱਜਰ ਬਹਾਦੁਰਗੜ੍ਹ ਦੇ ਰਹਿਣ ਵਾਲੇ ਨਵੀਨ ਕੁਮਾਰ ਵਜੋਂ ਹੋਈ ਹੈ।
ਹੋਟਲ ਦੀ ਚੌਥੀ ਤੇ ਪੰਜਵੀ ਮੰਜ਼ਿਲ ‘ਤੇ ਕ੍ਰਿਕਟ ਟੀਮ ਠਹਿਰੀ ਸੀ। 5ਵੀਂ ਮੰਜ਼ਿਲ ‘ਤੇ ਵਿਰਾਟ ਕੋਹਲੀ ਸਣੇ ਟੀਮ ਦੇ ਹੋਰ ਖਿਡਾਰੀਆਂ ਦੇ ਕਮਰੇ ਸਨ। ਚੌਥੀ ਮੰਜ਼ਿਲ ‘ਤੇ ਕ੍ਰਿਕਟ ਟੀਮ ਨਾਲ ਆਇਆ ਸਟਾਫ ਰੁਕਿਆ ਸੀ ਜਦੋਂ ਕਿ ਮੁਲਜ਼ਮ ਤੀਜੀ ਮੰਜਿਲ ‘ਤੇ ਰੁਕੇ ਸਨ। ਪੁਲਿਸ ਨੇ ਇਨ੍ਹਾਂ ਨੂੰ ਉਥੋਂ ਗ੍ਰਿਫਤਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: