ਵ੍ਹਟਸਐਪ ਨੇ ਪਿਛਲੇ ਦਿਨੀਂ ਆਪਣੀ ਯੂਜਰ ਪਾਲਿਸੀ ਵਿਚ ਕਈ ਅਹਿਮ ਬਦਲਾਅ ਕੀਤੇ। ਇਸ ਦੇ ਨਾਲ ਹੀ ਐਪ ਨੂੰ ਲੈ ਕੇ ਮੇਟਾ ਕਈ ਅਪਡੇਟ ਵੀ ਲੈ ਕੇ ਆਇਆ ਜਿਸ ਵਿਚ ਐਪ ਨੂੰ ਹੋਰ ਵੱਧ ਯੂਜਰ ਫ੍ਰੈਂਡਲੀ ਬਣਾਉਣ ਵਿਚ ਮਦਦ ਮਿਲੀ। ਇਨ੍ਹਾਂ ਸਭ ਤੋਂ ਇਲਾਵਾ ਵ੍ਹਟਸਐਪ ਵਿਚ ਯੂਜਰ ਸਕਿਓਰਿਟੀ ਕਵਰ ਵੀ ਮਜ਼ਬੂਤ ਕੀਤਾ ਗਿਆ। ਵ੍ਹਟਸਐਪ ਦੀ ਬਦਲੀ ਹੋਈ ਨੀਤੀ ਤਹਿਤ ਵ੍ਹਟਸਐਪ ਯੂਜਰਸ ਨੂੰ ਮੇਟਾ ਦੀਆਂ ਨੀਤੀਆਂ ਦਾ ਉਲੰਘਣ ਕਰਨ ‘ਤੇ ਉਸ ਦਾ ਅਕਾਊਂਟ ਬੰਦ ਕਰਦੇ ਹੋਏ ਐਪ ਦੀਆਂ ਸੇਵਾਵਾਂ ਤੋਂ ਬੈਨ ਕਰ ਦਿੱਤਾ ਗਿਆ।
ਵ੍ਹਟਸਐਪ ਨੇ ਇਨ੍ਹਾਂ ਅਕਾਊਂਟਸ ਨੂੰ ਨਵੇਂ ਆਈਟੀ ਨਿਯਮ ਤਹਿਤ ਯੂਜਰਸ ਦੀ ਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਬੈਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਈਟੀ ਅਧਿਨਿਯਮ ਤਹਿਤ ਹਰ ਮਹੀਨੇ 50 ਲੱਖ ਤੋਂ ਵੱਧ ਯੂਜਰਸ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਆਈਟੀ ਮੰਤਰਾਲੇ ਵਿਚ ਇਕ ਯੂਜਰ ਸੇਫਟੀ ਰਿਪੋਰਟ ਪੇਸ਼ ਕਰਨੀ ਹੁੰਦੀ ਹੈ। ਜਿਸ ਵਿਚ ਇਸ ਕੰਪਨੀ ਨੇ ਸਰਕਾਰ ਨੂੰ ਦੱਸਣਾ ਹੈ ਕਿ ਆਈਟੀ ਨਿਯਮਾਂ ਤਹਿਤ ਵ੍ਹਟਸਐਪ ਦੀ ਪਾਲਿਸੀ ਉਲੰਘਣ ‘ਤੇ 4.7 ਮਿਲੀਅਨ ਅਕਾਊਂਟਸ ਨੂੰ ਬੈਨ ਕੀਤਾ ਗਿਆ।
ਮੈਟਾ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ WhatsApp ਵਿੱਚ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਅਤੇ ਨਵਾਂ ਅਪਡੇਟ ਆਇਆ ਹੈ। ਹੁਣ ਐਪ ਦੇ ਨਵੇਂ ਫੀਚਰ ਦੀ ਮਦਦ ਨਾਲ ਇੱਕੋ ਵਟਸਐਪ ਅਕਾਊਂਟ ਨੂੰ ਚਾਰ ਡਿਵਾਈਸਿਜ਼ ‘ਤੇ ਇੱਕੋ ਸਮੇਂ ਵਰਤਿਆ ਜਾ ਸਕਦਾ ਹੈ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ। ਮੇਟਾ ਦੇ ਸੀਈਓ ਨੇ ਫੇਸਬੁੱਕ ‘ਤੇ ਲਿਖਿਆ ਕਿ ਵਟਸਐਪ ਨੂੰ ਹੁਣ ਵੱਧ ਤੋਂ ਵੱਧ ਚਾਰ ਫੋਨਾਂ ਵਿੱਚ ਇੱਕ ਸਿੰਗਲ ਵਟਸਐਪ ਖਾਤੇ ਵਿੱਚ ਲੌਗਇਨ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: