ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਰਹਿ ਚੁੱਕੇ ਚਾਰਲਸ ਲੀਬਰ ਨੂੰ ਚੀਨ ਨਾਲ ਸਬੰਧ ਰੱਖਣ ਅਤੇ ਉਸ ਨੂੰ ਲੁਕਾਉਣ ਦੇ ਦੋਸ਼ ਵਿਚ 26 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੋਸਟਨ ਸ਼ਹਿਰ ਦੇ ਡਿਸਟ੍ਰਿਕਟ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਚਾਰਲਸ ਨੇ ਕਿਹਾ ਕਿ ਮੈਨੂੰ ਅਜਿਹਾ ਕੈਂਸਰ ਹੈ ਜਿਸ ਦਾ ਪੂਰੀ ਦੁਨੀਆ ਵਿਚ ਕੋਈ ਇਲਾਜ ਨਹੀਂ ਹੈ। ਇਸ ਲਈ ਮੈਨੂੰ ਜੇਲ੍ਹ ਨਾ ਭੇਜਿਆ ਜਾਵੇ। ਉੁਨ੍ਹਾਂ ਨੇ ਆਪਣੇ ਕੀਤੇ ‘ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਚੀਨ ਨਾਲ ਸਬੰਧ ਰੱਖਣ ਕਾਰਨ ਮੇਰਾ ਅਕਸ ਪਹਿਲਾਂ ਹੀ ਖਰਾਬ ਹੋ ਚੁੱਕਾ ਹੈ। ਮੈਨੂੰ ਜਾਣਕਾਰੀ ਲੁਕਾਉਣ ‘ਤੇ ਪਛਤਾਵਾ ਹੈ।
ਕੋਰਟ ਵਿਚ ਦਾਇਰ ਪਟੀਸ਼ਨ ਵਿਚ 64 ਸਾਲ ਦੇ ਪ੍ਰੋਫੈਸਰ ਚਾਰਰਲ ਨੇ ਕਿਹਾ ਕਿ ਕੁਝ ਹਫਤਿਆਂ ਲਈ ਚੀਨ ਦਾ ਦੌਰਾ ਕਰਨ ‘ਤੇ ਮੇਰੀ ਪੂਰੀ ਜ਼ਿੰਦਗੀ ਤਬਾਹ ਹੋ ਗਈ। ਪ੍ਰੋਫੈਸਰ ਆਪਣੀ ਬਚੀ ਹੋਈ ਜ਼ਿੰਦਗੀ ਇਕੱਲੇ ਆਪਣੇ ਘਰ ਵਿਚ ਰਹਿ ਕੇ ਜਿਊਣਾ ਚਾਹੁੰਦੇ ਸਨ। ਵਕੀਲ ਨੇ ਚਾਰਲਸ ਨੂੰ ਦੂਜੇ ਤਰੀਕਿਆਂ ਤੋਂ ਸਜ਼ਾ ਦੇਣ ਦਾ ਸੁਝਾਅ ਦਿਤਾ ਹੈ ਜਿਵੇਂ 6 ਮਹੀਨਿਆਂ ਲਈ ਹਾਊਸ ਅਰੈਸਟ ਵਿਚ ਰੱਖ ਕੇ ਜਾਂ ਇਕ ਸਾਲ ਤੱਕ ਪੁਲਿਸ ਦੀ ਨਿਗਰਾਨੀ ਵਿਚ ਰੱਖ ਕੇ।
ਦੱਸ ਦੇਈਏ ਕਿ ਇਸ ਤਰ੍ਹਾਂ ਦੇ ਦੋਸ਼ਾਂ ਵਿਚ ਦੋਸ਼ੀ ਪਾਏ ਜਾਣ ‘ਤੇ 26 ਸਾਲ ਦੀ ਸਜ਼ਾ ਹੁੰਦਾ ਹੈ ਤੇ ਇਸ ਤੋਂ ਇਲਾਵਾ 9 ਕਰੋੜ 84 ਲੱਖ ਰੁਪਏ ਦਾ ਜੁਰਮਾਨਾ ਵੀ ਦੇਣਾ ਪੈਂਦਾ ਹੈ। ਇਹ ਅਮਰੀਕਾ ਦੇ ਹਾਈ ਪ੍ਰੋਫਾਈਲ ਮਾਮਾਲਿਆਂ ਵਿਚੋਂ ਇਕ ਹੈ।
ਚੀਨ ਨਾਲ ਰਿਸ਼ਤੇ ਰੱਖਣ ਦੀ ਜਾਂਚ ਹੋਣ ਦੀ ਸ਼ੁਰੂਆਤ ਡੋਨਾਲਡ ਟਰੰਪ ਨੇ 2018 ਵਿਚ ਸ਼ੁਰੂ ਕੀਤੀ ਸੀ। ਇਸ ਨੂੰ ਚਾਇਨਾ ਇਨਸ਼ਿਏਟਿਵ ਯਾਨੀ ਚੀਨ ਦੀ ਪਹਿਲ ਨਾਂ ਦਿੱਤਾ ਗਿਆ ਸੀ। ਇਸ ਦਾ ਮਕਸਦ ਅਮਰੀਕੀ ਖੋਜ ਤੇ ਉਦਯੋਗਾਂ ਵਿਚ ਕਥਿਤ ਚੀਨੀ ਜਾਸੂਸਾਂ ਖਿਲਾਫ ਮੁਕੱਦਮਾ ਚਲਾਉਣ ਦਾ ਸੀ।
ਇਹ ਵੀ ਪੜ੍ਹੋ : ਬਠਿੰਡਾ ਦੇ ਵਪਾਰੀ ਖ਼ਿਲਾਫ਼ ਅਣਅਧਿਕਾਰਤ ਤੌਰ ‘ਤੇ ਕੀਟਨਾਸ਼ਕਾਂ ਅਤੇ ਖਾਦਾਂ ਰੱਖਣ ਦੇ ਦੋਸ਼ ਹੇਠ ਕੇਸ ਦਰਜ: ਮੰਤਰੀ ਧਾਲੀਵਾਲ
ਇਸ ਦੀ ਅਮਰੀਕਾ ਤੇ ਦੂਜੇ ਦੇਸ਼ਾਂ ਵਿਚ ਕਾਫੀ ਆਲੋਚਨਾ ਹੋਈ ਸੀ। ਲੋਕਾਂ ਦਾ ਕਹਿਣਾ ਸੀ ਕਿ ਇਸ ਮੁਹਿੰਮ ਨਾਲ ਰਿਸਰਚ ਦੇ ਕੰਮਾਂ ਵਿਚ ਪ੍ਰੇਸ਼ਾਨੀ ਹੁੰਦੀ ਹੈ। ਚੀਨ ਨਾਲ ਸਬੰਧ ਰੱਖਣ ਨੂੰ ਹਮੇਸ਼ਾ ਜਾਸੂਸੀ ਦੇ ਕਟਹਿਰੇ ਵਿਚ ਰੱਖ ਕੇ ਨਹੀਂ ਦੇਖਿਆ ਜਾਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -: