ਮਾਰਵਲ ਦੀ ਫਿਲਮ ‘ਐਂਟ-ਮੈਨ ਐਂਡ ਦਿ ਵਾਸਪ ਕੁਆਂਟੂਮੇਨੀਆ’ ਦੇ ਅਭਿਨੇਤਾ ਜੋਨਾਥਨ ਮੇਜਰਸ ਨੂੰ ਸ਼ਨੀਵਾਰ ਨੂੰ ਨਿਊਯਾਰਕ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਜੋਨਾਥਨ ‘ਤੇ 30 ਸਾਲਾ ਔਰਤ ਨਾਲ ਘਰੇਲੂ ਹਿੰਸਾ ਦਾ ਦੋਸ਼ ਹੈ। ਰਿਪੋਰਟ ਮੁਤਾਬਕ ਅਭਿਨੇਤਾ ‘ਤੇ ਔਰਤ ਦਾ ਗਲਾ ਘੁੱਟਣ, ਕੁੱਟਮਾਰ ਅਤੇ ਸ਼ੋਸ਼ਣ ਦੇ ਦੋਸ਼ ਲੱਗੇ ਹਨ।
ਜੋਨਾਥਨ ਮੇਜਰਜ਼ ਨੂੰ ਸ਼ਨੀਵਾਰ, 25 ਮਾਰਚ ਦੀ ਸਵੇਰ ਨੂੰ ਚੈਲਸੀ, ਨਿਊਯਾਰਕ ਵਿੱਚ ਸਥਿਤ ਇੱਕ ਅਪਾਰਟਮੈਂਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਭਿਨੇਤਾ ਖਿਲਾਫ ਫੋਨ ‘ਤੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਅਦਾਕਾਰ ਨੇ ਉਸ ਨਾਲ ਕੁੱਟਮਾਰ ਕੀਤੀ। ਪੁਲਸ ਨੇ ਦੱਸਿਆ ਕਿ ਔਰਤ ਨੂੰ ਸਥਿਰ ਹਾਲਤ ‘ਚ ਨੇੜੇ ਦੇ ਹਸਪਤਾਲ ‘ਚ ਲਿਜਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਟੀਐਮਜੀ ਦੀ ਰਿਪੋਰਟ ਮੁਤਾਬਕ ਇਲਜ਼ਾਮ ਲਗਾਉਣ ਵਾਲੀ ਔਰਤ ਜੋਨਾਥਨ ਮੇਜਰਸ ਦੀ ਗਰਲਫ੍ਰੈਂਡ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਬਰੁਕਲਿਨ ਦੇ ਇੱਕ ਬਾਰ ਤੋਂ ਟੈਕਸੀ ਵਿੱਚ ਘਰ ਪਰਤ ਰਹੇ ਸਨ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ। ਔਰਤ ਦੇ ਸਿਰ ਅਤੇ ਪਿੱਠ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ। ਉਸਦੇ ਕੰਨ ਦੇ ਪਿੱਛੇ ਵੀ ਸੱਟ ਲੱਗੀ ਹੈ ਅਤੇ ਉਸਦੇ ਚਿਹਰੇ ‘ਤੇ ਵੀ ਨਿਸ਼ਾਨ ਹਨ। ਨਿਊਯਾਰਕ ਪੁਲਸ ਵਿਭਾਗ ਨੇ ਆਪਣੇ ਬਿਆਨ ‘ਚ ਕਿਹਾ ਕਿ ਔਰਤ ਦੀ ਸ਼ਿਕਾਇਤ ਤੋਂ ਬਾਅਦ 33 ਸਾਲਾ ਅਦਾਕਾਰ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।