Jiah Khan Suicide Case: ਬਾਲੀਵੁੱਡ ਅਦਾਕਾਰਾ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਗਭਗ 10 ਸਾਲਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ‘ਚ ਅਦਾਕਾਰ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਗਿਆ ਹੈ। ਜੀਆ ਖਾਨ 3 ਜੂਨ 2013 ਨੂੰ ਮੁੰਬਈ ਸਥਿਤ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਸੀ। ਇਸ ਮਾਮਲੇ ‘ਚ ਸੂਰਜ ਪੰਚੋਲੀ ‘ਤੇ ਜੀਆ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ।
ਅਦਾਲਤ ਨੇ ਅੱਜ ਆਪਣਾ ਵੱਡਾ ਫੈਸਲਾ ਸੁਣਾਉਂਦੇ ਹੋਏ ਸੂਰਜ ਪੰਚੋਲੀ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਅਦਾਲਤ ਦੇ ਫੈਸਲੇ ਦੌਰਾਨ ਜੀਆ ਦੀ ਮਾਂ ਵੀ ਮੌਜੂਦ ਸੀ। ਇਸ ਦੇ ਨਾਲ ਹੀ ਜੀਆ ਦੀ ਮਾਂ ਰਾਬੀਆ ਨੇ ਵੀ ਅਦਾਲਤ ਦਾ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਅੱਜ ਆਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕੀਤੀ ਸੀ। ਹਾਲਾਂਕਿ, ਅਦਾਲਤ ਨੇ ਰਾਬੀਆ ਖਾਨ ਦੀ ਅਰਜ਼ੀ ‘ਤੇ ਵਿਚਾਰ ਨਹੀਂ ਕੀਤਾ ਅਤੇ ਫੈਸਲਾ ਦਿੰਦੇ ਹੋਏ, ਸੂਰਜ ਪੰਚੋਲੀ ਨੂੰ ਜੀਆ ਖਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਦੱਸ ਦੇਈਏ ਕਿ ਪਹਿਲਾਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਮਰਹੂਮ ਅਦਾਕਾਰਾ ਦੀ ਮਾਂ ਰਾਬੀਆ ਖਾਨ ਦੀ ਪਟੀਸ਼ਨ ‘ਤੇ ਅਦਾਲਤ ਨੇ ਇਸ ਨੂੰ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਸੂਰਜ ਪੰਚੋਲੀ ਦੇ ਬਰੀ ਹੋਣ ‘ਤੇ ਜੀਆ ਖਾਨ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਰਾਬੀਆ ਖਾਨ ਨੇ ਕਿਹਾ, ‘ਮੈਂ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹਾਂ ਕਿ ਇਹ ਮਾਮਲਾ ਸਿਰਫ ਖੁਦਕੁਸ਼ੀ ਲਈ ਉਕਸਾਉਣ ਦਾ ਨਹੀਂ ਹੈ, ਇਹ ਕਤਲ ਦਾ ਹੈ। ਇਹ ਕਤਲ ਦਾ ਮਾਮਲਾ ਹੈ। ਮੈਂ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ। ਮੇਰੀ ਲੜਾਈ ਜਾਰੀ ਹੈ। ਫੈਸਲੇ ਨੂੰ ਹਾਈਕੋਰਟ ‘ਚ ਚੁਣੌਤੀ ਦੇਵੇਗੀ। ਮੈਂ ਇੱਕ ਮਾਂ ਹਾਂ ਅਤੇ ਮੈਂ ਆਪਣੀ ਧੀ ਲਈ ਕਿਉਂ ਨਹੀਂ ਲੜਾਂਗੀ? ਜੀਆ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2007 ‘ਚ ਅਮਿਤਾਭ ਬੱਚਨ ਦੇ ਨਾਲ ‘ਨਿਸ਼ਬਦ’ ਨਾਲ ਕੀਤੀ ਸੀ। ਜੀਆ ਸਿਰਫ 21 ਸਾਲ ਦੀ ਸੀ ਜਦੋਂ ਉਸਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।